ਬਠਿੰਡਾ ਵਿਚ 8 ਸਾਲਾ ਬੱਚੇ ਨੂੰ ਵੀ ਨਿਗਲ ਗਿਆ ਕੋਰੋਨਾ, ਪਹਿਲਾਂ ਵੀ ਬਠਿੰਡਾ ’ਚ ਹੋ ਚੁੱਕੀ ਦੋ ਬੱਚਿਆਂ ਦੀ ਮੌਤ

News18 Punjabi | News18 Punjab
Updated: May 5, 2021, 6:37 PM IST
share image
ਬਠਿੰਡਾ ਵਿਚ 8 ਸਾਲਾ ਬੱਚੇ ਨੂੰ ਵੀ ਨਿਗਲ ਗਿਆ ਕੋਰੋਨਾ, ਪਹਿਲਾਂ ਵੀ ਬਠਿੰਡਾ ’ਚ ਹੋ ਚੁੱਕੀ ਦੋ ਬੱਚਿਆਂ ਦੀ ਮੌਤ
ਬਠਿੰਡਾ ਵਿਚ 8 ਸਾਲਾ ਬੱਚੇ ਨੂੰ ਵੀ ਨਿਗਲ ਗਿਆ ਕੋਰੋਨਾ, ਪਹਿਲਾਂ ਵੀ ਬਠਿੰਡਾ ’ਚ ਹੋ ਚੁੱਕੀ ਦੋ ਬੱਚਿਆਂ ਦੀ ਮੌਤ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿਚ ਅੱਜ 8 ਸਾਲਾ ਮਾਸੂਮ ਬੱਚੇ ਨੂੰ ਵੀ ਕੋਰੋਨਾ ਨੇ ਨਿਗਲ ਗਿਆ, ਜਿਸ ਦਾ ਅੰਤਿਮ ਸੰਸਕਾਰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਕੀਤਾ। ਪਹਿਲਾਂ ਵੀ ਦੋ ਛੋਟੇ ਬੱਚਿਆਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਨੌਜਵਾਨ ਸੰਸਥਾ ਦੇ ਮੁਖੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਵਿਸ਼ਾਲ ਨਗਰ ਦੇ ਰਹਿਣ ਵਾਲੇ ਇਕਬਾਲ ਸਿੰਘ ਦਾ 8 ਸਾਲਾ ਪੁੱਤਰ ਪ੍ਰਭੂਗੁਣ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ, ਜਿਸ ਦਾ ਬਕਾਇਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ।

ਟੈਸਟ ਕਰਵਾਉਣ ’ਤੇ ਕੋਰੋਨਾ ਪਾਜੀਟਿਵ ਹੋਣ ਦਾ ਪਤਾ ਲੱਗਿਆ। ਉਹ ਇਲਾਜ਼ ਤਾਂ ਕਰਵਾ ਰਹੇ ਸਨ, ਪਰ ਕੋਈ ਸੁਧਾਰ ਨਹੀਂ ਹੋ ਸਕਿਆ ਤੇ ਅੱਜ ਬਾਅਦ ਦੁਪਹਿਰ ਬੱਚੇ ਦੀ ਮੌਤ ਹੋ ਗਈ। ਸੰਸਥਾ ਦੇ ਵਰਕਰਾਂ ਸਾਹਿਬ ਸਿੰਘ, ਰਾਜਵਿੰਦਰ ਸਿੰਘ ਧਾਲੀਵਾਲ, ਮੋਨੂੰ ਸ਼ਰਮਾ, ਰਾਕੇਸ਼ ਜਿੰਦਲ ਨੇ ਸ਼ਮਸ਼ਾਨ ਘਾਟ ਵਿਖੇ ਬੱਚੇ ਦਾ ਅੰਤਿਮ ਸੰਸਕਾਰ ਕੀਤਾ।

ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਪਹਿਲਾਂ ਸਾਰੇ ਸੋਚ ਰਹੇ ਸਨ ਕਿ ਕੋਰੋਨਾ ਦਾ ਅਸਰ ਸਿਰਫ ਵੱਡੀ ਉਮਰ ਦੇ ਲੋਕਾਂ ’ਤੇ ਹੋ ਰਿਹਾ ਹੈ, ਕਿਉਂਕਿ ਬੱਚਿਆਂ ਅਤੇ ਜਵਾਨ ਲੜਕੀ ਜਾਂ ਲੜਕਿਆਂ ਦੀ ਇਮਿਊਨਿਟੀ ਚੰਗੀ ਹੁੰਦੀ ਹੈ, ਇਸ ਲਈ ਕੋਰੋਨਾ ਸਿਰਫ ਬਜ਼ੁਰਗਾਂ ਲਈ ਹੀ ਖਤਰਨਾਕ ਹੈ। ਪ੍ਰੰਤੂ ਪਿਛਲੇ ਦਿਨਾਂ ਤੋਂ ਬਠਿੰਡਾ ਵਿਚ ਹੀ ਕੋਰੋਨਾ ਕਈ ਬੱਚਿਆਂ ਨੂੰ ਨਿਗਮਲ ਚੁੱਕਾ ਹੈ। ਜਦਕਿ ਨੌਜ਼ਵਾਨਾਂ ਦੀ ਗਿਣਤੀ ਤਾਂ ਸੈਂਕੜਿਆਂ ਵਿਚ ਪਹੁੰਚ ਚੁੱਕੀ ਹੈ।
ਇਕੱਲੇ ਬਠਿੰਡਾ ਵਿਚ ਹੀ ਕੁਝ ਦਿਨ ਪਹਿਲਾਂ ਇਕ 6 ਸਾਲਾ ਲੜਕੀ ਅਤੇ ਇਕ 15 ਦਿਨਾਂ ਦੀ ਲੜਕੀ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਕੋਰੋਨਾ ਹੁਣ ਚੱਲ ਰਿਹਾ ਹੈ, ਉਹ ਚੰਗੀ ਇਮਿਊਨਿਟੀ ਲਈ ਹੋਰ ਵੀ ਖਤਰਨਾਕ ਸਾਬਤ ਹੋ ਰਿਹਾ ਹੈ। ਇਸ ਲਈ ਕੋਰੋਨਾ ਤੋਂ ਬਚਾਅ ਰੱਖਣਾ ਹੀ ਸਭ ਤੋਂ ਵੱਡਾ ਇਲਾਜ਼ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਸਮਾਜ ਸੇਵੀ ਵਰਕਰਾਂ, ਡਾਕਟਰ, ਪੁਲਿਸ ਮੁਲਾਜ਼ਮਾਂ ਜਾਂ ਹੋਰ ਫਰੰਟ ਲਾਇਨ ਵਰਕਰਾਂ ਦੀ ਡਿਊਟੀ ਦੀ ਹੀ ਲਾਜ਼ ਰੱਖ ਲਵੋ ਤੇ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦੇ ਰਹੋ।

ਸੋਨੂੰ ਮਹੇਸ਼ਵਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ‘‘ਸਾਡੇ ਪਰਿਵਾਰ ਜਦੋਂ ਸਾਨੂੰ ਘਰੋਂ ਭੇਜਦੇ ਹਨ ਤਾਂ ਸੋਚੋ ਕਿ ਉਨ੍ਹਾਂ ’ਤੇ ਕੀ ਬੀਤਦੀ ਹੋਵੇਗੀ। ਅਸੀਂ ਬਿਨਾਂ ਸਵਾਰਥ ਹੀ ਆਪਣੀ ਜਾਨ ਹਥੇਲੀ ’ਤੇ ਰੱਖੀ ਫਿਰਦੇ ਹਾਂ। ਜੇਕਰ ਨਿਯਮਾਂ ਦੀ ਪ੍ਰਵਾਹ ਨਹੀਂ ਕਰਨੀ ਤਾਂ ਘੱਟੋ ਘੱਟ ਹੋਰਨਾਂ ਦੀ ਸੇਵਾ ਹੀ ਕਰ ਲਓ।
Published by: Gurwinder Singh
First published: May 5, 2021, 6:32 PM IST
ਹੋਰ ਪੜ੍ਹੋ
ਅਗਲੀ ਖ਼ਬਰ