ਕੋਰੋਨਾ ਤੋਂ ਉਭਰਨ ਪਿੱਛੋਂ 10 ਸਾਲ ਬੁੱਢਾ ਹੋ ਰਿਹੈ ਲੋਕਾਂ ਦਾ ਦਿਮਾਗ, ਮਾਨਿਸਕ ਸਥਿਤੀ ਵਿਚ ਗਿਰਾਵਟ: ਖੋਜ

News18 Punjabi | News18 Punjab
Updated: October 28, 2020, 11:37 AM IST
share image
ਕੋਰੋਨਾ ਤੋਂ ਉਭਰਨ ਪਿੱਛੋਂ 10 ਸਾਲ ਬੁੱਢਾ ਹੋ ਰਿਹੈ ਲੋਕਾਂ ਦਾ ਦਿਮਾਗ, ਮਾਨਿਸਕ ਸਥਿਤੀ ਵਿਚ ਗਿਰਾਵਟ: ਖੋਜ
ਕੋਰੋਨਾ ਤੋਂ ਉਭਰਨ ਪਿੱਛੋਂ 10 ਸਾਲ ਬੁੱਢਾ ਹੋ ਰਿਹੈ ਲੋਕਾਂ ਦਾ ਦਿਮਾਗ, ਮਾਨਿਸਕ ਸਥਿਤੀ ਵਿਚ ਗਿਰਾਵਟ: ਖੋਜ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਵਿਸ਼ਵ ਭਰ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਦਾ ਤੋੜ ਲੱਭਣ ਲਈ ਵਿਗਿਆਨੀ ਦਿਨ ਰਾਤ ਇਕ ਕਰ ਰਹੇ ਹਨ। ਕੋਰੋਨਾਵਾਇਰਸ (Coronavirus) 'ਤੇ ਹਰ ਦਿਨ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇਕ ਨਵੀਂ ਖੋਜ ਵਿਚ ਕੋਰੋਨਵਾਇਰਸ ਤੋਂ ਉਭਰੇ ਲੋਕਾਂ ਦੇ ਦਿਮਾਗ ਉਤੇ ਵਾਇਰਸ ਦੇ ਵੱਡੇ ਪ੍ਰਭਾਵ ਦਾ ਦਾਅਵਾ ਕੀਤਾ ਗਿਆ ਹੈ।

ਇਸ ਖੋਜ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦਾ ਲੋਕਾਂ ਦੇ ਦਿਮਾਗ 'ਤੇ ਇੰਨਾ ਬੁਰਾ ਪ੍ਰਭਾਵ ਪੈਂਦਾ ਹੈ ਕਿ ਉਨ੍ਹਾਂ ਦੀ ਦਿਮਾਗ ਹਾਲਤ 10 ਸਾਲ ਬੁੱਢੇ ਹੋਣ ਬਰਾਬਰ ਹੋ ਜਾਂਦੀ ਹੈ। ਭਾਵ ਦਿਮਾਗ ਦੀ ਕਾਰਜ ਪ੍ਰਣਾਲੀ ਬੇਕਾਰ ਹੋ ਜਾਂਦੀ ਹੈ।

ਲੰਡਨ ਦੇ ਇੰਪੀਰੀਅਲ ਕਾਲਜ ਦੇ ਇਕ ਡਾਕਟਰ ਐਡਮ ਹੈਮਪਸ਼ਾਇਰ ਦੀ ਅਗਵਾਈ ਵਿਚ 84,000 ਤੋਂ ਵੱਧ ਲੋਕਾਂ 'ਤੇ ਇਕ ਸਮੀਖਿਆ ਅਧਿਐਨ ਵਿਚ ਪਾਇਆ ਗਿਆ ਹੈ ਕਿ ਕੁਝ ਗੰਭੀਰ ਮਾਮਲਿਆਂ ਵਿਚ ਕੋਰੋਨਾ ਵਾਇਰਸ ਦਾ ਸੰਕਰਮਣ ਦਾ ਸਬੰਧ ਮਹੀਨਿਆਂ ਲਈ ਦਿਮਾਗ ਵਿਚ ਹੋਣ ਵਾਲੇ ਨੁਕਸਾਨ (Cognitive Deficit) ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਦਿਮਾਗ ਦੀ ਸਮਝਣ ਦੀ ਸਮਰੱਥਾ ਅਤੇ ਕਾਰਜਸ਼ੀਲਤਾ ਸ਼ਾਮਲ ਹੈ।
ਖੋਜ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੋਵਿਡ 19 ਮਹਾਂਮਾਰੀ ਦਾ ਦਿਮਾਗ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕ ਜੋ ਹੁਣ ਕੋਰੋਨਾ ਤੋਂ ਠੀਕ ਹੋ ਗਏ ਹਨ ਜਾਂ ਜਿਨ੍ਹਾਂ ਵਿਚ ਹੁਣ ਵਾਇਰਸ ਦਾ ਕੋਈ ਲੱਛਣ ਨਹੀਂ ਹਨ, ਉਨ੍ਹਾਂ ਦੀ ਦਿਮਾਗ ਦੇ ਕੰਮਕਾਜ ਨੂੰ ਨੁਕਸਾਨ ਪਹੁੰਚ ਰਿਆ ਹੈ।
Published by: Gurwinder Singh
First published: October 28, 2020, 11:02 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading