ਬੈਂਕ ਮੈਨੇਜਰ ਦੀ ਬਣਾਈ ਫਰਜ਼ੀ ਕੋਰੋਨਾ ਟੈਸਟ ਰਿਪੋਰਟ, ਤਿੰਨ ਦਿਨ ਪਿੱਛੋਂ ਹੋ ਗਈ ਮੌਤ

News18 Punjabi | News18 Punjab
Updated: August 2, 2020, 9:24 AM IST
share image
ਬੈਂਕ ਮੈਨੇਜਰ ਦੀ ਬਣਾਈ ਫਰਜ਼ੀ ਕੋਰੋਨਾ ਟੈਸਟ ਰਿਪੋਰਟ, ਤਿੰਨ ਦਿਨ ਪਿੱਛੋਂ ਹੋ ਗਈ ਮੌਤ
ਬੈਂਕ ਮੈਨੇਜਰ ਦੀ ਬਣਾਈ ਫਰਜ਼ੀ ਕੋਰੋਨਾ ਟੈਸਟ ਰਿਪੋਰਟ, ਤਿੰਨ ਦਿਨ ਪਿੱਛੋਂ ਹੋ ਗਈ ਮੌਤ

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ ਕੋਰੋਨਾਵਾਇਰਸ ਦੇ ਸੰਕਰਮਣ ਅਤੇ ਸ਼ੱਕੀ ਵਿਅਕਤੀਆਂ ਦੀ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕ ਆਪਣੀਆਂ ਜੇਬਾਂ ਗਰਮ ਕਰਨ ਲੱਗੇ ਹਨ। ਕੋਲਕਾਤਾ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 57 ਸਾਲਾ ਬੈਂਕ ਮੈਨੇਜਰ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ।

ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਕੋਰੋਨਾ ਜਾਂਚ ਵੀ ਕੀਤੀ ਗਈ ਸੀ, ਪਰ ਉਸ ਨੂੰ ਇਕ ਝੂਠੀ ਰਿਪੋਰਟ ਦਿੱਤੀ ਗਈ। ਇਸ ਵਿੱਚ ਉਸ ਨੂੰ ਕੋਰੋਨਾ ਨੈਗਟਿਵ ਦਿਖਾਇਆ ਗਿਆ ਸੀ, ਪਰ ਬਾਅਦ ਵਿੱਚ ਵੀਰਵਾਰ ਨੂੰ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ ਅਤੇ ਉਸ ਦੀ ਮੌਤ ਹੋ ਗਈ।

ਕੋਲਕਾਤਾ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਬੈਂਕ ਮੈਨੇਜਰ ਬਿਮਲ ਸਿਨਹਾ ਦੀ ਪਤਨੀ ਦੁਆਰਾ ਦਰਜ ਕਈ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀਆਂ ਗਈਆਂ ਹਨ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਰੈਕੇਟ ਨਾਲ ਜੁੜੇ ਲੋਕਾਂ ਨੇ ਕਿਸੇ ਹੋਰ ਨੂੰ ਜਾਅਲੀ ਰਿਪੋਰਟ ਤਾਂ ਨਹੀਂ ਦਿੱਤੀ।
ਕੋਲਕਾਤਾ ਦੇ ਐਮਆਰ ਬੰਗੂਰ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਬੈਂਕ ਮੈਨੇਜਰ ਦੀ ਟੈਸਟ ਰਿਪੋਰਟ 'ਤੇ 9-ਅੰਕਾਂ ਦਾ ਕੋਡ ਹੱਥ ਨਾਲ ਲਿਖਿਆ ਗਿਆ ਸੀ, ਜਦੋਂਕਿ ਅਸਲ ਵਿਚ ਕੋਡ 13 ਨੰਬਰ ਦਾ ਹੁੰਦਾ ਹੈ। ਇਹ ਨਕਲੀ ਸੀ। ਪੁਲਿਸ ਨੇ ਦੱਸਿਆ ਕਿ ਬਿਮਲ ਸਿਨਹਾ ਬੁਖਾਰ, ਖੰਘ ਅਤੇ ਜ਼ੁਕਾਮ ਨਾਲ ਗ੍ਰਸਤ ਸੀ। ਇੱਕ ਪਰਿਵਾਰਕ ਡਾਕਟਰ ਨੇ ਉਸ ਨੂੰ ਇੱਕ ਅਜਿਹੇ ਆਦਮੀ ਕੋਲ ਭੇਜਿਆ ਜੋ ਪੈਥੋਲੋਜੀਕਲ ਲੈਬ ਚਲਾਉਂਦਾ ਹੈ। ਇਹ ਲੈਬ ਟੈਕਨੀਸ਼ੀਅਨ ਦੀ ਸਹਾਇਤਾ ਨਾਲ ਘਰਾਂ ਤੋਂ ਨਮੂਨੇ ਲੈਂਦੀ ਸੀ।

ਪੁਲਿਸ ਨੇ ਦੱਸਿਆ ਕਿ ਜਦੋਂ ਪਰਿਵਾਰ ਨੇ ਲੈਬ ਨਾਲ ਸੰਪਰਕ ਕੀਤਾ ਤਾਂ ਘਰ ਵਿਚ ਨਮੂਨੇ ਇਕੱਠੇ ਕਰਨ ਲਈ ਇਕ ਸਹਾਇਕ ਨੂੰ ਭੇਜਿਆ ਗਿਆ। ਉਸ ਨੇ 24 ਜੁਲਾਈ ਨੂੰ ਨਮੂਨਾ ਲਿਆ ਅਤੇ 25 ਜੁਲਾਈ ਨੂੰ ਬਿਮਲ ਦੀ ਪਤਨੀ ਨੂੰ ਬੁਲਾਇਆ ਗਿਆ ਅਤੇ ਦੱਸਿਆ ਗਿਆ ਕਿ ਬਿਮਲ ਦੀ ਰਿਪੋਰਟ ਨੈਗੀਟਿਵ ਹੈ, ਜਦੋਂ ਪਰਿਵਾਰ ਨੇ ਇਸ ਬਾਰੇ ਜਾਂਚ ਰਿਪੋਰਟ ਮੰਗੀ ਤਾਂ ਉਨ੍ਹਾਂ ਨੇ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ, ਬਾਅਦ ਵਿੱਚ ਉਸ ਨੇ ਇੱਕ ਰਿਪੋਰਟ ਭੇਜੀ। ਇਸ ਵਿਚ ਹੱਥ ਨਾਲ ਲਿਖਿਆ ਕੋਡ ਸੀ।

ਬਾਅਦ ਵਿੱਚ ਬਿਮਲ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਰਿਪੋਰਟ ‘ਤੇ ਸ਼ੰਕੇ ਖੜੇ ਕੀਤੇ। ਇਸ ਤੋਂ ਬਾਅਦ, ਜਦੋਂ ਉਸ ਦੀ ਅਧਿਕਾਰਤ ਜਾਂਚ ਹੋਈ ਤਾਂ ਉਹ ਸਕਾਰਾਤਮਕ ਪਾਇਆ ਗਿਆ। ਬਿਮਲ ਦੇ ਬੇਟੇ ਹਰਸ਼ ਸਿਨਹਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ 30 ਜੁਲਾਈ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ ਸੀ।
Published by: Gurwinder Singh
First published: August 2, 2020, 9:24 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading