ਆਸਟਰੇਲਿਆਈ PM ਦੇ ਹੱਥ 'ਚ ਸਮੋਸੇ ਵੇਖ ਮੋਦੀ ਨੇ ਕਿਹਾ-ਯਾਰ ਇਹ ਤਾਂ ਬੜੇ ਸਵਾਦ ਨੇ...

News18 Punjabi | News18 Punjab
Updated: May 31, 2020, 3:47 PM IST
share image
ਆਸਟਰੇਲਿਆਈ PM ਦੇ ਹੱਥ 'ਚ ਸਮੋਸੇ ਵੇਖ ਮੋਦੀ ਨੇ ਕਿਹਾ-ਯਾਰ ਇਹ ਤਾਂ ਬੜੇ ਸਵਾਦ ਨੇ...
ਆਸਟਰੇਲਿਆਈ PM ਦੇ ਹੱਥ 'ਚ ਸਮੋਸੇ ਵੇਖ ਮੋਦੀ ਨੇ ਕਿਹਾ-ਯਾਰ ਇਹ ਤਾਂ ਬੜੇ ਸਵਾਦ ਨੇ...

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਮੋਸਿਆਂ ਦੀ ਤਸਵੀਰ ਟਵੀਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਮੌਰਿਸਨ ਦੇ ਟਵੀਟ ਦਾ ਜਵਾਬ ਦਿੱਤਾ ਕਿ ‘ਹਿੰਦ ਮਹਾਂਸਾਗਰ ਨਾਲ ਜੁੜਿਆ, ਹਿੰਦ ਸਮੋਸੇ ਨਾਲ ਮਿਲਦਾ ਜੁਲਦਾ ਹੈ। ਮੌਰਿਸਨ ਇਹ ਸੁਆਦੀ ਲੱਗ ਰਹੇ ਹਨ।' ਪ੍ਰਧਾਨ ਮੰਤਰੀ ਨੇ ਲਿਖਿਆ ਕਿ - ‘ਜਦੋਂ ਸਾਨੂੰ ਕੋਵਿਡ -19 ਵਿਰੁੱਧ ਫੈਸਲਾਕੁੰਨ ਜਿੱਤ ਮਿਲਦੀ ਹੈ ਤਾਂ ਅਸੀਂ ਮਿਲ ਕੇ ਸਮੋਸੇ ਦਾ ਅਨੰਦ ਲਵਾਂਗੇ। ਤੁਹਾਡੇ ਨਾਲ ਸਾਡੀ 4 ਤਰੀਕ ਦੀ ਵੀਡੀਓ ਦਾ ਇੰਤਜਾਰ ਹੈ।

ਦੱਸ ਦਈਏ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਲਿਖਿਆ ਸੀ - ‘ਅੰਬ ਦੀ ਚਟਨੀ ਨਾਲ ਸੰਡੇ ਸਮੋਸਾ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੱਜ ਸਮੋਸਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਸ ਮਸ਼ਹੂਰ ਸਨੈਕ ਨੂੰ ਭਾਰਤੀ ਨੇਤਾ ਨਾਲ ਖਾਣ ਦੇ ਇਛੁੱਕ ਹਨ। ਉਨ੍ਹਾਂ ਟਵੀਟ ਕੀਤਾ,‘ ਐਤਵਾਰ ਨੂੰ ਅੰਬ ਦੀ ਚਟਨੀ ਨਟਾਲ ਸਮੋਸੇ।


ਵੀਡੀਓ ਲਿੰਕ ਰਾਹੀਂ ਇਸ ਹਫਤੇ ਮੋਦੀ ਨਾਲ ਮੇਰੀ ਮੀਟਿੰਗ ਹੈ। ਉਹ ਸ਼ਾਕਾਹਾਰੀ ਹਨ ਤੇ ਮੈਂ ਉਨ੍ਹਾਂ ਨਾਲ ਸਮੋਸਾ ਖਾਣਾ ਚਾਹੁੰਦਾ ਹਾਂ।’ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਜੁਆਬ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ ਹਿੰਦ ਮਹਾਸਾਗਰ ਨਾਲ ਜੁੜੇ ਹਨ ਤੇ ਭਾਰਤੀ ਸਮੋਸੇ ਨਾਲ ਇਕਜੁੱਟ ਹਨ। ਸਵਾਦਲਾ ਨਜ਼ਰ ਆ ਰਿਹਾ ਹੈ ਪ੍ਰਧਾਨ ਮੰਤਰੀ ਸਕਾਟ। ਜਦੋਂ ਅਸੀ ਕੋਵਿਡ-19 ਖ਼ਿਲਾਫ਼ ਫੈਸਲਾਕੁਨ ਜਿੱਤ ਹਾਸਲ ਕਰ ਲਵਾਂਗੇ ਤਾਂ ਮਿਲ ਕੇ ਸਮੋੋਸਿਆਂ ਦਾ ਆਨੰਦ ਲਵਾਾਂਗੇ। ਚਾਰ ਜੂਨ ਦੀ ਵੀਡੀਓ ਮੁਲਾਕਾਤ ਦਾ ਇੰਤਜ਼ਾਰ ਹੈ।’



First published: May 31, 2020, 3:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading