ਲੜਕੇ ਨੇ ਬਿਨਾ ਮਾਸਕ ਵਾਲੀ ਔਰਤ ਨੂੰ ਕੌਫੀ ਨੂੰ ਦੇਣ ਤੋਂ ਕੀਤਾ ਇਨਕਾਰ, ਮਿਲੀ $32 ਹਜ਼ਾਰ ਦੀ ਟਿੱਪ

News18 Punjabi | News18 Punjab
Updated: June 27, 2020, 4:40 PM IST
share image
ਲੜਕੇ ਨੇ ਬਿਨਾ ਮਾਸਕ ਵਾਲੀ ਔਰਤ ਨੂੰ ਕੌਫੀ ਨੂੰ ਦੇਣ ਤੋਂ ਕੀਤਾ ਇਨਕਾਰ, ਮਿਲੀ $32 ਹਜ਼ਾਰ ਦੀ ਟਿੱਪ
ਲੜਕੇ ਨੇ ਬਿਨਾ ਮਾਸਕ ਵਾਲੀ ਔਰਤ ਨੂੰ ਕੌਫੀ ਨੂੰ ਦੇਣ ਤੋਂ ਕੀਤਾ ਇਨਕਾਰ, ਮਿਲੀ $32 ਹਜ਼ਾਰ ਟਿੱਪ,

ਇੰਟਰਨੈੱਟ ਯੂਜਰਸ ਨੇ ਲੈਨਿਨ ਦੀ ਪਹਿਲਕਦਮੀ ਲਈ 32 ਹਜ਼ਾਰ ਅਮਰੀਕੀ ਡਾਲਰ ਦੀ ਟਿੱਪ ਇਕੱਠੇ ਕਰਕੇ ਦਿੱਤੇ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਇਕ ਲੱਖ ਤੋਂ ਜ਼ਿਆਦਾ ਪ੍ਰਤੀਕਰਮ ਅਤੇ ਟਿੱਪਣੀਆਂ ਆਈਆਂ ਹਨ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਨੇ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਸੈਨ ਡਿਏਗੋ ਦੇ ਸਟਾਰਬੱਕਸ ਦੇ ਬਾਰਬ ਵਿੱਚ ਇੱਕ ਅਨੌਖੀ ਘਟਨਾ ਵਾਪਰੀ। ਇੱਕ ਔਰਤ ਬਿਨਾਂ ਮਾਸਕ ਪਾਏ ਬਰੀਸਟਾ ਵਿੱਚ ਆ ਗਈ। ਸਟਾਰਬੱਕਸ ਦੇ ਕਰਮਚਾਰੀ ਲੈਨਿਨ ਗੁਟੀਰਜ਼ ਨੇ ਔਰਤ ਨੂੰ ਆਰਡਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਹਿਲਾਂ ਮਾਸਕ ਪਹਿਨਣ ਲਈ ਕਿਹਾ। ਲੈਨਿਨ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਹੋ ਰਹੀ ਹੈ। ਇੰਟਰਨੈੱਟ ਯੂਜਰਸ ਨੇ ਲੈਨਿਨ ਦੀ ਪਹਿਲਕਦਮੀ ਲਈ 32 ਹਜ਼ਾਰ ਅਮਰੀਕੀ ਡਾਲਰ ਦੀ ਟਿੱਪ ਇਕੱਠੇ ਕਰਕੇ ਦਿੱਤੇ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਇਕ ਲੱਖ ਤੋਂ ਜ਼ਿਆਦਾ ਪ੍ਰਤੀਕਰਮ ਅਤੇ ਟਿੱਪਣੀਆਂ ਆਈਆਂ ਹਨ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਨੇ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ।

ਵਾਸ਼ਿੰਗਟਨ ਪੋਸਟ ਦੇ ਅਨੁਸਾਰ ਔਰਤ ਦਾ ਨਾਮ ਅੰਬਰ ਲਿਨ ਗਿਲਸ ਹੈ। ਇਕ ਪਾਸੇ ਜਿੱਥੇ ਫੇਸਬੁੱਕ 'ਤੇ ਲੈਨਿਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਬਾਰੇ ਔਰਤ ਅੰਬਰ ਨੇ ਫੇਸਬੁੱਕ 'ਤੇ ਇਕ ਸ਼ਿਕਾਇਤ ਪੋਸਟ ਕੀਤੀ ਸੀ। ਉਸਨੇ ਉਥੇ ਲਿਖਿਆ ਕਿ ਉਸ ਨੂੰ ਸਟਾਰਬੱਕਸ ਵਿਖੇ ਲੈਨਿਨ ਨੇ ਕੌਫੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਮੈਂ ਮਾਸਕ ਨਹੀਂ ਪਾਇਆ ਹੋਇਆ ਸੀ। ਉਸਨੇ ਇਹ ਵੀ ਲਿਖਿਆ ਕਿ ਮੈਂ ਅਗਲੀ ਵਾਰ ਪੁਲਿਸ ਦੀ ਉਡੀਕ ਕਰਾਂਗੀ।

ਇਹ ਪੋਸਟ ਔਰਤ ਦੀ ਸੋਚ ਦੇ ਉਲਟ ਸੀ। ਉਸ ਦੀ ਪੋਸਟ 'ਤੇ ਲੋਕਾਂ ਨੇ ਲੈਨਿਨ ਦੀ ਬਹੁਤ ਪ੍ਰਸ਼ੰਸਾ ਕੀਤੀ, ਜਦੋਂ ਕਿ ਬਹੁਤ ਸਾਰੇ ਲੋਕਾਂ ਨੂੰ ਗਾਇਲਜ਼ ਨੂੰ ਖਰੀ ਖੋਟੀ ਸੁਣਾਈ। ਇੱਕ ਫੇਸਬੁੱਕ ਯੂਜਰ ਨੇ ਲਿਖਿਆ ਕਿ ਲੈਨਿਨ ਨਾਮ ਦਾ ਇੱਕ ਲੜਕਾ ਰੋਜ਼ ਦੀ ਤਰ੍ਹਾਂ ਆਪਣੀ ਸ਼ਿਫਟ ਨੂੰ ਪੂਰਾ ਕਰ ਰਿਹਾ ਸੀ ਅਤੇ ਇਹ ਉਸ ਲਈ ਸ਼ਰਮ ਦੀ ਗੱਲ ਨਹੀਂ। ਇਕ ਹੋਰ ਦੂਜੇ ਫੇਸਬੁੱਕ ਯੂਜਰ ਨੇ ਕਿਹਾ ਕਿ ਮੈਂ ਉਸ ਲੜਕੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ। ਉਹ ਕਾਊਂਟਰ ਤੇ ਬੈਠਾ ਸੀ। ਉਸਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਸਨੇ ਉਹੀ ਕੀਤਾ। ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਲੈਨਿਨ ਨੂੰ ਟਿੱਪ ਦੇਣ ਦੀ ਇੱਛਾ ਜ਼ਾਹਰ ਕੀਤੀ ਹੈ। 
First published: June 27, 2020, 4:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading