ਨਾਭਾ ਵਿਚ ਬੈਂਕ ਮੈਨੇਜਰ ਕੋਰੋਨਾ ਪਾਜ਼ੀਟਿਵ, ਬੈਂਕ ਨੂੰ ਕੀਤਾ ਬੰਦ

ਨਾਭਾ ਵਿਚ ਬੈਂਕ ਮੈਨੇਜਰ ਕੋਰੋਨਾ ਪਾਜ਼ੀਟਿਵ, ਬੈਂਕ ਨੂੰ ਕੀਤਾ ਬੰਦ

 • Share this:
  ਭੁਪਿੰਦਰ ਸਿੰਘ

  ਨਾਭਾ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਬੈਂਕ ਨੂੰ ਬੰਦ ਕਰ ਦਿੱਤਾ ਅਤੇ ਬਾਕੀ ਦੇ ਮੁਲਾਜ਼ਮਾਂ ਦੇ ਟੈਸਟ ਲਏ ਜਾਣਗੇ।

  ਫਿਲਹਾਲ ਬੈਂਕ ਦੇ ਮੁਲਾਜ਼ਮਾਂ ਨੂੰ ਘਰਾ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ। ਦੂਜੇ ਪਾਸੇ ਖਾਤਾਧਾਰਕਾਂ ਨੂੰ ਬੈਂਕ ਬੰਦ ਹੋਣ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਬਤ ਵੱਖ-ਵੱਖ ਬੈਂਕਾਂ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਨਾਭਾ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ ਬੈਂਕ ਦੇ ਮੈਨੇਜਰ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਬੈਂਕ ਨੂੰ ਬੰਦ ਕਰ ਦਿੱਤਾ ਹੈ ਅਤੇ ਬਾਕੀ ਦੇ ਮੁਲਾਜ਼ਮਾਂ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ।

  ਇਸ ਤੋਂ ਇਲਾਵਾ ਨਾਭਾ ਦੀਆਂ ਵੱਖ-ਵੱਖ ਬੈਂਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ, ਜਿਹੜੀਆਂ ਬੈਂਕਾਂ ਵਿੱਚ ਜ਼ਿਆਦਾ ਭੀੜ ਹੈ ਅਤੇ ਬੈਂਕ ਦੇ ਅਧਿਕਾਰੀ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ। ਉਹ ਸਮਾਜਿਕ ਦੂਰੀ ਦੀ ਪਾਲਣਾ ਕਰਨ ਨਹੀਂ ਤਾਂ ਬੈਂਕ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਮਿੱਲ ਕਾਲੋਨੀ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਉਹ ਬਿਲਕੁਲ ਬੰਦ ਹੈ।

  ਉਨ੍ਹਾਂ ਨੇ ਕਿਹਾ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਅਹਿਤਿਆਤ ਰੱਖਣ ਕਿਉਂਕਿ ਇਹ ਮਹਾਂਮਾਰੀ ਦਿਨੋ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਦੇ ਕਹਿਣ ਮੁਤਾਬਿਕ ਨਾਭਾ ਵਿੱਚ ਹੁਣ 113 ਕਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ। ਇਸ ਮੌਕੇ ਉਤੇ ਬੈਂਕ ਦੀ ਖਾਤਾਧਾਰਕ ਕਿਰਨ ਸਹਿਗਲ ਨੇ ਕਿਹਾ ਕਿ ਮੈਂ ਆਪਣੇ ਘਰ ਦਾ ਬਿਜਲੀ ਦਾ ਬਿੱਲ ਭਰਵਾਉਣਾ ਸੀ ਅਤੇ ਮੈਂ ਪੈਸੇ ਟਰਾਂਜ਼ੈਕਸ਼ਨ ਕਰਵਾਉਣ ਲਈ ਆਈ ਸੀ ਪਰ ਪਤਾ ਲੱਗਾ ਹੈ ਕਿ ਬੈਂਕ ਬੰਦ ਹੈ ਅਤੇ ਹੁਣ ਸਾਨੂੰ ਜੁਰਮਾਨਾ ਭਰਕੇ ਬਿਜਲੀ ਦੇ ਬਿੱਲ ਦੇ ਪੈਸੇ ਅਦਾ ਕਰਨੇ ਪੈਣਗੇ।
  Published by:Gurwinder Singh
  First published: