ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਲਈ ਬਣਨਗੇ 1.15 ਲੱਖ ਘਰ

News18 Punjabi | News18 Punjab
Updated: July 8, 2020, 4:54 PM IST
share image
ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਲਈ ਬਣਨਗੇ 1.15 ਲੱਖ ਘਰ
ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਲਈ ਬਣਨਗੇ 1.15 ਲੱਖ ਘਰ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਅਤੇ ਸੀਸੀਈਏ (CCEA) ਦੀ ਬੈਠਕ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਸਰਕਾਰ ਨੇ ਸ਼ਹਿਰੀ ਗਰੀਬਾਂ ਅਤੇ ਪ੍ਰਵਾਸੀਆਂ ਲਈ Affordable Rental Housing Complexes- AHRCs ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ- ਅਰਬਨ ਦੇ ਤਹਿਤ ਮਜ਼ਦੂਰਾਂ ਦੇ ਘਰ ਬਣਾਏ ਜਾਣਗੇ। ਸਰਕਾਰ ਨੇ ਮਜ਼ਦੂਰਾਂ ਲਈ 1 ਲੱਖ ਤੋਂ ਵੱਧ ਮਕਾਨਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, 1.15 ਲੱਖ ਮਕਾਨ ਮਜ਼ਦੂਰਾਂ ਲਈ ਇਕ ਬੈਡਰੂਮ-ਰਸੋਈ ਵਾਲੇ ਬਣਨਗੇ।

ਇਸ ਤੋਂ ਇਲਾਵਾ ਗਰੀਬ ਕਲਿਆਣ ਅੰਨਾ ਯੋਜਨਾ ਨੂੰ ਨਵੰਬਰ ਤੱਕ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਉਜਵਲਾ ਯੋਜਨਾ ਤਹਿਤ ਮੁਫਤ ਐਲ.ਪੀ.ਜੀ ਸਿਲੰਡਰ ਵੰਡਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ। ਉਜਵਲਾ ਲਾਭਪਾਤਰੀਆਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਤੱਕ ਮੁਫਤ ਸਿਲੰਡਰ ਮਿਲ ਜਾਣਗੇ।
Published by: Gurwinder Singh
First published: July 8, 2020, 4:54 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading