ਸੜਕ 'ਤੇ ਕਰਤਬ ਵਿਖਾਉਣ ਵਾਲੀ ਬਜ਼ੁਰਗ ਮਹਿਲਾ ਨੂੰ ਸੋਨੂੰ ਸੂਦ ਨੇ ਖੋਲ੍ਹ ਕੇ ਦਿੱਤਾ ਮਾਰਸ਼ਲ ਆਰਟਸ ਸਕੂਲ

News18 Punjabi | News18 Punjab
Updated: August 23, 2020, 5:04 PM IST
share image
ਸੜਕ 'ਤੇ ਕਰਤਬ ਵਿਖਾਉਣ ਵਾਲੀ ਬਜ਼ੁਰਗ ਮਹਿਲਾ ਨੂੰ ਸੋਨੂੰ ਸੂਦ ਨੇ ਖੋਲ੍ਹ ਕੇ ਦਿੱਤਾ ਮਾਰਸ਼ਲ ਆਰਟਸ ਸਕੂਲ
ਸੜਕ 'ਤੇ ਕਰਤਬ ਵਿਖਾਉਣ ਵਾਲੀ ਬਜ਼ੁਰਗ ਮਹਿਲਾ ਨੂੰ ਸੋਨੂੰ ਸੂਦ ਨੇ ਖੋਲ੍ਹ ਕੇ ਦਿੱਤਾ ਮਾਰਸ਼ਲ ਆਰਟਸ ਸਕੂਲ

  • Share this:
  • Facebook share img
  • Twitter share img
  • Linkedin share img
ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਰੀਅਲ ਲਾਈਫ਼ ਹੀਰੋ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਹਨ। ਲੌਕਡਾਉਨ ਦੇ ਦੌਰਾਨ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ, ਉੱਥੇ ਹੀ ਅੱਜ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਦੇ ਹਨ।

ਇੱਕ ਵਾਰ ਫਿਰ ਤੋਂ ਸੋਨੂੰ ਸੂਦ ਇਹਨਾਂ ਹੀ ਕਾਰਨਾਂ ਕਰਕੇ ਚਰਚਾ ਵਿੱਚ ਆ ਗਏ। ਤੁਹਾਨੂੰ ਯਾਦ ਹੋਵੇਗਾ ਕਿ ਲੌਕਡਾਊਨ ਸਮੇਂ ਮੁੰਬਈ ਦੀਆਂ ਸੜਕਾਂ ਉੱਤੇ ਇੱਕ ਬਜ਼ੁਰਗ ਮਹਿਲਾ (Old Woman ) ਹੱਥ ਵਿੱਚ ਲਾਠੀ ਲੈ ਕੇ ਆਪਣਾ ਪੇਟ ਪਾਲਨ ਲਈ ਕਰਤੱਵ ਵਿਖਾ ਰਹੀ ਸੀ।


ਵੀਡੀਓ ਨੂੰ ਜਦੋਂ ਸੋਨੂੰ ਸੂਦ ਨੇ ਵੇਖਿਆ ਤਾਂ ਉਸ ਦੀ ਮਦਦ ਦਾ ਵਾਅਦਾ ਕੀਤਾ, ਉੱਥੇ ਹੀ ਗਣੇਸ਼ ਚਤੁਰਥੀ (Ganesh Chaturthi) ਦੇ ਮੌਕੇ ਉੱਤੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਦਰਅਸਲ, ਅੱਜ ਮਾਨਵ ਮੰਗਲਾਨੀ ਨੇ ਆਪਣੇ ਇੰਸਟਾਗਰਾਮ ਅਕਾਊਟ ਉੱਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਵਿੱਚ ਇੱਕ ਵੀਡੀਓ ਵਿੱਚ ਬਜ਼ੁਰਗ ਮਹਿਲਾ ਸੋਨੂੰ ਸੂਦ ਨੂੰ ਧੰਨਵਾਦ ਕਹਿੰਦੀ ਨਜ਼ਰ ਆ ਰਹੀ। ਉੱਥੇ ਹੀ ਇਸ ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਗਣੇਸ਼ ਚਤੁਰਥੀ ਦੇ ਮੌਕੇ ਉੱਤੇ ਸੋਨੂੰ ਸੂਦ ਨੇ ਵਾਰੀਅਰ ਆਜੀ ਸ਼ਾਂਤਾ ਪਵਾਰ ਲਈ ਮਾਰਸ਼ਲ ਆਰਟਸ ਸਕੂਲ ਖੋਲਿਆ ਹੈ। ਜਿਨ੍ਹਾਂ ਦਾ ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋਇਆ ਸੀ।


ਪ੍ਰਵਾਸੀਆਂ ਦੇ ਮਸੀਹੇ ਨੇ ਉਨ੍ਹਾਂ ਦੇ ਲਈ ਇਹ ਸਕੂਲ ਇਸ ਲਈ ਖੋਲਿਆ ਤਾਂ ਕਿ ਉਹ ਦੂਜੀਆਂ ਔਰਤਾਂ ਅਤੇ ਬੱਚੀਆਂ ਨੂੰ ਸੇਲਫ ਡਿਫੈਂਸ ਦੀ ਤਕਨੀਕ ਸਿਖਾ ਸਕੇ। ਇਸ ਪੋਸਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਸੋਨੂੰ ਸੂਦ ਨੂੰ ਧੰਨਵਾਦ ਕਰਨ ਲਈ ਉਨ੍ਹਾਂ ਨੇ ਸਕੂਲ ਦਾ ਨਾਮ ਸੋਨੂੰ ਸੂਦ ਮਾਰਸ਼ਲ ਆਰਟਸ ਸਕੂਲ ਰੱਖਿਆ ਹੈ ਅਤੇ ਸੋਨੂੰ ਨੇ ਵਾਅਦਾ ਕੀਤਾ ਹੈ ਕਿ ਛੇਤੀ ਹੀ ਇਸ ਸਕੂਲ ਵਿੱਚ ਆਉਣਗੇ। ਜ਼ਿਕਰਯੋਗ ਹੈ ਕਿ ਲੌਕਡਾਉਨ ਵਿਚ ਇਹ ਮਹਿਲਾ ਚਰਚਾ ਵਿਚ ਆਈ ਸੀ।
Published by: Gurwinder Singh
First published: August 23, 2020, 5:04 PM IST
ਹੋਰ ਪੜ੍ਹੋ
ਅਗਲੀ ਖ਼ਬਰ