Baahubali ਫਿਲਮ ਦੀ ਇਸ ਅਦਾਕਾਰਾ ਦੀ ਕਾਰ ਵਿਚੋਂ 104 ਬੋਤਲਾਂ ਸ਼ਰਾਬ ਬਰਾਮਦ

News18 Punjabi | News18 Punjab
Updated: June 14, 2020, 10:35 AM IST
share image
Baahubali ਫਿਲਮ ਦੀ ਇਸ ਅਦਾਕਾਰਾ ਦੀ ਕਾਰ ਵਿਚੋਂ 104 ਬੋਤਲਾਂ ਸ਼ਰਾਬ ਬਰਾਮਦ
Baahubali ਫਿਲਮ ਦੀ ਇਸ ਅਦਾਕਾਰਾ ਦੀ ਕਾਰ ਵਿਚੋਂ 104 ਬੋਤਲਾਂ ਸ਼ਰਾਬ ਬਰਾਮਦ

  • Share this:
  • Facebook share img
  • Twitter share img
  • Linkedin share img
ਚੇਨਈ ਪੁਲਿਸ ਨੇ ਮਸ਼ਹੂਰ ਅਭਿਨੇਤਰੀ ਅਤੇ ਬਾਹੂਬਲੀ ਫੇਮ ਰਾਮਿਆ ਕ੍ਰਿਸ਼ਣਨ (Ramya Krishnan) ਦੀ ਕਾਰ ਵਿਚੋਂ ਸ਼ਰਾਬ ਦੀਆਂ 100 ਤੋਂ ਵੱਧ ਬੋਤਲਾਂ ਬਰਾਮਦ ਕੀਤੀਆਂ ਹਨ। ਰਾਮਿਆ ਕ੍ਰਿਸ਼ਣਨ ਦੇ ਨਾਲ ਉਸ ਸਮੇਂ ਉਸ ਦੀ ਭੈਣ ਵਿਨਇਆ ਕ੍ਰਿਸ਼ਣਨ ਵੀ ਮੌਜੂਦ ਸੀ। ਰਾਮਿਆ ਕ੍ਰਿਸ਼ਣਨ ਆਪਣੀ ਭੈਣ ਅਤੇ ਡਰਾਈਵਰ ਨਾਲ ਮਹਾਬਲੀਪੁਰਮ ਤੋਂ ਚੇਨਈ ਜਾ ਰਹੀ ਸੀ, ਜਦੋਂਕਿ ਚੇਨਈ ਪੁਲਿਸ ਨੇ ਉਸ ਦੀ ਕਾਰ ਨੂੰ ਚੈਕਪੋਸਟ ਉਤੇ ਰੋਕਿਆ ਅਤੇ ਤਲਾਸ਼ੀ ਲਈ ਤਾਂ ਸ਼ਰਾਬ ਦੀਆਂ 104 ਬੋਤਲਾਂ ਬਰਮਾਦ ਹੋਈਆਂ। ਇਸ ਦੇ ਬਾਅਦ ਅਭਿਨੇਤਰੀ ਅਤੇ ਉਸਦੇ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਇੰਡੀਆ ਟੂਡੇ ਦੀ ਇਕ ਰਿਪੋਰਟ ਦੇ ਅਨੁਸਾਰ, ਰਾਮਿਆ ਕ੍ਰਿਸ਼ਣਨ, ਜੋ ਮਹਾਬਲੀਪੁਰਮ ਤੋਂ ਚੇਨਈ ਜਾ ਰਹੀ ਸੀ, ਨੂੰ ਪੁਲਿਸ ਨੇ ਵਾਹਨ ਦੀ ਜਾਂਚ ਕਰਨ ਲਈ ਰੋਕਿਆ।  ਇਸ ਸਮੇਂ ਦੌਰਾਨ ਪੁਲਿਸ ਨੇ ਕਾਰ ਵਿਚੋਂ 104 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ। ਲਾਕਡਾਊਨ ਨਿਯਮਾਂ ਦੀ ਉਲੰਘਣਾ ਕਰਕੇ ਪੁਲਿਸ ਨੇ ਅਭਿਨੇਤਰੀ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ, ਡਰਾਈਵਰ ਨੂੰ ਕਨਾਥੂਰ ਥਾਣੇ ਲੈ ਗਈ, ਜਿਥੇ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਰਿਪੋਰਟਾਂ ਦੇ ਅਨੁਸਾਰ, ਰਾਮਿਆ ਨੇ ਖੁਦ ਆਪਣੇ ਡਰਾਈਵਰ ਦੀ ਜਮਾਨਤ ਕਰਵਾਈ। ਆਮ ਜਾਂਚ ਪੜਤਾਲ ਪ੍ਰਕਿਰਿਆ ਦੇ ਹਿੱਸੇ ਵਜੋਂ ਪੁਲਿਸ ਨੇ ਅਭਿਨੇਤਰੀ ਅਤੇ ਉਸਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਹਾਲਾਂਕਿ, ਅਭਿਨੇਤਰੀ ਵਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਜਵਾਬ ਸਾਹਮਣੇ ਨਹੀਂ ਆਇਆ ਹੈ।
First published: June 14, 2020, 10:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading