Breaking: ਬਾਲੀਵੁੱਡ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜੀਟਿਵ, ਹਸਪਤਾਲ ‘ਚ ਭਰਤੀ

News18 Punjabi | News18 Punjab
Updated: April 8, 2020, 5:14 PM IST
share image
Breaking: ਬਾਲੀਵੁੱਡ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜੀਟਿਵ, ਹਸਪਤਾਲ ‘ਚ ਭਰਤੀ
Breaking: ਬਾਲੀਵੁੱਡ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜੀਟਿਵ, ਹਸਪਤਾਲ ‘ਚ ਭਰਤੀ,  

ਧੀਆਂ ਦੇ ਪਾਜੀਟਿਵ ਆਉਣ ਤੋਂ ਬਾਅਦ ਨਿਰਮਾਤਾ ਦਾ ਵੀ ਟੈਸਟ ਕੀਤਾ ਗਿਆ, ਜਿਸ ਵਿਚ ਉਹ ਪਾਜੀਟਿਵ ਆਏ। ਕਰੀਮ ਮੋਰਾਨੀ ਨੂੰ ਇਲਾਜ ਲਈ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

  • Share this:
  • Facebook share img
  • Twitter share img
  • Linkedin share img
ਚੇਨਈ ਐਕਸਪ੍ਰੈਸ, ਰਾਜਾ ਹਿੰਦੁਸਤਾਨੀ ਅਤੇ ਹੈਪੀ ਨਿਊ ਇਅਰ ਵਰਗੀ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਕਰੀਮ ਸ਼ਾਜਾ ਮੋਰਾਨੀ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਕਰੀਮ ਦੀ ਦੋਵੇਂ ਧੀਆਂ ਜੋਇਆ ਮੋਰਾਨੀ ਅਤੇ ਸ਼ਾਜਾ ਮੋਰਾਨੀ ਪਹਿਲਾਂ ਹੀ ਟੈਸਟ ਵਿਚ ਕੋਰੋਨਾ ਪਾਜੀਟਿਵ ਆ ਚੁੱਕੀਆਂ ਹਨ। ਧੀਆਂ ਦੇ ਪਾਜੀਟਿਵ ਆਉਣ ਤੋਂ ਬਾਅਦ ਨਿਰਮਾਤਾ ਦਾ ਵੀ ਟੈਸਟ ਕੀਤਾ ਗਿਆ, ਜਿਸ ਵਿਚ ਉਹ ਪਾਜੀਟਿਵ ਆਏ। ਕਰੀਮ ਮੋਰਾਨੀ ਨੂੰ ਇਲਾਜ ਲਈ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

ਕਰੀਮ ਮੋਰਾਨੀ ਦੀ ਧੀ ਸ਼ਜ਼ਾ ਮੋਰਾਨੀ ਨੂੰ ਸਭ ਤੋਂ ਪਹਿਲਾਂ ਕੋਰੋਨਾ ਦੇ ਲੱਛਣਾਂ ਤੋਂ ਬਾਅਦ ਜਾਂਚ ਲਈ ਭੇਜਿਆ ਗਿਆ ਸੀ। ਸ਼ਜਾ ਦੇ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ, ਉਸ ਦੀ ਦੂਜੀ ਧੀ ਜੋਆ ਮੋਰਾਨੀ  ਵੀ ਕੋਰੋਨਾ ਵਾਇਰਸ-ਕੋਵਿਡ 19 ਦੀ ਸੰਕਰਮਣ ਪਾਜੀਟਿਵ ਮਿਲੀ।  ਦੋਹਾਂ ਧੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ, ਉਨ੍ਹਾਂ ਦੇ ਪੂਰੇ ਪਰਿਵਾਰ ਦੀ ਜਾਂਚ ਕੀਤੀ ਗਈ। ਸੋਮਵਾਰ ਸਵੇਰੇ ਕਰੀਮ ਮੋਰਾਨੀ ਦੀ ਬੇਟੀ ਸ਼ਜਾ ਮੋਰਾਨੀ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਟੈਸਟ ਕੀਤਾ ਗਿਆ ਅਤੇ ਉਹ ਕੋਰੋਨਾ ਪਾਜ਼ੀਟਿਵ ਮਿਲੀ। ਬਾਅਦ ਦੁਪਹਿਰ ਉਸਦੀ ਦੂਜੀ ਧੀ ਜੋਆ ਮੋਰਾਨੀ ਨੂੰ ਵੀ ਉਸੇ ਹਸਪਤਾਲ ਲਿਆਂਦਾ ਗਿਆ। ਜਿੱਥੇ ਉਹ ਜਾਂਚ ਤੋਂ ਬਾਅਦ ਉਹ ਵੀ ਕੋਰੋਨਾ ਪਾਜੀਟਿਵ ਹੋ ਗਈ। ਦੋਵਾਂ ਧੀਆਂ ਤੋਂ ਬਾਅਦ, ਕਰੀਮ ਖੁਦ ਇਸ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ।

ਮੀਡੀਆ ਰਿਪੋਰਟ ਅਨੁਸਾਰ ਮੁੰਬਈ ਦੀ ਜਿਸ ਬਿਲਡਿੰਗ ਵਿਚ ਕਰੀਮ ਦਾ ਪਰਿਵਾਰ ਰਹਿੰਦਾ ਹੈ, ਬਿਲਡਿੰਗ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਮ ਦੇ ਪਰਿਵਾਰ ਦੇ 9 ਮੈਂਬਰਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।
 
First published: April 8, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading