MP ਬਾਰਡਰ 'ਤੇ ਹਜ਼ਾਰਾਂ ਮਜ਼ਦੂਰ ਕਈ ਦਿਨਾਂ ਤੋਂ ਉਡੀਕ ਰਹੇ ਨੇ ਬੱਸਾਂ, 10 ਦਿਨਾਂ ਵਿਚ 99 ਕਾਮਿਆਂ ਦੀ ਗਈ ਜਾਨ

News18 Punjabi | News18 Punjab
Updated: May 16, 2020, 10:24 AM IST
share image
MP ਬਾਰਡਰ 'ਤੇ ਹਜ਼ਾਰਾਂ ਮਜ਼ਦੂਰ ਕਈ ਦਿਨਾਂ ਤੋਂ ਉਡੀਕ ਰਹੇ ਨੇ ਬੱਸਾਂ, 10 ਦਿਨਾਂ ਵਿਚ 99 ਕਾਮਿਆਂ ਦੀ ਗਈ ਜਾਨ
MP ਬਾਰਡਰ 'ਤੇ ਹਜ਼ਾਰਾਂ ਮਜ਼ਦੂਰ ਕਈ ਦਿਨਾਂ ਤੋਂ ਉਡੀਕ ਰਹੇ ਨੇ ਬੱਸਾਂ

ਲੌਕਡਾਊਨ ਨੇ ਦਹਾੜੀਦਾਰ ਮਜ਼ਦੂਰਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ। ਸਰਕਾਰਾਂ ਦੀ ਨਾਲਾਇਕੀ ਕਾਰਨ ਹਰ ਰੋਜ਼ ਇਹ ਕਾਮੇ ਮੌਤ ਦੇ ਮੂੰਹ ਜਾ ਰਹੇ ਹਨ। ਕੋਰੋਨਾ ਦੇ ਡਰੋਂ ਸਰਕਾਰ ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਦੀ ਦੁਹਾਈ ਪਾ ਰਹੀ ਹੈ, ਪਰ ਇਨ੍ਹਾਂ ਮਜ਼ਦੂਰਾਂ ਨੂੰ ਕੋਰੋਨਾ ਨਾਲੋਂ ਭੁੱਖ ਨਾਲ ਮਰਨ ਦਾ ਡਰ ਵੱਧ ਸਤਾ ਰਿਹਾ। ਇਸੇ ਕਾਰਨ ਇਹ ਕਾਮੇ ਸਾਰੇ ਨਿਯਮਾਂ ਨੂੰ ਅਣਦੇਖਾ ਕਰਕੇ ਆਪਣੇ ਘਰਾਂ ਨੂੰ ਪੈਦਲ ਦੀ ਤੁਰ ਪਏ ਹਨ। ਸਰਕਾਰਾਂ ਵੀ ਮਸਲੇ ਦਾ ਹੱਲ ਕਰਨ ਦੀ ਥਾਂ ਪਾਸੇ ਹੋ ਤਮਾਸ਼ਾ ਵੇਖ ਰਹੀਆਂ ਹਨ।

  • Share this:
  • Facebook share img
  • Twitter share img
  • Linkedin share img
ਲੌਕਡਾਊਨ ਨੇ ਦਹਾੜੀਦਾਰ ਮਜ਼ਦੂਰਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ। ਸਰਕਾਰਾਂ ਦੀ ਨਾਲਾਇਕੀ ਕਾਰਨ ਹਰ ਰੋਜ਼ ਇਹ ਕਾਮੇ ਮੌਤ ਦੇ ਮੂੰਹ ਜਾ ਰਹੇ ਹਨ। ਕੋਰੋਨਾ ਦੇ ਡਰੋਂ ਸਰਕਾਰ ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਦੀ ਦੁਹਾਈ ਪਾ ਰਹੀ ਹੈ, ਪਰ ਇਨ੍ਹਾਂ ਮਜ਼ਦੂਰਾਂ ਨੂੰ ਕੋਰੋਨਾ ਨਾਲੋਂ ਭੁੱਖ ਨਾਲ ਮਰਨ ਦਾ ਡਰ ਵੱਧ ਸਤਾ ਰਿਹਾ। ਇਸੇ ਕਾਰਨ ਇਹ ਕਾਮੇ ਸਾਰੇ ਨਿਯਮਾਂ ਨੂੰ ਅਣਦੇਖਾ ਕਰਕੇ ਆਪਣੇ ਘਰਾਂ ਨੂੰ ਪੈਦਲ ਦੀ ਤੁਰ ਪਏ ਹਨ। ਸਰਕਾਰਾਂ ਵੀ ਮਸਲੇ ਦਾ ਹੱਲ ਕਰਨ ਦੀ ਥਾਂ ਪਾਸੇ ਹੋ ਤਮਾਸ਼ਾ ਵੇਖ ਰਹੀਆਂ ਹਨ।

ਮਹਾਰਾਸ਼ਟਰ ਟਰਾਂਸਪੋਰਟ ਦੇ ਅਧਿਕਾਰੀਆਂ ਅਨੁਸਾਰ ਲਗਭਗ 1 ਲੱਖ 36 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੂੰ ਵੱਖ-ਵੱਖ ਰਾਜ ਦੀਆਂ ਹੱਦਾਂ ਤੱਕ ਪਹੁੰਚਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੱਲ ਪ੍ਰਵਾਸੀਆਂ ਵਿਚੋਂ 70 ਪ੍ਰਤੀਸ਼ਤ ਨੂੰ ਮੱਧ ਪ੍ਰਦੇਸ਼ ਦੀ ਸਰਹੱਦ ‘ਤੇ ਉਤਾਰ ਦਿੱਤਾ ਗਿਆ ਹੈ।

ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਪ੍ਰਵੇਸ਼ ਦੁਆਰ ਬੀਜਾਸਨ ਘਾਟ 'ਤੇ ਖੜ੍ਹੇ ਲੋਕ ਦੋ ਦਿਨਾਂ ਤੋਂ ਬੱਸ ਲਈ ਸੰਘਰਸ਼ ਕਰ ਰਹੇ ਹਨ ਤਾਂ ਜੋ ਉਹ ਆਪਣੇ ਘਰ ਵਾਪਸ ਆ ਸਕਣ। ਬੀਜਾਸਨ ਘਾਟ 'ਤੇ ਬੱਸ ਦੇ ਇੰਤਜ਼ਾਰ ਵਿਚ ਲੋਕਾਂ ਨੂੰ ਦੋ ਦਿਨ ਹੋ ਗਏ ਹਨ ਪਰ ਉਨ੍ਹਾਂ ਨੂੰ ਬੱਸ ਨਹੀਂ ਮਿਲ ਰਹੀ। ਉਨ੍ਹਾਂ ਨੇ ਆਪਣੇ ਘਰ ਪਹੁੰਚਣ ਲਈ ਅਜੇ ਲੰਮੀ ਯਾਤਰਾ ਕਰਨੀ ਹੈ। ਉਨ੍ਹਾਂ ਦੀ ਲੰਮੀ ਯਾਤਰਾ ਦਾ ਆਖਰੀ ਸਟਾਪ ਨੇਪਾਲ ਦੀ ਸਰਹੱਦ ਨੇੜੇ ਯੂ ਪੀ ਦਾ ਮਹਾਰਾਜਗੰਜ ਜ਼ਿਲ੍ਹਾ ਹੈ। ਉਹ ਇਥੇ ਇਕੱਲੇ ਬੱਸ ਦੀ ਉਡੀਕ ਨਹੀਂ ਕਰ ਰਹੇ।
ਬੱਸ ਨਾ ਮਿਲਣ 'ਤੇ ਮਜ਼ਦੂਰਾਂ ਦੀ ਪੁਲਿਸ ਨਾਲ ਝੜਪ

ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ, ਪਿਛਲੇ ਹਫਤੇ ਦੋ ਦਿਨਾਂ ਦੇ ਅੰਦਰ, ਮਹਾਰਾਸ਼ਟਰ ਤੋਂ ਲਗਭਗ 13,000 ਪ੍ਰਵਾਸੀ ਯੂਪੀ, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ਜਾਣ ਦੀ ਮੰਗ ਨੂੰ ਲੈ ਕੇ ਬਡਵਾਨੀ ਜ਼ਿਲ੍ਹੇ ਦੇ ਘਾਟਾਂ 'ਤੇ ਪਹੁੰਚੇ। ਲੋਕ ਇਥੇ ਘਰ ਜਾਣ ਲਈ ਇੰਨੇ ਕਾਹਲੇ ਹਨ ਕਿ ਦੇਰੀ ਕਾਰਨ ਉਹ ਪੁਲਿਸ ਨਾਲ ਭਿੜ ਗਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਹਾਈਵੇਅ 'ਤੇ ਜਾਮ ਲਗਾ ਦਿੱਤਾ।

ਹਾਦਸਿਆਂ ਵਿਚ 10 ਦਿਨਾਂ ਦੌਰਾਨ 99 ਮਜ਼ਦੂਰਾਂ ਦੀ ਮੌਤ

ਆਪਣੇ ਘਰਾਂ ਨੂੰ ਤੁਰੇ ਪ੍ਰਵਾਸੀ ਮਜ਼ਦੂਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ 10 ਦਿਨਾਂ ਵਿਚ ਹੁਣ ਤਕ 99 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ 93 ਕਾਮੇ ਵੱਖ-ਵੱਖ ਹਾਦਸਿਆਂ ਵਿਚ ਜ਼ਖਮੀ ਹੋਏ ਹਨ। ਫਿਰ ਵੀ ਇਹ ਲੋਕ ਮੌਤ ਦੀ ਪਰਵਾਹ ਕੀਤੇ ਬਿਨਾ ਆਪਣੀ ਮੰਜਿਲ ਵੱਲ ਨੂੰ ਵਧ ਰਹੇ ਹਨ।
First published: May 16, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading