ਪਾਰਕ ਵਿਚ ਸੈਰ ਕਰਨ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ ਨਾਲ ਝਗੜ ਪਿਆ ਇਕ ਸ਼ਖਸ

News18 Punjabi | News18 Punjab
Updated: May 11, 2020, 11:24 AM IST
share image
ਪਾਰਕ ਵਿਚ ਸੈਰ ਕਰਨ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ ਨਾਲ ਝਗੜ ਪਿਆ ਇਕ ਸ਼ਖਸ
ਪਾਰਕ ਵਿਚ ਸੈਰ ਕਰਨ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ ਨਾਲ ਝਗੜ ਪਿਆ ਇਕ ਸ਼ਖਸ

  • Share this:
  • Facebook share img
  • Twitter share img
  • Linkedin share img
ਲੰਡਨ (London) ਦੇ ਇਕ ਪਾਰਕ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਨਾਲ ਇਕ ਵਿਅਕਤੀ ਝਗੜਾ ਕਰਨ ਲੱਗ ਪਿਆ । ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸ਼ਨੀਵਾਰ ਸਵੇਰੇ ਲੰਡਨ ਦੇ ਸੇਂਟ ਜੇਮਜ਼ ਪਾਰਕ ਵਿਚ ਸੈਰ ਲਈ ਨਿਕਲੇ ਸਨ। ਜਦੋਂ ਉਹ ਪਾਰਕ ਵਿਚ ਸੈਰ ਕਰ ਰਹੇ ਸਨ ਇਕ ਵਿਅਕਤੀ ਉਨ੍ਹਾਂ ਨੂੰ ਘੂਰਨ ਲੱਗਾ ਤੇ ਪੁੱਠਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਜੌਨਸਨ ਵੀ ਉਸ ਨੌਜਵਾਨ ਦੇ ਸਾਹਮਣੇ ਖੜ੍ਹ ਗਏ।

ਨੌਜਵਾਨ ਨੇ ਸੰਤਰੀ ਰੰਗ ਦੀ ਪੋਲੋ ਕਮੀਜ਼ ਪਾਈ ਹੋਈ ਸੀ। ਇਹ ਨੌਜਵਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲ ਉਂਗਲੀਆਂ ਕਰ ਇਸ਼ਾਰਾ ਕਰ ਰਿਹਾ ਸੀ। ਬੋਰਿਸ ਜੌਨਸਨ ਥੋੜੇ ਸਮੇਂ ਲਈ ਉਸਦੀ ਪ੍ਰਤੀਕ੍ਰਿਆ ਤੋਂ ਹੈਰਾਨ ਸਨ। ਇਹ ਨੌਜਵਾਨ ਨਾਲ ਦੀ ਨਾਲ ਪ੍ਰਧਾਨ ਮੰਤਰੀ ਤੋਂ ਦੂਰੀ ਵੀ ਬਣਾ ਰਿਹਾ ਸੀ ਤੇ ਕੁਝ ਸਖ਼ਤ ਸ਼ਬਦ ਬੋਲ ਰਿਹਾ ਸੀ।

ਪਾਰਕ ਵਿਚ ਸੈਰ ਕਰਨ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ ਨਾਲ ਝਗੜ ਪਿਆ ਇਕ ਸ਼ਖਸ
ਇਸ ਤੋਂ ਬਾਅਦ, ਆਦਮੀ ਨੇ ਗੁੱਸੇ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲ ਆਪਣਾ ਹੱਥ ਹਿਲਾਇਆ ਅਤੇ ਉਸ ਦੇ ਉਲਟ ਦਿਸ਼ਾ ਵੱਲ ਚਲਾ ਗਿਆ। ਇਹ ਘਟਨਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਉਦੋਂ ਸਾਹਮਣੇ ਆਈ ਹੈ, ਜਦੋਂ ਮੁਲਕ ਵਿਚ ਤਾਲਾਬੰਦੀ ਹਟਾਉਣ ਜਾਂ ਛੋਟ ਬਾਰੇ ਚਰਚਾ ਚੱਲ ਰਹੀ ਹੈ । ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਪਾਬੰਦੀਆਂ ਵਿੱਚ ਕੁਝ ਢਿੱਲ ਦੇਣ ਦੀ ਯੋਜਨਾ ਬਣਾ ਰਹੀ ਹੈ।

ਬ੍ਰਿਟਿਸ਼ ਪ੍ਰਧਾਨ ਮੰਤਰੀ ਜੌਨਸਨ


 
First published: May 11, 2020, 11:24 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading