ਆਟੋ ਡਰਾਈਵਰ ਦੇ ਨੱਕ ਤੋਂ ਫਿਸਲਿਆ ਮਾਸਕ, ਦੋ ਪੁਲਿਸ ਕਾਂਸਟੇਬਲਾਂ ਨੇ ਬੇਰਹਿਮੀ ਨਾਲ ਕੁੱਟਿਆ, ਵੀਡੀਓ ਵਾਇਰਲ

News18 Punjabi | News18 Punjab
Updated: April 7, 2021, 10:01 AM IST
share image
ਆਟੋ ਡਰਾਈਵਰ ਦੇ ਨੱਕ ਤੋਂ ਫਿਸਲਿਆ ਮਾਸਕ, ਦੋ ਪੁਲਿਸ ਕਾਂਸਟੇਬਲਾਂ ਨੇ ਬੇਰਹਿਮੀ ਨਾਲ ਕੁੱਟਿਆ, ਵੀਡੀਓ ਵਾਇਰਲ
ਆਟੋ ਡਰਾਈਵਰ ਦਾ ਨੱਕ ਤੋਂ ਮਾਸਕ ਫਿਸਲਿਆ, ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ(pic-video screenshot)

Man Beaten Mercilessly By Cops In Madhya Pradesh : ਵੀਡੀਓ ਵਿਚ ਦੋ ਪੁਲਿਸ ਮੁਲਾਜ਼ਮ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਦੇ ਦਿਖਾਈ ਦੇ ਰਹੇ ਹਨ, ਜਦਕਿ ਉਸ ਦਾ ਬੇਟਾ ਅਤੇ ਕੁਝ ਔਰਤਾਂ ਪੁਲਿਸ ਵਾਲਿਆਂ ਤੋਂ ਰਹਿਮ ਦੀ ਭੀਖ ਮੰਗਦੀਆਂ ਦਿਖਾਈ ਦੇ ਰਹੀਆਂ ਹਨ।

  • Share this:
  • Facebook share img
  • Twitter share img
  • Linkedin share img
ਕੋਵੀਡ -19(Covid-19) ਤੋਂ ਬਚਾਉਣ ਲਈ ਕਥਿਤ ਤੌਰ 'ਤੇ ਮਾਸਕ(Mask) ਨਾ ਲਗਾਉਣ ਦੇ ਵਿਵਾਦ ਤੋਂ ਬਾਅਦ ਮੱਧ ਪ੍ਰਦੇਸ਼(Madhya Pradesh) ਦੇ ਪਰਦੇਸ਼ੀਪੁਰਾ ਖੇਤਰ' ਚ ਇਕ 35 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ ਦੋ ਪੁਲਿਸ ਕਾਂਸਟੇਬਲਾਂ(two policemen ) ਨੇ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ(Man Beaten Mercilessly)। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਵਿਚ ਦੋ ਪੁਲਿਸ ਮੁਲਾਜ਼ਮ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਦੇ ਦਿਖਾਈ ਦੇ ਰਹੇ ਹਨ, ਜਦਕਿ ਉਸ ਦਾ ਬੇਟਾ ਅਤੇ ਕੁਝ ਔਰਤਾਂ ਪੁਲਿਸ ਵਾਲਿਆਂ ਤੋਂ ਰਹਿਮ ਦੀ ਭੀਖ ਮੰਗਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਹਵਾਲੇ ਨਾਲ ਲੋਕ ਪੁਲਿਸ ਦੇ ਰਵੱਈਏ ਦੀ ਤਿੱਖੀ ਅਲੋਚਨਾ ਕਰ ਰਹੇ ਹਨ। ਕਈ ਵਿਰੋਧੀ ਕਾਂਗਰਸ ਨੇਤਾਵਾਂ ਨੇ ਇਸ ਮਾਮਲੇ ਵਿੱਚ ਰਾਜ ਦੀ ਭਾਜਪਾ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਇਕ 35 ਸਾਲਾ ਆਟੋ ਡਰਾਈਵਰ(rickshaw driver) ਕ੍ਰਿਸ਼ਨਕਾਂਤ ਕੁੰਜੀਰ ਦਾ ਮਾਸਕ ਨੱਕ ਤੋਂ ਉਦੋਂ ਫਿਸਲ ਗਿਆ ਜਦੋਂ ਉਸ ਨੂੰ ਇਕ ਹਸਪਤਾਲ ਵਿਚ ਆਪਣੇ ਬੀਮਾਰ ਪਿਤਾ ਨੂੰ ਮਿਲਣ ਜਾ ਰਿਹਾ ਸੀ। ਇਹ ਵੇਖਦਿਆਂ, ਦੋ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਸੜਕ ਤੇ ਫੜ ਲਿਆ ਅਤੇ ਮੰਗ ਕੀਤੀ ਕਿ ਉਹ ਥਾਣੇ ਆਵੇ। ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਕ ਸੈਲਫੋਨ ਵੀਡੀਓ ਜਿਸ ਵਿਚ ਪੁਲਿਸ ਵਾਲੇ ਆਦਮੀ ਨੂੰ ਬੇਰਹਿਮੀ ਨਾਲ ਲੱਤ ਮਾਰ ਰਹੇ ਹਨ। ਉਹ ਬਚਾਅ ਲਈ ਉਹ ਜ਼ਮੀਨ 'ਤੇ ਪੈ ਗਿਆ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਸਦਾ ਛੋਟਾ ਬੇਟਾ, ਜੋ ਉਸਦੇ ਨਾਲ ਸੀ, ਸਹਾਇਤਾ ਲਈ ਚੀਕਦਾ ਰਿਹਾ। ਹਮਲਾ ਦਿਨ ਦੇ ਚਾਨਣ ਵਿਚ ਇਕ ਸੜਕ ਦੇ ਵਿਚਕਾਰ ਹੋ ਗਿਆ, ਪਰ ਰਾਹਗੀਰਾਂ ਰੁਕ ਕੇ ਫੋਟੋਆਂ ਕਲਿਕ ਕਰਨ ਲੱਗੇ ਪਰ, ਕੋਈ ਵੀ ਉਸ ਦੀ ਮਦਦ ਕਰਨ ਲਈ ਨਹੀਂ ਆਇਆ।

ਪੁਲਿਸ ਸੁਪਰਡੈਂਟ (ਪੂਰਬੀ ਖੇਤਰ) ਆਸ਼ੂਤੋਸ਼ ਬਾਗੜੀ ਨੇ ਦੱਸਿਆ ਕਿ ਵੀਡੀਓ ਵਿੱਚ ਪੇਸ਼ ਹੋਏ ਦੋ ਕਾਂਸਟੇਬਲ ਨੂੰ ਗ਼ਲਤ ਢੰਗ ਨਾਲ ਪੇਸ਼ ਆਉਣ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਸਿਟੀ ਸੁਪਰਡੈਂਟ (ਸੀਐਸਪੀ) ਨੂੰ ਇਸ ਕੇਸ ਦੀ ਜਾਂਚ ਸੌਂਪੀ ਗਈ ਹੈ।

ਬਾਗੜੀ ਨੇ ਦਾਅਵਾ ਕੀਤਾ ਕਿ ਜਿਵੇਂ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਦੋ ਪੁਲਿਸ ਵਾਲਿਆਂ ਨੇ ਉਸ ਨੂੰ ਰੋਕ ਲਿਆ, ਉਸਨੇ ਪੁਲਿਸ ਵਾਲਿਆਂ ਨਾਲ ਗਾਲੀ-ਗਲੋਚ ਕਰਨ ਕੀਤੀ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ, "ਸੋਸ਼ਲ ਮੀਡੀਆ(social media) 'ਤੇ ਵਾਇਰ(viral) ਹੋ ਰਹੀ ਇਸ ਘਟਨਾ ਦੀ ਵੀਡੀਓ ਕੱਟ ਕੇ ਪੇਸ਼ ਕੀਤੀ ਹੈ ਤਾਂ ਜੋ ਪੁਲਿਸ ਦਾ ਅਕਸ ਖਰਾਬ ਹੋ ਸਕੇ।" ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਿਚ ਕਥਿਤ ਤੌਰ 'ਤੇ ਵਿਵਾਦ ਕਰਨ ਵਾਲੇ ਵਿਅਕਤੀ ਦੀ ਪਛਾਣ ਕ੍ਰਿਸ਼ਣਾਕਾਂਤ ਕੀਅਰ (35) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਦੇ ਅਨੁਸਾਰ, ਉਹ ਸਮੈਕ ਦੀ ਆਦੀ ਹੈ ਅਤੇ ਉਸ ਉੱਤੇ ਪਹਿਲਾਂ ਹੀ ਚਾਕੂਬਾਜੀ ਅਤੇ ਜਬਰੀ ਉਗਰਾਹੀ ਕਰਨ ਦੇ ਵੀ ਕੇਸ ਹਨ।
Published by: Sukhwinder Singh
First published: April 7, 2021, 9:40 AM IST
ਹੋਰ ਪੜ੍ਹੋ
ਅਗਲੀ ਖ਼ਬਰ