ਭੂਮੀ ਪੂਜਨ ਤੋਂ ਪਹਿਲਾਂ ਅਯੋਧਿਆ ਦੇ ਰਾਮ ਮੰਦਿਰ ਦੇ ਪੁਜਾਰੀ ਨੂੰ ਹੋਇਆ ਕੋਰੋਨਾ, 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜ਼ੀਟਿਵ

News18 Punjabi | News18 Punjab
Updated: July 30, 2020, 1:59 PM IST
share image
ਭੂਮੀ ਪੂਜਨ ਤੋਂ ਪਹਿਲਾਂ ਅਯੋਧਿਆ ਦੇ ਰਾਮ ਮੰਦਿਰ ਦੇ ਪੁਜਾਰੀ ਨੂੰ ਹੋਇਆ ਕੋਰੋਨਾ, 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜ਼ੀਟਿਵ
ਭੂਮੀ ਪੂਜਨ ਤੋਂ ਪਹਿਲਾਂ ਰਾਮ ਜਨਮ ਸਥਾਨ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜਿਟਿਵ , 16 ਪੁਲਿਸ ਮੁਲਾਜ਼ਮ ਵੀ ਪਾਜੀਟਿ

ਕੋਰੋਨਾ ਪਾਜੀਟਿਵ ਰਿਪੋਰਟ ਆਉਣ ਤੋਂ ਬਾਅਦ ਪੁਜਾਰੀ ਪ੍ਰਦੀਪ ਦਾਸ(Pradeep Das) ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।ਰਾਮ ਜਨਮ ਸਥਾਨ ਦੀ ਸੁਰੱਖਿਆ ਵਿੱਚ ਲੱਗੇ 16 ਪੁਲਿਸ ਮੁਲਜ਼ਮ ਵੀ ਪਾਜੀਟਿਵ ਪਾਏ ਗਏ ਹਨ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਅਯੋਧਿਆ (Ayodhya) ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।ਇੱਥੇ ਰਾਮ ਮੰਦਿਰ (Ram Mandir) ਦੇ ਭੂਮੀ ਪੂਜਨ ਦੀਆਂ ਤਿਆਰੀਆਂ ਦੇ ਵਿੱਚ ਕੋਰੋਨਾ (COVID - 19) ਨੇ ਦਸਤਕ ਦੇ ਦਿੱਤੀ ਹੈ।ਇੱਥੇ ਸਾਧੂ-ਸੰਤਾਂ ਦੇ ਨਾਲ ਰਾਮ ਜਨਮ ਭੂਮੀ Ram Janmbhumi) ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਮੁਲਾਜ਼ਮ ਦੇ ਵੀ ਕੋਰੋਨਾ ਸਥਾਪਤ ਹੋਣ ਦੀ ਸੂਚਨਾ ਹੈ। ਰਾਮ ਜਨਮ ਸਥਾਨ ਦੇ ਪੁਜਾਰੀ ਪ੍ਰਦੀਪ ਦਾਸ (Priest Pradeep Das) ਕੋਰੋਨਾ ਪਾਜੀਟਿਵ ਹੋ ਗਏ ਹਨ।ਉਹ ਪ੍ਰਧਾਨ ਪੁਜਾਰੀ ਆਚਾਰਿਆ ਸਤਿੰਦਰ ਦਾਸ ਦੇ ਚੇਲੇ ਹਨ।ਪ੍ਰਦੀਪ ਦਾਸ ਵੀ ਸਤਿੰਦਰ ਦਾਸ ਦੇ ਨਾਲ ਰਾਮ ਜਨਮ ਸਥਾਨ ਦੀ ਪੂਜਾ ਕਰਦੇ ਹਨ। ਦੱਸ ਦੇਈਏ ਕਿ ਰਾਮ ਜਨਮ ਸਥਾਨ ਵਿੱਚ ਮੁਖ ਪੁਜਾਰੀ ਦੇ ਨਾਲ - ਨਾਲ 4 ਪੁਜਾਰੀ ਰਾਮ ਲਲਾ ਦੀ ਸੇਵਾ ਕਰਦੇ ਹਨ।

ਰਾਮ ਜਨਮ ਸਥਾਨ ਦੀ ਸੁਰੱਖਿਆ ਵਿੱਚ ਲੱਗੇ 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜਿਟਿਵ ਪਾਏ ਗਏ ਹਨ।ਜਿਸ ਦੇ ਬਾਅਦ ਹੜਕੰਪ ਮਚ ਗਿਆ ਹੈ।

5 ਅਗਸਤ ਨੂੰ ਹੈ ਪੀ ਐਮ ਮੋਦੀ ਦਾ ਦੌਰਾ
ਦੱਸ ਦੇਈਏ ਕਿ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਯੋਧਿਆ ਆਗਮਨ ਹੈ।ਇਸ ਮੌਕੇ ਪ੍ਰਧਾਨ ਮੰਤਰੀ ਨੇ ਮੰਦਰ ਦਾ ਜਾਇਜਾ ਲੈਣਾ ਸੀ ਪਰ ਹੁਣ ਮੰਦਰ ਵਿਚ ਕੋਰੋਨਾ ਨੇ ਦਸਤਕ ਦਿੱਤੀ ਹੈ।
ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਮੰਦਰ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।

ਦੋ ਵਾਟਰਪਰੂਫ ਪੰਡਾਲ ਅਤੇ ਇੱਕ ਰੰਗ ਮੰਚ ਸਜੇਗਾ

ਉਥੇ ਹੀ ਦੂਜੇ ਪਾਸੇ ਰਾਮ ਮੰਦਿਰ ਭੂਮੀ ਪੂਜਨ ਲਈ ਰਾਮ ਜਨਮ ਸਥਾਨ ਪਰਿਸਰ ਵਿੱਚ ਪੰਡਾਲ ਬਨਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ 2 ਵਾਟਰਪਰੂਫ ਪੰਡਾਲ ਬਣਾਏ ਜਾ ਰਹੇ ਹਨ। ਇਸ ਵਿੱਚ ਇੱਕ ਛੋਟਾ ਜਿਹਾ ਰੰਗ ਮੰਚ ਵੀ ਬਣੇਗਾ।ਇਸ ਮੰਚ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸੀ ਐਮ ਯੋਗੀ , ਸੰਘ ਪ੍ਰਮੁੱਖ ਮੋਹਨ ਭਾਗਵਤ ਆਦਿ ਹੋਣਗੇ।
Published by: Sukhwinder Singh
First published: July 30, 2020, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading