ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕਰੋਨਾ ਨਾਲ ਮੌਤ

News18 Punjabi | News18 Punjab
Updated: July 1, 2020, 10:13 AM IST
share image
ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕਰੋਨਾ ਨਾਲ ਮੌਤ
ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕਰੋਨਾ ਨਾਲ ਮੌਤ

  • Share this:
  • Facebook share img
  • Twitter share img
  • Linkedin share img
ਪੀਟੀਸੀ ਨਿਊਜ਼ ਚੈਨਲ ਦੇ ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਦਵਿੰਦਰਪਾਲ ਪਹਿਲਾਂ ਵੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰਿਹਾ ਸੀ ਤੇ ਉਸ ਦਾ ਇਕ ਗੁਰਦਾ ਬਦਲਿਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਦਵਿੰਦਰਪਾਲ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਵਿੰਦਰ ਨੂੰ ਉਸ ਦੇ ਪਿਤਾ ਨੇ ਆਪਣਾ ਗੁਰਦਾ ਦਾਨ ਦਿੱਤਾ ਸੀ ਪਰ ਬੀਤੇ ਮਹੀਨੇ ਦਿੱਲੀ ’ਚ ਉਹ ਕਰੋਨਾ ਦੀ ਲਾਗ ਕਾਰਨ ਗੰਭੀਰ ਬਿਮਾਰ ਹੋ ਗਿਆ। ਉਸ ਦਾ ਚੰਡੀਗੜ੍ਹ ’ਚ ਇਲਾਜ ਚੱਲਿਆ ਤੇ ਬੀਤੇ ਦਿਨਾਂ ਤੋਂ ਉਹ ਵੈਂਟੀਲੇਟਰ ’ਤੇ ਹੀ ਸੀ। ਉਹ ਸ਼ੁਰੂ ਤੋਂ ਹੀ ਪੀਟੀਸੀ ਚੈਨਲ ਨਾਲ ਜੁੜਿਆ ਹੋਇਆ ਸੀ।

First published: June 30, 2020, 2:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading