ਬਰਨਾਲਾ : ਨਵੇਂ ਕੌਂਸਲਰਾਂ ਦੀ ਪਲੇਠੀ ਮੀਟਿੰਗ ’ਚ ਸ਼ਰੇਆਮ ਉਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

Ashish Sharma | News18 Punjab
Updated: May 5, 2021, 8:26 PM IST
share image
ਬਰਨਾਲਾ : ਨਵੇਂ ਕੌਂਸਲਰਾਂ ਦੀ ਪਲੇਠੀ ਮੀਟਿੰਗ ’ਚ ਸ਼ਰੇਆਮ ਉਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
ਬਰਨਾਲਾ : ਨਵੇਂ ਕੌਂਸਲਰਾਂ ਦੀ ਪਲੇਠੀ ਮੀਟਿੰਗ ’ਚ ਸ਼ਰੇਆਮ ਉਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

  • Share this:
  • Facebook share img
  • Twitter share img
  • Linkedin share img
ਅੱਜ ਨਗਰ ਕੌਂਸਲ ਬਰਨਾਲਾ ਦੇ ਨਵੇਂ ਕੌਂਸਲਰਾਂ ਅਤੇ ਨਵੇਂ ਪ੍ਰਧਾਨ ਦੀ ਪਲੇਠੀ ਮੀਟਿੰਗ ਸੀ। ਮੀਟਿੰਗ ਵਿੱਚ ਸਾਰੇ ਕੌਂਸਲਰਾਂ ਨੇ ਹਿੱਸਾ ਲਿਆ । ਪਰ ਮੀਟਿੰਗ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਸ਼ਰੇਆਮ ਉਲੰਘਣ ਕੀਤਾ ਗਿਆ। ਇਸ ਮੀਟਿੰਗ ਦੌਰਾਨ ਜਿੱਥੇ ਸ਼ੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਗਈਆਂ, ਉਥੇ ਬਹੁ ਗਿਣਤੀ ਕੌਂਸਲਰਾਂ ਨੇ ਮਾਸਕ ਤੱਕ ਨਹੀਂ ਪਾਇਆ ਹੋਇਆ ਸੀ। ਜਿਸ ਕਰਕੇ ਨਗਰ ਕੌਂਸਲ ਦੇ ਕੌਂਸਲਰ ਪਲੇਠੀ ਮੀਟਿੰਗ ਦੌਰਾਨ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਏ। ਨਗਰ ਕੌਂਸਲਰਾਂ ਦੀ ਇਸ ਮੀਟਿੰਗ ਵਿੱਚ ਨਿਯਮਾਂ ਤੋਂ ਬਾਹਰ ਹੋ ਕੇ ਕਈ ਕੌਂਸਲਰਾਂ ਦੇ ਪਤੀ ਅਤੇ ਲੜਕੇ ਵੀ ਸ਼ਾਮਲ ਹੋਏ।  ਇਸ ਮੀਟਿੰਗ ਦੌਰਾਨ ਨਗਰ ਕੌਂਸ਼ਲ ਦੇ ਹਾਊਸ ਵਲੋਂ ਕਈ ਮਤੇ ਵੀ ਪਾਸ ਕੀਤੇ ਗਏ। ਪਰ ਨਗਰ ਕੌਂਸਲ ਦੇ ਪ੍ਰਧਾਨ ਲਈ ਇਨੌਵਾ ਗੱਡੀ ਦੇ ਮਤੇ ’ਤੇ ਬਹੁ ਗਿਣਤੀ ਕੌਂਸ਼ਲਰਾਂ ਵਲੋਂ ਵਿਰੋਧ ਕੀਤਾ ਗਿਆ। ਜਿਸ ਕਰਕੇ ਇਹ ਮਤਾ ਅੱਧ ਵਿਚਕਾਰ ਹੀ ਲਟਕ ਗਿਆ।

ਇਸ ਮੀਟਿੰਗ ’ਚ ਪਹਿਲਾ ਮਤਾ ਮੀਟਿੰਗ ਹਾਲ ਦੀ ਉਸਾਰੀ ਕਰਨ ਸਬੰਧੀ 19.22 ਲੱਖ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ। ਦੂਸਰਾ ਮਤਾ ਕੰਪਿਊਟਰ ਤੇ ਪਿ੍ਰੰਟਰ ਦੀ ਖ਼ਰੀਦ ਲਈ 2 ਲੱਖ 64 ਹਜ਼ਾਰ ਦੇ ਖਰਚੇ ਤਹਿਤ 5 ਕੰਪਿਊਟਰ, 2 ਪਿ੍ਰੰਟਰ ਸਣੇ ਸਕੈਨਰ ਤੇ 2 ਪਿ੍ਰੰਟਰਾਂ ਦੀ ਖ਼ਰੀਦ ਲਈ ਪ੍ਰਵਾਨਗੀ ਹੋਈ। ਤੀਜਾ ਮਤਾ ਅਖ਼ਬਾਰਾਂ ਦੇ ਬਿਲ ਤੇ ਚੌਥਾ ਮਤਾ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰ ’ਚ ਜਨਤਕ ਪਖਾਨੇ ਬਨਾਉਣ ਸਬੰਧੀ ਪ੍ਰਵਾਨ ਹੋਈਆ। ਪੰਜਵਾ ਮਤਾ ਪ੍ਰਾਪਰਟੀ ਟੈਕਸ ਸਬੰਧੀ ਸਰਵੇ ਤੇ ਪ੍ਰਾਪਰਟੀ ਯੂਨਿਟਾਂ ’ਤੇ ਨੰਬਰ ਪਲੇਟਾਂ ਲਗਵਾਉਣ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਛੇਵੇਂ ਮਤੇ ਵਿਚ  ਸ੍ਰੀ ਓਮ ਪ੍ਰਕਾਸ਼ ਪੁੱਤਰ ਸ੍ਰੀ ਪੇ੍ਰਮ ਸਿੰਘ ਨੂੰ ਡਿਊਟੀ ’ਤੇ ਬਹਾਲ ਕਰਨ ਸਬੰਧੀ ਮਤਾ ਪ੍ਰਵਾਨ ਹੋਇਆ। ਸੱਤਵੇਂ ਮਤੇ ’ਚ ਸ਼੍ਰੀ ਗੁਲਸ਼ਨ ਕੁਮਾਰ ਪੁੱਤਰ ਸ਼੍ਰੀ ਗਿਰਧਾਰੀ ਲਾਲ ਦੀ ਵਿੱਦਿਅਕ ਯੋਗਤਾ ’ਚ ਵਾਧਾ ਕਰਨ ਸਬੰਧੀ ਯੋਗ ਹੁਕਮਾਂ ਹਿੱਤ ਪੇਸ਼ ਕੀਤਾ। ਅੱਠਵੇਂ ਮਤੇ ’ਚ 14 ਸਾਲਾਂ ਇੰਕ੍ਰੀਮੈਂਟ ਲਗਾਉਣ ਸਬੰਧੀ ਤੇ ਨੌਵੇਂ ਮਤੇ ’ਚ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਤਹਿਤ ਬਰਨਾਲਾ ਸ਼ਹਿਰ ਵਿਖੇ ਬਣੇ ਸ਼ਹੀਦ ਭਗਤ ਸਿੰਘ ਪਾਰਕ ਦੀ ਮਲਕੀਤੀ ਨਗਰ ਕੌਂਸਲ ਦੇ ਬਰਨਾਲਾ ਦੇ ਨਾਂ ਕਰਨ ਸਬੰਧੀ ਪ੍ਰਵਾਨ ਕੀਤਾ ਗਿਆ। ਦਸਵੇਂ ਮਤੇ ’ਚ ਪੰਜਾਬ ਸਲੱਮ ਡਿਵੈਲਪਮੈਂਟ ਐਕਟ 2020 ਅਧੀਨ ਮਾਲਕਾਨਾ ਹੱਕ ਦੇਣ ਸਣੇ ਕੁੱਲ 10 ਮਤਿਆਂ ਨੂੰ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ ਤੇ ਮਤਾ ਨੰਬਰ 11ਵੇਂ ’ਚ ਨਗਰ ਕੌਂਸਲ ਵਲੋਂ ਨਵੀਂ ਇਨੌਵਾ ਗੱਡੀ ਖਰੀਦਣ ਨੂੰ ਜਿੱਥੇ ਵਿਚਾਰ-ਅਧੀਨ ਰੱਖਿਆ ਗਿਆ ਹੈ, ਉੱਥੇ ਹੀ ਮਤਾ ਨੰਬਰ 12ਵੇਂ ’ਚ ਸ਼ੈਡ ਦੀ ਉਸਾਰੀ ਕਰਵਾਉਣ ਸਬੰਧੀ ਵੀ ਹਾਲੇ ਵਿਚਾਰ-ਅਧੀਨ ਰੱਖ ਲਿਆ ਹੈ।

ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਗਰਗ ਤੋਂ ਇਲਾਵਾ ਸਾਰੇ ਕੌਂਸ਼ਲਰ ਸ਼ਾਮਲ ਸਨ।
Published by: Ashish Sharma
First published: May 5, 2021, 8:26 PM IST
ਹੋਰ ਪੜ੍ਹੋ
ਅਗਲੀ ਖ਼ਬਰ