ਰਾਮ ਦੇਵ ਦੀ ਪਤੰਜਲੀ ਨੂੰ ਝਟਕਾ! ਮਦਰਾਸ ਹਾਈਕੋਰਟ ਨੇ ਕੋਰੋਲਿਨ ਦਵਾਈ ਬਾਰੇ ਸੁਣਾਇਆ ਇਹ ਫੈਸਲਾ...

News18 Punjabi | News18 Punjab
Updated: July 18, 2020, 12:52 PM IST
share image
ਰਾਮ ਦੇਵ ਦੀ ਪਤੰਜਲੀ ਨੂੰ ਝਟਕਾ! ਮਦਰਾਸ ਹਾਈਕੋਰਟ ਨੇ ਕੋਰੋਲਿਨ ਦਵਾਈ ਬਾਰੇ ਸੁਣਾਇਆ ਇਹ ਫੈਸਲਾ...
ਰਾਮ ਦੇਵ ਦੀ ਪਤੰਜਲੀ ਨੂੰ ਝਟਕਾ! ਮਦਰਾਸ ਹਾਈਕੋਰਟ ਨੇ ਕੋਰੋਲਿਨ ਦਵਾਈ ਬਾਰੇ ਸੁਣਾਇਆ ਇਹ ਫੈਸਲਾ...

  • Share this:
  • Facebook share img
  • Twitter share img
  • Linkedin share img
ਯੋਗ ਗੁਰੂ ਰਾਮਦੇਵ (Yoga Guru Ramdev) ਦੀ ਪਤੰਜਲੀ ਆਯੁਰਵੈਦ ਦੀ ਦਵਾਈ 'ਕੋਰੋਨਿਲ' ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪੇਸ਼ ਕੀਤੀ ਗਈ ਕੋਰੋਨਿਲ ਦਵਾਈ ਦੇ ਟ੍ਰੇਡਮਾਰਕ ਦੀ ਵਰਤੋਂ ਉਤੇ ਪਾਬੰਦੀ ਲਗਾਈ ਹੈ।

ਅਦਾਲਤ ਨੇ ਇਹ ਅੰਤਰਿਮ ਆਦੇਸ਼ 30 ਜੁਲਾਈ ਤੱਕ ਚੇਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਪਟੀਸ਼ਨ 'ਤੇ ਜਾਰੀ ਕੀਤਾ ਹੈ। ਦੱਸ ਦਈਏ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ 1993 ਤੋਂ ਇਸ ਕੋਲ ‘ਕੋਰੋਨਿਲ’ ਟ੍ਰੇਡਮਾਰਕ ਹੈ। ਯਾਦ ਰਹੇ ਕਿ ਪਤੰਜਲੀ ਦੁਆਰਾ ਕੋਰੋਨਿਲ ਦੀ ਸ਼ੁਰੂਆਤ ਤੋਂ ਬਾਅਦ 1 ਜੁਲਾਈ ਨੂੰ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਕੰਪਨੀ ਅਮਿਊਨਟੀ ਬੂਸਟਰ ਦੇ ਰੂਪ ਵਿਚ ਇਹ ਦਵਾਈ ਵੇਚ ਸਕਦੀ ਹੈ। ਇਸ ਨੂੰ ਕੋਵਿਡ -19 ਦੇ ਇਲਾਜ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ।

ਕੋਰੋਨਿਲ ਡਰੱਗ ਇਸ ਦੀ ਸ਼ੁਰੂਆਤ ਤੋਂ ਬਾਅਦ ਨਿਰੰਤਰ ਚਰਚਾ ਵਿੱਚ ਹੈ, ਕਿਉਂਕਿ ਆਯੂਸ਼ ਮੰਤਰਾਲੇ ਨੇ ਪਹਿਲਾਂ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਫੇਰ ਪਾਬੰਦੀ ਹਟਾ ਦਿੱਤੀ ਗਈ। ਆਯੁਸ਼ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਇੱਕ ਬੂਸਟਰ ਵਜੋਂ ਵਰਤਿਆ ਜਾ ਸਕਦਾ ਹੈ।
Published by: Gurwinder Singh
First published: July 18, 2020, 12:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading