Home /News /coronavirus-latest-news /

ਪਿਤਾ ਨੇ 105 KM ਸਾਈਕਲ ਚਲਾ ਕੇ ਬੇਟੇ ਨੂੰ ਪ੍ਰੀਖਿਆ ਕੇਂਦਰ ਪਹੁੰਚਾਇਆ, ਆਨੰਦ ਮਹਿੰਦਰਾ ਵੱਲੋਂ ਵੱਡਾ ਐਲਾਨ...

ਪਿਤਾ ਨੇ 105 KM ਸਾਈਕਲ ਚਲਾ ਕੇ ਬੇਟੇ ਨੂੰ ਪ੍ਰੀਖਿਆ ਕੇਂਦਰ ਪਹੁੰਚਾਇਆ, ਆਨੰਦ ਮਹਿੰਦਰਾ ਵੱਲੋਂ ਵੱਡਾ ਐਲਾਨ...

ਪਿਤਾ ਨੇ 105 KM ਸਾਈਕਲ ਚਲਾ ਕੇ ਬੇਟੇ ਨੂੰ ਪ੍ਰੀਖਿਆ ਕੇਂਦਰ ਪਹੁੰਚਾਇਆ, ਆਨੰਦ ਮਹਿੰਦਰਾ ਵੱਲੋਂ ਵੱਡਾ ਐਲਾਨ...

ਪਿਤਾ ਨੇ 105 KM ਸਾਈਕਲ ਚਲਾ ਕੇ ਬੇਟੇ ਨੂੰ ਪ੍ਰੀਖਿਆ ਕੇਂਦਰ ਪਹੁੰਚਾਇਆ, ਆਨੰਦ ਮਹਿੰਦਰਾ ਵੱਲੋਂ ਵੱਡਾ ਐਲਾਨ...

 • Share this:
  ਮੱਧ ਪ੍ਰਦੇਸ਼ (Madhya Pradesh) ਦੇ ਧਾਰ ਜਿਲ੍ਹੇ ਦੇ ਇੱਕ ਪਿੰਡ ਦਾ ਗ਼ਰੀਬ ਵਿਅਕਤੀ ਆਪਣੇ ਬੇਟੇ ਨੂੰ 10ਵੀਂ ਬੋਰਡ ਦੀ ਸਪ‍ਲੀਮੈਂਟਰੀ ਪਰੀਖਿਆ ਦਿਵਾਉਣ ਲਈ 105 ਕਿਲੋਮੀਟਰ ਦੂਰ ਪਰੀਖਿਆ ਕੇਂਦਰ ਤੱਕ ਸਾਈਕਲ ਉੱਤੇ ਬੈਠਾ ਕੇ ਲੈ ਗਿਆ।

  ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿਣ ਵਾਲੇ ਕਾਰੋਬਾਰੀ ਆਨੰਦ ਮਹਿੰਦਰਾ (Anand Mahindra)  ਨੇ ਇੱਕ ਮਜ਼ਦੂਰ ਦੇ ਬੇਟੇ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ।

  ਦਰਅਸਲ, ਹਾਲ ਹੀ ਵਿੱਚ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੱਧ ਪ੍ਰਦੇਸ਼  (Madhya Pradesh) ਦੇ ਧਾਰ ਜ਼ਿਲ੍ਹੇ ਦੇ ਇੱਕ ਪਿੰਡ ਦਾ 38 ਸਾਲ ਦਾ ਗ਼ਰੀਬ ਵਿਅਕਤੀ ਆਪਣੇ ਬੇਟੇ ਨੂੰ 10ਵੀਂ ਬੋਰਡ ਦੀ ਸਪ‍ਲੀਮੈਂਟਰੀ ਪਰੀਖਿਆ ਦਿਵਾਉਣ ਲਈ 105 ਕਿੱਲੋਮੀਟਰ ਦੂਰ ਪਰੀਖਿਆ ਕੇਂਦਰ ਵਿੱਚ ਸਾਈਕਲ ਉਤੇ ਬੈਠਾ ਕੇ ਲੈ ਗਿਆ। ਆਨੰਦ ਮਹਿੰਦਰਾ ਨੇ ਮੀਡੀਆ ਵਿੱਚ ਇਹ ਖ਼ਬਰ ਵੇਖੀ ਅਤੇ ਵਿਦਿਆਰਥੀ ਦੀ ਮਦਦ ਲਈ ਅੱਗੇ ਆ ਗਏ।


  ਦੱਸ ਦਈਏ ਕਿ ਸ਼ੋਭਾ ਰਾਮ ਨਾਂ ਦੇ ਇਸ ਵਿਅਕਤੀ ਨੇ ਆਪਣੇ ਬੇਟੇ ਦੀ ਪਰੀਖਿਆ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਕਰੀਬ ਤਿੰਨ-ਚਾਰ ਦਿਨ ਦੇ ਖਾਣ -ਪੀਣ ਦੇ ਸਮੱਗਰੀ ਦੇ ਨਾਲ ਸਫ਼ਰ ਸ਼ੁਰੂ ਕੀਤਾ ਸੀ ਅਤੇ ਰਾਤ ਵਿੱਚ-ਵਿੱਚ ਇੱਕ ਦੋ ਜਗ੍ਹਾ ਉੱਤੇ ਕੁੱਝ ਸਮਾਂ ਲਈ ਆਰਾਮ ਕੀਤਾ ਸੀ।

  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਬੱਸ ਸੇਵਾ ਬੰਦ ਸੀ। ਇਸ ਵਿਅਕਤੀ ਦੇ ਕੋਲ ਆਪਣੇ ਬੱਚੇ ਨੂੰ ਪਰੀਖਿਆ ਕੇਂਦਰ ਲੈ ਜਾਣ ਲਈ ਸਾਈਕਲ ਦੇ ਇਲਾਵਾ ਕੋਈ ਹੋਰ ਸਾਧਨ ਨਹੀਂ ਸੀ ਅਤੇ ਪੈਸੇ ਦੀ ਤੰਗੀ ਦੇ ਕਾਰਨ ਨਾ ਹੀ ਉਹ ਟੈਕਸੀ ਜਾਂ ਹੋਰ ਕੋਈ ਸਾਧਨ ਆਪਣੇ ਬੇਟੇ ਨੂੰ ਉਪਲਬਧ ਨਹੀਂ ਕਰਵਾ ਸਕਦਾ ਸੀ।

  ਦੱਸ ਦਈਏ ਕਿ ਸੈਕੰਡਰੀ ਸਿੱਖਿਆ ਬੋਰਡ ਦੀ 2020 ਦੀ ਪ੍ਰੀਖਿਆ ਵਿਚ ਅਸਫਲ ਰਹਿਣ ਵਾਲੇ ਵਿਦਿਆਰਥੀ ਲਈ ‘ਰੁਕ ਜਾਣਾ ਨਹੀਂ ਸਕੀਮ’ ਲਾਗੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਅਸਫਲ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਪੂਰਕ ਪ੍ਰੀਖਿਆ ਦਾ ਕੇਂਦਰ ਪੂਰੇ ਜ਼ਿਲ੍ਹੇ ਵਿੱਚ ਸਿਰਫ ਧਾਰ ਵਿਚ ਹੀ ਬਣਾਇਆ ਗਿਆ ਹੈ।
  Published by:Gurwinder Singh
  First published:

  Tags: Anand mahindra, Coronavirus, Madhya pardesh

  ਅਗਲੀ ਖਬਰ