Home /News /coronavirus-latest-news /

ਕੋਰੋਨਾ ਕਾਲ ਵਿੱਚ ਮੁਸ਼ਕਲ ਵਿੱਚ ਆਏ ਡਾਕਟਰ, ਸਰਕਾਰੀ ਨੌਕਰੀਆਂ ਛੱਡ ਰਹੇ ਡਾਕਟਰਾਂ ਨੂੰ ਡਰ ਜਾਂ ਮਜਬੂਰੀ?

ਕੋਰੋਨਾ ਕਾਲ ਵਿੱਚ ਮੁਸ਼ਕਲ ਵਿੱਚ ਆਏ ਡਾਕਟਰ, ਸਰਕਾਰੀ ਨੌਕਰੀਆਂ ਛੱਡ ਰਹੇ ਡਾਕਟਰਾਂ ਨੂੰ ਡਰ ਜਾਂ ਮਜਬੂਰੀ?

  • Share this:

ਬਠਿੰਡਾ ਅਤੇ ਗਿਦੜਵਾਹਾ ’ਚ ਚਾਰ ਡਾਕਟਰਾਂ ਨੇ ਅਸਤੀਫੇ ਦੇ ਦਿੱਤੇ ਹਨ। ਕੋਰੋਨਾ ਮਹਾਂਮਾਰੀ ਦੇ ਚਲਦਿਆ ਡਰ ਜਾਂ ਮਜ਼ਬੂਰੀ ਜਾਂ ਆਪਣਾ ਫਾਇਦਾ ਖੱਟਣ ਨੂੰ ਲੈ ਕੇ ਬਠਿੰਡਾ ਦੇ ਤਿੰਨ ਅਤੇ ਗਿਦੜਵਾਹਾ ਦੇ ਇਕ ਡਾਕਟਰ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਬਹੁਤ ਮਾੜਾ ਅਸਰ ਹੋਰ ਡਾਕਟਰਾਂ, ਸਹਾਇਕ ਸਟਾਫ ਜਾਂ ਆਮ ਲੋਕਾਂ ’ਤੇ ਪੈਣਾ ਸੁਭਾਵਿਕ ਹੈ।

ਕੋਰੋਨਾ ਦਾ ਦਹਿਸ਼ਤ ਪਹਿਲਾਂ ਹੀ ਲੋਕਾਂ ਦੇ ਦਿਲਾਂ ’ਚ ਘਰ ਕਰ ਚੁੱਕੀ ਹੈ। ਕਹਾਵਤ ਹੈ ਕਿ ਜਦੋਂ ਤਾਕਤਵਰ ਦੁਸ਼ਮਣ ਨਾਲ ਜੰਗ ਛਿੜੇ, ਉਦੋਂ ਜੇ ਕਮਾਂਡਰ ਭੱਜ ਜਾਵੇ ਤਾਂ ਫੌਜ਼ ਦਾ ਮਨੋਬਲ ਅੱਧਾ ਰਹਿ ਜਾਂਦਾ ਹੈ। ਫਿਰ ਕਮਾਂਡਰ ਨੂੰ ਕਿਸੇ ਵੀ ਰੂਪ ’ਚ ਸਜ਼ਾ ਮਿਲਣੀ ਵੀ ਲਾਜਮੀ ਹੈ। ਜੇਕਰ ਕਮਾਂਡਰ ਡਰਦਾ ਭੱਜ ਜਾਵੇ ਤਾਂ ਉਸਨੂੰ ਡਰਪੋਕ ਕਿਹਾ ਜਾ ਸਕਦਾ ਹੈ, ਪ੍ਰੰਤੂ ਜਿਹੜਾ ਕਮਾਂਡਰ ਆਪਣਾ ਫਾਇਦਾ ਦੇਖਦੇ ਹੋਏ ਦੁਸ਼ਮਣ ਨਾਲ ਹੀ ਮਿਲ ਜਾਵੇ ਤਾਂ ਉਸਨੂੰ ਕੀ ਕਿਹਾ ਜਾਵੇਗਾ? ਇਹ ਵੀ ਸੰਭਾਵਨਾ ਹੈ ਕਿ ਡਾਕਟਰਾਂ ਦੀ ਕੋਈ ਮਜਬੂਰੀ ਰਹੀ ਹੋਵੇ ਕਿ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਗਿਦੜਵਾਹਾ ਦੇ ਡਾ. ਰਾਜੀਵ ਜੈਨ, ਐੱਮ.ਡੀ. ਨੇ ਅਸਤੀਫਾ ਦੇ ਦਿੱਤਾ ਹੈ। ਡਾ. ਜੈਨ ਪਹਿਲਾਂ ਵੀ ਇਕ ਵਾਰ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ ਨੂੰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਦੋਂ ਰੋਕ ਲਿਆ ਸੀ। ਹੁਣ ਫਿਰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਗਿਦੜਵਾਹਾ ’ਚ ਆਪਣਾ ਹਸਪਤਾਲ ਵੀ ਖੋਲਿ੍ਹਆ ਹੈ। ਇਸ ਤਰ੍ਹਾਂ ਸਿਵਲ ਹਸਪਤਾਲ ਬਠਿੰਡਾ ਦੇ ਤਿੰਨ ਡਾਕਟਰਾਂ ਡਾ. ਜਿਆਂਤ ਅਗਰਵਾਲ, ਐੱਮ.ਡੀ., ਮਹਿਲਾ ਡਾ. ਰਮਨਦੀਪ ਗੋਇਲ, ਐੱਮ.ਡੀ. ਅਤੇ ਮਹਿਲਾ ਡਾ. ਦੀਪਕ ਗੁਪਤਾ, ਆਈ. ਸਪੈਸ਼ਲਿਸਟ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਕੋਈ ਤਾਂ ਮਜਬੂਰੀ ਹੋਵੇਗੀ, ਐਂਵੇ ਕੋਈ ਬੇਵਫਾ ਨਹੀਂ ਹੁੰਦਾ-ਐੱਸ.ਐੱਸ.ਚੱਠਾ-ਫਤਹਿ ਗਰੁੱਪ ਆਪ ਇੰਸਟੀਟਿਊਸ਼ਨਜ਼ ਦੇ ਚੇਅਰਮੈਨ ਐੱਸ.ਐੱਸ.ਚੱਠਾ ਦਾ ਕਹਿਣਾ ਹੈ ਕਿ ਡਾਕਟਰਾਂ ਦਾ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣਾ ਡਰ ਜਾਂ ਲਾਲਚ ਵੀ ਹੋ ਸਕਦੈ, ਪਰ ਉਹ ਇਸ ਨਾਲ ਸਹਿਮਤ ਨਹੀਂ, ਕਿਉਂਕਿ ਸਰਕਾਰੀ ਹਸਪਤਾਲਾਂ ਦਾ ਹਾਲ ਇਹ ਹੈ ਕਿ ਉਥੇ ਨਾ ਤਾਂ ਆਕਸੀਜ਼ਨ ਹੈ ਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਜਿਹੜਾ ਡਾਕਟਰ ਇਲਾਜ਼ ਕਰ ਸਕਦਾ ਹੋਵੇ, ਪਰ ਕੁਝ ਘਾਟਾਂ ਸਦਕਾ ਉਸਦੇ ਸਾਹਮਣੇ ਮਰੀਜ਼ ਤੜਪ ਰਹੇ ਹੋਣ, ਫਿਰ ਉਹ ਨੌਕਰੀ ਛੱਡਣ ਨੂੰ ਮਜਬੂਰ ਕਿਉਂ ਨਹੀਂ ਹੋਵੇਗਾ। ਇਸ ਵਰਤਾਰੇ ਲਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੂੰ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।

ਡਾਕਟਰਾਂ ਦਾ ਨੌਕਰੀਆਂ ਛੱਡਣਾ ਮੰਦਭਾਗਾ-ਸਿਵਲ ਸਰਜਨ-ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਡਾਕਟਰ ਇਸ ਤਰ੍ਹਾਂ ਅਸਤੀਫੇ ਦੇ ਰਹੇ ਹਨ। ਆਮ ਲੋਕ ਡਾਕਟਰਾਂ ਨੂੰ ਰੱਬ ਸਮਝਦੇ ਹਨ। ਜੇਕਰ ਅਜਿਹੇ ਮਾਹੌਲ ’ਚ ਰੱਬ ਹੀ ਸਾਥ ਛੱਡ ਦੇਵੇ ਤਾਂ ਆਮ ਲੋਕਾਂ ’ਚ ਦਹਿਸ਼ਤ ਹੋਰ ਵੀ ਵਧ ਸਕਦੀ ਹੈ।

ਪਰ ਸਾਰੇ ਸਵਾਲ ਸਰਕਾਰਾਂ ਤੇ ਖੜੇ ਹੋ ਰਹੇ ਹਨ ਕਿ ਆਖਰ ਕਿਉਂ ਨਹੀਂ ਪੁਖਤਾ ਪ੍ਬੰਧ ਕੀਤੇ।

Published by:Ramanpreet Kaur
First published:

Tags: Bathinda, Doctor