ਜਦੋਂ ਪੁਲਿਸ ਵਾਲੇ ਬਣੇ ਨਾਨਕਾ ਪਰਵਾਰ, ਗ਼ਰੀਬ ਘਰ ਦੀ ਧੀ ਦਾ ਕਰਵਾਇਆ ਵਿਆਹ

News18 Punjabi | News18 Punjab
Updated: May 17, 2020, 1:45 PM IST
share image
ਜਦੋਂ ਪੁਲਿਸ ਵਾਲੇ ਬਣੇ ਨਾਨਕਾ ਪਰਵਾਰ, ਗ਼ਰੀਬ ਘਰ ਦੀ ਧੀ ਦਾ ਕਰਵਾਇਆ ਵਿਆਹ

  • Share this:
  • Facebook share img
  • Twitter share img
  • Linkedin share img
ਪੰਜਾਬ ਭਰ ਵਿਚ ਲੌਕਡਾਉਨ ਲੱਗਿਆ ਹੋਇਆ ਹੈ ਇਸ ਦੌਰਾਨ ਪੁਲਿਸ ਵੱਲੋਂ ਨਿਭਾਈ ਗਈ ਡਿਊਟੀ ਸ਼ਲਾਘਾਯੋਗ ਹੈ। ਕਰਫ਼ਿਊ ਦੌਰਾਨ ਨਿਯਮਾਂ ਦੀ ਪਾਲਨਾ ਕਰਵਾਉਣ ਲਈ ਪੁਲਿਸ ਨੂੰ ਸਖ਼ਤੀ ਵੀ ਵਰਤਣੀ ਪਈ ਪਰ ਪੁਲਿਸ ਨੇ ਆਪਣੀ ਬਣਦੀ ਭੂਮਿਕਾ ਚੰਗੀ ਤਰਾਂ ਨਿਭਾਈ ਹੈ। ਅੰਮ੍ਰਿਤਸਰ ਦੇ ਇਲਾਕਾ ਛਿਹਰਟਾ ਪੁਲਿਸ ਸਟੇਸ਼ਨ ਦੀ ਐਸ ਐਚ ਓ ਮੈਡਮ ਰਾਜਵਿੰਦਰ ਕੌਰ ਨੇ ਗ਼ਰੀਬ ਪਰਵਾਰ ਦੀ ਬੇਟੀ ਨੂੰ ਸਹਾਰਾ ਦਿੰਦੇ ਹੋਏ ਵਿਆਹ ਦਾ ਜ਼ਿੰਮਾ ਖ਼ੁਦ ਉਠਾਇਆ। ਪੁਲਿਸ ਮੁਲਾਜ਼ਮ ਨੇ ਲੜਕੀ ਦੇ ਵਿਆਹ ਚ ਸ਼ਾਮਿਲ ਹੋ ਕੇ ਨਾਨਕੇ ਪਰਵਾਰ ਦਾ ਫ਼ਰਜ਼ ਅਦਾ ਕੀਤਾ ਹੈ।


ਥਾਣਾ ਛਿਹਰਟਾ ਦੀ ਐਸ ਐਚ ਓ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾ ਨੂੰ ਫਕਰ ਹੈ ਕਿ ਪੰਜਾਬ ਪੁਲਿਸ ਵਿਚ ਡਿਊਟੀ ਕਰ ਰਹੀ ਹਾਂ। ਉਸ ਨੇ ਕਿਹਾ ਕਿ ਧੀਆਂ ਹੁਣ ਕਿਸੇ ਵੀ ਕੰਮ ਵਿਚ ਪਿੱਛੇ ਨਹੀਂ ਹਨ। ਇਸ ਲਈ ਬੇਟੀ ਦੇ ਵਿਆਹ ਲਈ ਸਾਰੇ ਜ਼ਰੂਰੀ ਕੰਮ ਕੀਤੇ ਹਨ ਤਾਂ ਕਿ ਇਸ ਬੇਟੀ ਨੂੰ ਕੋਈ ਕਮੀ ਮਹਿਸੂਸ ਨਾ ਹੋਵੇ। ਇਸ ਮੌਕੇ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਸਮਾਜ ਸੇਵੀ ਅਤੇ ਡਾਕਟਰ ਵੀ ਪਹੁੰਚੇ।
First published: May 16, 2020, 6:23 PM IST
ਹੋਰ ਪੜ੍ਹੋ
ਅਗਲੀ ਖ਼ਬਰ