ਚੀਨੀ ਸਰਕਾਰ ਨੇ Air India ਦੀ ਹਾਂਗਕਾਂਗ ਉਡਾਣ ਉਤੇ ਲਾਈ ਰੋਕ

ਚੀਨੀ ਸਰਕਾਰ ਨੇ Air India ਦੀ ਹਾਂਗਕਾਂਗ ਉਡਾਣ ਉਤੇ ਲਾਈ ਰੋਕ

 • Share this:
  ਭਾਰਤ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ (Air India) ਉਤੇ ਹਾਂਗਕਾਂਗ (Hong Kong)  ਵਿਚ ਦੋ ਹਫ਼ਤਿਆਂ ਲਈ ਉਡਾਣ ਭਰਨ 'ਤੇ ਪਾਬੰਦੀ ਲਗਾਈ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿੱਲੀ ਤੋਂ ਹਾਂਗਕਾਂਗ ਲਈ ਨਿਯਮਤ ਉਡਾਣਾਂ ਭਰਨ ਵਾਲੀ ਏਅਰ ਇੰਡੀਆ 'ਤੇ ਚੀਨੀ ਸਰਕਾਰ ਨੇ ਪਾਬੰਦੀ ਲਗਾਈ ਹੈ।

  ਇਸ ਕਾਰਨ ਸੋਮਵਾਰ ਨੂੰ ਉਡਾਣ ਭਰਨ ਵਾਲੀ ਏਅਰ ਇੰਡੀਆ ਦਾ ਜਹਾਜ਼ ਹਾਂਗਕਾਂਗ ਨਹੀਂ ਗਿਆ। ਮੀਡੀਆ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਤੋਂ ਦਿੱਲੀ ਵਾਪਸ ਆਉਣ ਵਾਲੀ ਫਲਾਈਟ ਦਿੱਲੀ ਨਹੀਂ ਆਈ ਹੈ। ਏਅਰ ਇੰਡੀਆ ਦੀ ਦਿੱਲੀ-ਹਾਂਗਕਾਂਗ ਦੀ ਉਡਾਣ ਵਿਚ 14 ਅਗਸਤ ਨੂੰ 11 ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਚੀਨੀ ਸਰਕਾਰ ਨੇ ਹਾਂਗਕਾਂਗ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ।

  ਸਾਊਥ ਚਾਈਨਾ ਮਾਰਨਿੰਗ ਪੋਸਟ (South China Morning Post) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਂਗਕਾਂਗ ਨੇ ਏਅਰ ਇੰਡੀਆ ਦੇ ਅਗਲੇ ਉਡਾਣ ਸੰਚਾਲਨ ਉੱਤੇ ਪਾਬੰਦੀ ਲਗਾਈ ਹੈ। ਕਿਉਂਕਿ ਏਅਰ ਇੰਡੀਆ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਕਈ ਕੋਰੋਨਾ ਲਾਗ ਵਾਲੇ ਮਰੀਜ਼ਾਂ ਨੂੰ ਸਫਰ ਕਰਵਾਇਆ। 17 ਅਗਸਤ ਨੂੰ, ਏਅਰ ਲਾਈਨ ਨੇ ਐਲਾਨ ਕੀਤਾ ਕਿ ਇਸਦੀ ਦਿੱਲੀ-ਹਾਂਗ ਕਾਂਗ ਦੀ ਉਡਾਣ ਮੁਲਤਵੀ ਕਰ ਦਿੱਤੀ ਗਈ ਹੈ।

  ਚੀਨੀ ਸਰਕਾਰ ਦੇ ਇਸ ਕਦਮ ਦਾ ਭਾਰਤ ਵਿਚ ਫਸੇ ਹਾਂਗਕਾਂਗ ਦੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ। ਏਅਰ ਇੰਡੀਆ ਨੇ ਇਕ ਯਾਤਰੀ ਦੇ ਟਵੀਟ ਦੇ ਜਵਾਬ ਵਿਚ ਕਿਹਾ ਕਿ ਹਾਂਗ ਕਾਂਗ ਦੇ ਅਧਿਕਾਰੀਆਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਏਆਈ 310/315, 18 ਅਗਸਤ 2020 ਦਿੱਲੀ-ਹਾਂਗ ਕਾਂਗ-ਦਿੱਲੀ ਉਡਾਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ। ਯਾਤਰੀ ਏਅਰ ਇੰਡੀਆ ਦੇ ਕਸਟਮਰ ਕੇਅਰ ਨਾਲ ਸੰਪਰਕ ਕਰ ਸਕਦੇ ਹਨ।
  Published by:Gurwinder Singh
  First published: