COVID-19: ਨਵੀਂ ਕਿੱਟ ਨੂੰ ਮਨਜ਼ੂਰੀ ਮਿਲੀ, 5 ਮਿੰਟ ‘ਚ ਹੋਵੇਗੀ ਕੋਰੋਨਾ ਵਾਇਰਸ ਦੀ ਜਾਂਚ

News18 Punjabi | News18 Punjab
Updated: March 28, 2020, 1:12 PM IST
share image
COVID-19: ਨਵੀਂ ਕਿੱਟ ਨੂੰ ਮਨਜ਼ੂਰੀ ਮਿਲੀ, 5 ਮਿੰਟ ‘ਚ ਹੋਵੇਗੀ ਕੋਰੋਨਾ ਵਾਇਰਸ ਦੀ ਜਾਂਚ
ਕੋਰੋਨਾ ਟੈਸਟ ਕਰਵਾਉਣ ਲਈ ਆਨਲਾਈਨ ਬੁਕਿੰਗ ਸ਼ੁਰੂ, ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ

ਅਮਰੀਕਾ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਜਾਂਚ ਕਰਨ ਲਈ ਇਕ ਕਿੱਟ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਕਿੱਟ ਸਿਰਫ 5 ਮਿੰਟ ਵਿੱਚ ਲਾਗ ਦੇ ਟੈਸਟ ਦੀ ਜਾਂਚ ਕਰੇਗੀ। ਇਸ ਨੂੰ ਯੂਐਸ ਦੀ ਫਾਰਮਾਸਿਊਟੀਕਲ ਕੰਪਨੀ ਐਬੋਟ ਨੇ ਬਣਾਇਆ ਹੈ।

  • Share this:
  • Facebook share img
  • Twitter share img
  • Linkedin share img
ਅਮਰੀਕਾ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਜਾਂਚ ਕਰਨ ਲਈ ਇਕ ਕਿੱਟ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਕਿੱਟ ਸਿਰਫ 5 ਮਿੰਟ ਵਿੱਚ ਲਾਗ ਦੇ ਟੈਸਟ ਦੀ ਜਾਂਚ ਕਰੇਗੀ। ਇਸ ਨੂੰ ਯੂਐਸ ਦੀ ਫਾਰਮਾਸਿਊਟੀਕਲ ਕੰਪਨੀ ਐਬੋਟ ਨੇ ਬਣਾਇਆ ਹੈ। ਯੂਐਸ ਦੇ ਡਰੱਗ ਰੈਗੂਲੇਟਰ ਯੂਐਸਐਫਡੀਏ (USFDA) ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਅਗਲੇ ਮਹੀਨੇ ਤੋਂ ਇਹ ਕਿੱਟ ਬਣਾਉਣਾ ਸ਼ੁਰੂ ਕਰਾਂਗੇ।

ਨਵੀਂ ਕਿੱਟ ਨੂੰ ਮਨਜ਼ੂਰੀ ਮਿਲੀ

ਏਬੋਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਪਤਾ ਲਗਾਉਣ ਲਈ ਹਾਲੇ ਤੱਕ ਵਰਤੇ ਗਏ ਨਮੂਨੇ ਸਹੀ ਮਿਲੇ ਹਨ। ਇਸ ਨੂੰ ਜਲਦੀ, ਪੋਰਟੇਬਲ, ਪੁਆਇੰਟ-ਆਫ-ਕੇਅਰ ਮਾਲਿਕਊਅਰ ਜਾਂਚ ਲਈ ਯੂਨਾਈਟਿਡ ਸਟੇਟਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਆਪਾਤਕਾਲੀਨ ਯੂਜ ਆਥਰਾਈਜੇਸ਼ਨ (EUA) ਮਿਲ ਚੁੱਕਾ ਹੈ।
ਸਿਰਫ 5 ਮਿੰਟ ਵਿਚ ਪਤਾ ਚਲੇਗਾ

ਐਬੋਟ ਦਾ ਦਾਅਵਾ ਹੈ ਕਿ ਪਾਜੀਟਿਵ ਕੇਸ ਬਾਰੇ ਜਾਣਕਾਰੀ ਆਈਡੀ ਨਾਓ ਕੋਵਿਡ -19 ਟੈਕਸ ਦੇ ਜ਼ਰੀਏ ਸਿਰਫ 5 ਮਿੰਟ ਵਿੱਚ ਪਤਾ ਲੱਗ ਜਾਵੇਗਾ। ਜਦਕਿ ਨੈਗਟਿਵ ਹੋਣ ਬਾਰੇ ਜਾਣਕਾਰੀ 13 ਮਿੰਟ ਵਿੱਚ ਆਵੇਗੀ। ਕੰਪਨੀ ਦਾ ਕਹਿਣਾ ਹੈ ਕਿ ਆਈਡੀ ਨਾਓ ਕੋਵਿਡ -19 ਟੈਸਟਿੰਗ ਦੇ ਇੱਕ ਹਫਤੇ ਬਾਅਦ, ਅਸੀਂ ਐਬੋਟ M2000 ਰੀਅਲਟਾਈਮ ਐਸਏਆਰਐਸ-ਸੀਓਵੀ -2 ਈਯੂਏ ਦੀ ਟੈਸਟਿੰਗ ਸ਼ੁਰੂ ਕੀਤੀ, ਜੋ ਕਿ ਵਿਸ਼ਵ ਭਰ ਦੇ ਹਸਪਤਾਲਾਂ ਅਤੇ ਲੈਬਾਂ ਵਿੱਚ ਹੋ ਰਹੀ ਹੈ। ਐਮ 2000 ਰੀਅਲਟਾਈਮ ਪ੍ਰਣਾਲੀਆਂ ਤੇ ਚੱਲਦਾ ਹੈ। ਜੇ ਸਭ ਠੀਕ ਰਿਹਾ ਤਾਂ ਰੀਅਲ ਟਾਈਮ ਟੈਸਟਿੰਗ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ।

ਨਿਊਜ਼ ਏਜੰਸੀ ਬਲੂਮਬਰਗ ਦੇ ਅਨੁਸਾਰ, ਐਬੋਟ ਦੀ ਨਵੀਂ ਟੈਸਟ ਕਿੱਟ ਇੱਕ ਵੱਡੀ ਗੇਮ ਚੈਂਜਰ ਹੋਵੇਗੀ, ਕਿਉਂਕਿ ਇਸ ਸਮੇਂ ਅਮਰੀਕਾ ਅਤੇ ਯੂਰਪ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਪ੍ਰਯੋਗਸ਼ਾਲਾ ਟੈਸਟਿੰਗ 24-48 ਘੰਟੇ ਖੁੱਲੀਆਂ ਹਨ। ਇਹ ਟੈਸਟ ਬਹੁਤ ਮਹਿੰਗਾ ਹੈ। ਪਹਿਲੇ ਨਮੂਨੇ ਇਕੱਠੇ ਕੀਤੇ ਜਾਂਦੇ ਹਨ, ਫਿਰ ਉਸ ਨਮੂਨੇ ਦਾ ਪ੍ਰਯੋਗਸ਼ਾਲਾ ਵਿੱਚ ਆਰਟੀ-ਪੀਸੀਆਰ ਟੈਸਟ ਦੁਆਰਾ ਟੈਸਟ ਕੀਤਾ ਜਾਂਦਾ ਹੈ।
First published: March 28, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading