Covid-19: ਬਠਿੰਡਾ ਵਿੱਚ ਵੈਕਸੀਨ ਲਗਵਾਉਣ ਉਤੇ ਜਿੱਤ ਸਕਦੇ ਹੋ ਢੇਰ ਸਾਰੇ ਇਨਾਮ

Covid-19: ਬਠਿੰਡਾ ਵਿੱਚ ਵੈਕਸੀਨ ਲਗਵਾਉਣ ਉਤੇ ਜਿੱਤ ਸਕਦੇ ਹੋ ਢੇਰ ਸਾਰੇ ਇਨਾਮ

  • Share this:
ਕੋਰੋਨਾਰੋਧੀ ਟੀਕਾ ਲਗਵਾਓ ਅਤੇ ਆਕਰਸ਼ਕ ਇਨਾਮ ਪਾਓ ! ਜੀ ਹਾਂ ਜਨਾਬ ਤੁਸੀਂ ਠੀਕ ਸੁਣਿਐ  ਇਹ ਐਲਾਨ ਕੀਤਾ ਬਠਿੰਡਾ ਦੀ ਸਮਾਜ ਸੇਵੀ ਜਥੇਬੰਦੀ ਨੌਜਵਾਨ ਵੈੱਲਫੇਅਰ ਸੋਸਾਇਟੀ ਨੇ ਕੀਤਾ ਹੈ। ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੂਰੇ ਦੇਸ਼ ਭਰ ਦੇ ਵਿੱਚ ਕੋਰੋਨਾ  ਦੀ ਮਹਾਂਮਾਰੀ ਚੱਲੀ ਸੀ ਅਤੇ ਹੁਣ ਦੂਜੀ ਲਹਿਰ ਸਮਾਪਤ ਹੋਣ ਤੋਂ ਬਾਅਦ ਤੀਜੀ ਲਹਿਰ ਆਉਂਦੀਆਂ ਚਰਚਾਵਾਂ ਜਾਰੀ ਹਨ।

ਤੀਜੀ ਲਹਿਰ ਵਿਚ ਸਿਰਫ਼ ਉਹੀ ਲੋਕ ਬਚ ਸਕਦੇ ਹਨ l ਜਿਨ੍ਹਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੀ ਹੋਵੇ। ਇਸ ਕਰਕੇ ਅਸੀਂ ਜਿੱਥੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ  ਉੱਥੇ ਹੀ ਅਸੀਂ ਇਕ ਸਕੀਮ  ਉਨ੍ਹਾਂ ਲੋਕਾਂ ਵਾਸਤੇ ਦੇ ਰਹੇ ਹਾਂ ਜਿਹੜੇ ਕੋਰੋਨਾ ਦੀ ਵੈਕਸੀਨ ਲਵਾਉਣਗੇ ।  ਅਸੀਂ ਇਕ ਡਰਾਅ ਸਕੀਮ ਕੱਢ ਰਹੇ ਹਾਂ ਅਤੇ ਉਸ ਵਿੱਚ  ਪਹਿਲਾ ਇਨਾਮ 43ਇੰਚ ਸਮਾਰਟ ਐਲਈਡੀ ਟੀਵੀ, ਦੂਜਾ ਇਨਾਮ 185  ਲਿਟਰ ਫਰਿੱਜ ਅਤੇ ਤੀਜਾ ਇਨਾਮ ਵਾਸ਼ਿੰਗ ਮਸ਼ੀਨ ਰੱਖਿਆ ਗਿਆ ਹੈ l  ਇਸ ਤੋਂ ਇਲਾਵਾ ਦਸ ਹੋਰ ਆਕਰਸ਼ਕ ਇਨਾਮ ਵੀ ਇਸ ਡਰਾਅ ਵਿੱਚ ਸ਼ਾਮਲ ਹਨ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਅਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਹਾਂ

ਬਠਿੰਡਾ ਦੀ ਸਿਹਤ ਵਿਭਾਗ ਅਤੇ ਸਮਾਜ ਸੇਵੀ ਜਥੇਬੰਦੀ ਨੇ  ਚਲਾਇਆ ਜਾ ਰਹੇ ਕੋਰੋਨਾ ਹਸਪਤਾਲ ਵਿੱਚ  ਸੁਬ੍ਹਾ 10 ਵਜੇ ਤੋਂ 2 ਵਜੇ ਤੱਕ 23  ਜੂਨ ਤੋਂ 4 ਜੁਲਾਈ ਤੱਕ  ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ l ਅਤੇ ਨਾਲ ਦੀ ਨਾਲ ਉਨ੍ਹਾਂ ਲੋਕਾਂ ਨੂੰ ਇਕ ਖ਼ਾਸ ਕੂਪਨ ਦਿੱਤਾ ਜਾਵੇਗਾ  ਉਸੇ ਕੂਪਨ ਦੇ ਆਧਾਰ ਤੇ 4 ਜੁਲਾਈ ਸ਼ਾਮ ਨੂੰ 6 ਵਜੇ ਹਸਪਤਾਲ ਦੇ ਵਿੱਚ ਹੀ ਡਰਾਅ ਕੱਢਿਆ ਜਾਵੇਗਾ,  ਜਿਸ ਦੇ ਵਿੱਚ ਢੇਰ ਸਾਰੇ ਇਨਾਮ ਹਨ ਜੋ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਕੋਰੋਨਾ ਦਾ ਟੀਕਾ ਲਗਾਉਣ ਤੋਂ ਬਾਅਦ ਜੇਤੂ ਹੋਣਗੇ l  ਜਿਸ ਨੂੰ ਲੈ ਕੇ ਬਕਾਇਦਾ ਤੌਰ ਤੇ ਪਰਚੇ ਵੀ ਛਪਾਏ ਗਏ ਹਨ ਅਤੇ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ  ਨਿਸ਼ਾਨਾ ਇੱਕੋ ਹੈ ਕਿ ਹਰ ਇੱਕ ਤਕ ਕੋਰੋਨਾ ਦੀ ਇਹ ਵੈਕਸੀਨ ਪਹੁੰਚ ਸਕੇ ਤਾਂ ਜੋ ਅਸੀਂ ਅਤੇ ਆਪਣੇ ਇਸ ਮਹਾਂਮਾਰੀ ਤੋਂ ਬਚ ਸਕੀਏ।
Published by:Ashish Sharma
First published: