ਨਵਾਂ ਸ਼ਹਿਰ ਪਿੰਡ ਮਝੌਟ ਦੀ ਇਕ ਨਵ ਵਿਆਹੀ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ। ਇਸ ਮਹਿਲਾ ਦੀ ਲਾਸ਼ ਉਸ ਦੇ ਸੁਹਰਿਆਂ ਦੇ ਘਰੋਂ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ।
ਲੜਕੀ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਰਿਸ਼ਤੇਦਾਰ ਨੇ ਫੋਨ ਉਤੇ ਦੱਸਿਆ ਕਿ ਉਸ ਦੀ ਲੜਕੀ ਨਾਲ ਅਣਹੋਣੀ ਹੋਈ ਹੈ। ਸੂਚਨਾ ਮਿਲਦੇ ਸਾਰ ਹੀ ਉਹ ਲੜਕੇ ਅਤੇ ਭਤੀਜੇ ਨਾਲ ਮਝੌਟ ਪਹੁੰਚ ਗਿਆ। ਉਥੇ ਉਸ ਨੇ ਦੇਖਿਆ ਲੜਕੀ ਦੇ ਗਲੇ ਉਤੇ ਸੱਟ ਦਾ ਨਿਸ਼ਾਨ ਸੀ, ਉਸ ਨਿਸ਼ਾਨ ਨੂੰ ਦੇਖ ਦੇ ਹੋਏ ਇਸ ਤਰ੍ਹਾ ਲੱਗਿਆ ਹੈ ਕਿ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਹੈ।
ਲੜਕੀ ਦੇ ਪਿਤਾ ਨੇ ਸੁਹਰਿਆਂ ਉਤੇ ਲੜਕੀ ਨੂੰ ਮਾਰਨ ਦੇ ਇਲਜਾਮ ਲਗਾਏ ਹਨ। ਇਸ ਤੋਂ ਇਲਾਵਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਸੁਹਰੇ ਕਾਰ ਦੀ ਮੰਗ ਕਰਦੇ ਸਨ ਅਤੇ ਕੈਸ਼ ਵੀ ਮੰਗਦੇ ਸਨ। ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਲੜਕੀ ਦਾ ਪਤੀ ਪੁਲਿਸ ਵਿਚ ਹੈ, ਹੁਣ ਉਸ ਦੀ ਡਿਊਟੀ ਲੁਧਿਆਣਾ ਲੱਗੀ ਹੋਈ ਹੈ। ਪਿਤਾ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਲੜਕੀ ਦੇ ਮਾਮਾ ਨੇ ਦੱਸਿਆ ਕਿ ਭਾਣਜੀ ਦੇ ਵਿਆਹ ਮੌਕੇ ਲੜਕੀ ਦੇ ਸੁਹਰਿਆ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਸਨ ਪਰ ਉਹਨਾਂ ਦਾ ਲਾਲਚ ਦਿਨੋਂ ਦਿਨ ਵੱਧ ਜਾ ਰਿਹਾ ਸੀ। ਉਧਰ, ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲੜਕੀ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜੀ ਹੈ। ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈ ਕੇ ਸੁਹਰੇ ਪਰਿਵਾਰ ਦੇ 6 ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮ ਵੀ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Death, Dowry, Suicide