Home /News /coronavirus-latest-news /

ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ ਵਿੱਚ 6 ਜਣਿਆਂ ਦੀ ਅੰਤਰਿਮ ਜਮਾਨਤ ਅਰਜ਼ੀ ਰੱਦ

ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ ਵਿੱਚ 6 ਜਣਿਆਂ ਦੀ ਅੰਤਰਿਮ ਜਮਾਨਤ ਅਰਜ਼ੀ ਰੱਦ

ਸਿੱਧੂ ਮੂਸੇਵਾਲਾ ਨੂੰ DGP ਲਾਉਣ ਦੀ ਸਿਫਾਰਸ਼!, ਸਮਾਜਿਕ ਕਾਰਕੁਨਾਂ ਨੇ ਕੈਪਟਨ ਨੂੰ ਪੱਤਰ ਲਿਖ ਕੇ ਕੱਸਿਆ ਤੰਜ

ਸਿੱਧੂ ਮੂਸੇਵਾਲਾ ਨੂੰ DGP ਲਾਉਣ ਦੀ ਸਿਫਾਰਸ਼!, ਸਮਾਜਿਕ ਕਾਰਕੁਨਾਂ ਨੇ ਕੈਪਟਨ ਨੂੰ ਪੱਤਰ ਲਿਖ ਕੇ ਕੱਸਿਆ ਤੰਜ

 • Share this:
  ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ ਵਿੱਚ ਬਰਨਾਲਾ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਪਰਚੇ ਵਿੱਚ ਨਾਮਜਦ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਇੱਕ ਡੀਐਸਪੀ ਦੇ ਬੇਟੇ ਵਲੋਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਵਿਰੋਧੀ ਧਿਰ ਵਲੋਂ ਸ਼ੋਸ਼ਲ ਐਕਟਵਿਸਟ ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਅਤੇ ਬਰਨਾਲਾ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂੰ ਪੇਸ਼ ਹੋਏ। ਇਸ ਦੌਰਾਨ ਦੋਵੇਂ ਧਿਰਾਂ ਦਰਮਿਆਨ ਬਹਿਸ ਹੋਈ। ਜਿਸਦੇ ਬਾਅਦ ਅਦਾਲਤ ਨੇ ਅੰਤਰਿਮ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸ਼ਲ ਐਕਟੀਵਿਸਟ ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਅਤੇ ਬਰਨਾਲਾ ਦੇ ਵਕੀਲ ਹਰਿੰਦਰ ਪਾਲ ਸਿੰਘ ਰਾਣੂੰ ਨੇ ਦੱਸਿਆ ਕਿ ਬਰਨਾਲਾ ਦੇ ਪਿੰਡ ਬਡਬਰ ਵਿਖੇ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਧਨੌਲਾ ਵਿੱਚ ਸਿੱਧੂ ਮੂਸੇ ਵਾਲੇ ਸਮੇਤ ਪੁਲਿਸ ਅਧਿਕਾਰੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ। ਕਿਉਂਕਿ ਉਸਨੇ ਲੌਕਡਾਊਨ ਦੌਰਾਨ ਬਡਬਰ ਦੇ ਟਿੱਬਿਆਂ ਵਿੱਚ ਆ ਕੇ ਏਕੇ 47 ਨਾਲ ਫਾਇਰਿੰਗ ਕੀਤੀ ਸੀ। ਇਸ ਮਾਮਲੇ ਵਿੱਚ ਡੀਐਸਪੀ ਦੇ ਬੇਟੇ ਜੰਗ ਸ਼ੇਰ ਸਿੰਘ, ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ, ਗਗਨਦੀਪ ਸਿੰਘ ਕਾਂਸਟੇਬਲ, ਬਲਕਾਰ ਸਿੰਘ ਏਐੱਸਆਈ, ਹਰਵਿੰਦਰ ਸਿੰਘ ਕਾਂਸਟੇਬਲ ਅਤੇ ਜਸਵੀਰ ਸਿੰਘ ਕਾਂਸਟੇਬਲ ਵੱਲੋਂ ਅੰਤਰਿਮ ਜ਼ਮਾਨਤ ਅਰਜ਼ੀ ਲਗਾਈ ਗਈ ਸੀ।ਜਿਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਅੱਜ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
  ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਸ਼ੱਕੀ ਹੈ। ਆਰਮਜ਼ ਐਕਟ ਵੀ ਅਦਾਲਤ ਰਾਹੀਂ ਲਗਾਇਆ ਗਿਆ ਹੈ। ਜਦੋਂ ਕਿ ਜਿਸ ਮੋਬਾਈਲ ਵਿੱਚ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ, ਉਹ ਮੋਬਾਇਲ ਵੀ ਬਰਾਮਦ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਆਈਟੀ ਐਕਟ ਵੀ ਨਹੀਂ ਲਗਾਇਆ ਗਿਆ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਕੇਸ ਤੋਂ ਸਾਹਮਣੇ ਆਇਆ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਅਮੀਰਾਂ ਅਤੇ ਗਰੀਬਾਂ ਲਈ ਹੋਰ ਹੈ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲੇ ਗਾਇਕ 'ਤੇ ਪੁਲਿਸ 'ਮਿਹਰਬਾਨ' ਹੈ ਕਿ ਉਸਨੂੰ ਜ਼ਮਾਨਤ ਅਰਜ਼ੀ ਲਗਾਉਣ ਦੀ ਵੀ ਅਜੇ ਤੱਕ ਲੋੜ ਨਹੀਂ ਪਈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੀ ਹੈ ਤੇ ਬਚਾ ਰਹੀ ਹੈ। ਪੁਲਿਸ ਦੀ ਸਾਰੀ ਕਾਰਵਾਈ ਗਾਇਕ ਸਿੱਧੂ ਮੂਸੇ ਵਾਲਾ ਦੇ ਅਨੁਸਾਰ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੀ ਅਣਗਹਿਲੀ ਕੀਤੀ ਤਾਂ ਪੁਲਿਸ ਖ਼ਿਲਾਫ਼ ਵੀ ਕਾਰਵਾਈ ਲਈ ਅਦਾਲਤ ਵਿਚ ਪੈਰਵਾਈ ਕੀਤੀ ਜਾਵੇਗੀ।
  Published by:Anuradha Shukla
  First published:

  Tags: Case, Firing, Sidhu Moosewala

  ਅਗਲੀ ਖਬਰ