ਅਮਰੀਕੀ ਕੰਪਨੀ ਵੱਲੋਂ ਕੋਰੋਨਾ ਦੀ ਅਸਰਦਾਰ ਦਵਾਈ ਰੇਮਡੇਸੀਵਿਰ ਭਾਰਤ 'ਚ ਵੇਚਣ ਦੀ ਤਿਆਰੀ

News18 Punjabi | News18 Punjab
Updated: May 30, 2020, 2:53 PM IST
share image
ਅਮਰੀਕੀ ਕੰਪਨੀ ਵੱਲੋਂ ਕੋਰੋਨਾ ਦੀ ਅਸਰਦਾਰ ਦਵਾਈ ਰੇਮਡੇਸੀਵਿਰ ਭਾਰਤ 'ਚ ਵੇਚਣ ਦੀ ਤਿਆਰੀ
ਅਮਰੀਕੀ ਕੰਪਨੀ ਵੱਲੋਂ ਕੋਰੋਨਾ ਦੀ ਅਸਰਦਾਰ ਦਵਾਈ ਰੇਮਡੇਸੀਵਿਰ ਭਾਰਤ 'ਚ ਵੇਚਣ ਦੀ ਤਿਆਰੀ

  • Share this:
  • Facebook share img
  • Twitter share img
  • Linkedin share img
ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਗਿਲਿਡ ਸਾਇੰਸਜ਼ (Gilead Sciences) ਨੇ ਆਪਣੀ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਵੇਚਣ ਦੀ ਇਜਾਜ਼ਤ ਲਈ ਭਾਰਤ ਦੇ ਕੇਂਦਰੀ ਫਾਰਮਾਸੂਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਰਜ਼ੀ ਦਿੱਤੀ ਹੈ।

ਇਹ ਦਵਾਈ ਕੋਵਿਡ-19 ਦੇ ਇਲਾਜ ਵਿਚ ਅਹਿਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਡਰੱਗ ਪੇਟੈਂਟ ਕੰਪਨੀ ਨੇ ਰੇਮਡੇਸੀਵਿਰ ਲਈ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਐਨ ਸਬੰਧੀ ਅੰਕੜੇ ਪੂਰੇ ਕੀਤੇ ਹਨ। ਸੂਤਰ ਨੇ ਦੱਸਿਆ ਕਿ ਕੰਪਨੀ ਨੇ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਭਾਰਤੀ ਬਾਜ਼ਾਰ ਵਿਚ ਵੇਚਣ ਦੀ ਇਜਾਜ਼ਤ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਪੀਲ ਕੀਤੀ ਹੈ।”

ਇਹ ਸੰਸਥਾ ਕੰਪਨੀ ਦੇ ਦਾਅਵੇ ਦਾ ਅਧਿਐਨ ਕਰੇਗੀ ਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਅੰਤਿਮ ਫੈਸਲਾ ਲਵੇਗੀ। ‘ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਨੇ ਹਸਪਤਾਲਾਂ ਵਿਚ ਦਾਖਲ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਵਰਤੋਂ ਲਈ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
First published: May 30, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading