ਕੈਪਟਨ ਸਰਕਾਰ ਦਾ ਹੀ ਮੰਤਰੀ ਕਿਵੇਸਰਕਾਰ ਦੀ ਹੀ ਹਿਦਾਇਤਾਂ ਦਾ ਉਲੰਘਣ ਕਰ ਰਿਹਾ , ਨਾ ਤਾਂ ਮੰਤਰੀ ਸਾਹਿਬ ਨੇ ਮਾਸਕ ਪਾਇਆ ਹੋਇਆ ਨਾ ਸੋਸ਼ਲ ਡਿਸਟੈਂਸਿੰਗ ਅਤੇ ਫੋਟੋਆਂ ਵੀ ਬਾਹਰ ਹਲਕੇ ਦੀਆਂ ਨੇ ਜਿਥੇ ਕਿ ਮੰਤਰੀ ਸਾਹਿਬ ਕੋਰੋਨਾ ਤੋਂ ਬੇਖੌਫ ਹੋ ਕੇ ਅਫਸਰਾਂ ਦੇ ਪੂਰੇ ਕਾਫ਼ਿਲੇ ਨਾਲ ਘੁੰਮ ਰਹੇ ਹਨ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਕਿਵੇ ਵੱਖ ਵੱਖ ਥਾਵਾਂ ਤੇ ਮੰਤਰੀ ਸਾਹਿਬ ਨੇ ਬਿਨਾਂ ਮਾਸਕ ਤੋਂ ਘੁੰਮ ਰਹੇ ਨੇ ਜਦਕਿ ਨਾਲ ਦੇ ਕੁਝ ਸਾਥੀਆਂ ਨੇ ਮਾਸਕ ਵੀ ਲਾਇਆ ਹੋਇਆ ਹੈ। ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਤਸਵੀਰਾਂ ਖੁਦ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਪਾਈਆਂ ਹਨ।
ਜਦੋ ਮੰਤਰੀ ਸਾਹਿਬ ਦਾ ਇਹ ਹਾਲ ਹੈ ਤਾਂ ਲੋਕੀ ਕਿਵੇਂ ਇਸਨੂੰ ਗੰਭੀਰਤਾ ਨਾਲ ਲੈਣਗੇ , ਕਿਵੇ ਮੁੱਖ ਮੰਤਰੀ ਦੇ ਹਰ ਹਫਤੇ ਕਰੋਨਾ ਵਿੱਚ ਮਾਸਕ ਪਾਉਣ ਇਕ ਦੂਸਰੇ ਤੋਂ ਸਮਾਜਿਕ ਦੂਰੀ ਬਣਾਉਣ ਨੂੰ ਸਮਝਣਗੇ ਜੋ ਕਿ ਮੰਤਰੀ ਸਾਹਿਬ ਖੁਦ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ । ਜੇਕਰ ਆਮ ਤੁਰਦਾ ਫਿਰਦਾ ਕੋਈ ਆਪਣੇ ਜਰੂਰੀ ਕੰਮ ਯਾ ਭੁਲ ਭੁਲੇਖੇ ਗਲਤੀ ਕਰ ਬੈਠੇ ਤਾਂ ਪੁਲਿਸ ਡੰਡਿਆਂ ਨਾਲ ਸਿੱਧਾ ਕਰਦੀ ਤੇ 500 ਦਾ ਚਲਾਨ ਕਟ ਹੱਥ ਉਥੇ ਰੱਖ ਦੇਂਦੀ ਹੈ।
ਕੀ ਮੰਤਰੀ ਸਾਹਿਬ ਦਾ ਬਿਨਾ ਮਾਸਕ ਮਾਸਕ ਦਾ ਚਲਾਨ ਨੀ ਬਣਦਾ
ਕੀ ਮੰਤਰੀ ਸਾਹਿਬ ਦਾ ਬਿਨਾ ਮਾਸਕ ਮਾਸਕ ਦਾ ਚਲਾਨ ਨੀ ਬਣਦਾ, ਦੂਜਾ ਫੋਟੋਆਂ ਬੀਨਾ ਮਾਸਕ ਦੇ ਖਿਚਵਾ ਮੰਤਰੀ ਜੀ ਕੀ ਸਿੱਖ ਦੇਣਾ ਚਾਹੁੰਦੇ ਨੇ , ਮੰਤਰੀ ਦੇ ਹਲਕੇ ਦੇ ਲੋਕ ਇਸਤੋਂ ਕਿ ਸਮਝਣ ਕਿ ਉਹ ਵੀ ਮੰਤਰੀ ਸਾਹਿਬ ਵਾਂਗ ਕਰਨ ? ਕੀ ਮੰਤਰੀ ਸਾਹਿਬ ਆਉਣੇ ਹੀ ਮੁਖਮੰਤਰੀ ਵਲੋਂ ਜਾਰੀ ਹਿਦਾਇਤਾਂ ਨੂੰ ਨਹੀਂ ਸਮਝਦੇ , ਬਣਦਾ ਤੇ ਇਹ ਹੈ ਕਿ ਮੰਤਰੀ ਦਾ ਵੀ ਕਰੋਣਾ ਹਿਦਾਇਤਾਂ ਦੀ ਉਲੰਘਣਾ ਅਤੇ ਲਾਪਰਵਾਹੀ ਦਾ ਚਲਾਨ ਅਤੇ ਪਰਚਾ ਹੋਣਾ ਚਾਹੀਦਾ ਪਰ ਮੰਤਰੀ ਜੀ ਨੂੰ ਪੁਲਸ ਕਿਵੇਂ ਆਖ ਸਕਦੀ ਹੈ।
ਕੋਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਚ ਲਿਆ ਹੋਇਆ। ਭਾਰਤ ਵਿੱਚ 45 ਲੱਖ ਕਰੋਨਾ ਪੀੜਿਤ ਦਰਜ ਕੀਤੇ ਜਾ ਚੁੱਕੇ ਅਤੇ 1000 ਮੌਤਾਂ ਦੇ ਕਰੀਬ ਹਰ ਦਿਨ ਦੀਆਂ ਹਨ ਅੰਕੜਾ ਇਹ ਹੈ ਕਿ ਹੁਣ ਹਰ 5 ਵੀ ਮੌਤ ਪੁਰੀ ਦੁਨੀਆ ਵਿੱਚ ਭਾਰਤ ਵਿੱਚੋਂ ਹੈ ਪਰ ਇਸ ਮਹਾਮਾਰੀ ਵਿੱਚ ਜੇਕਰ ਪੰਜਾਬ ਤੇ ਇਕ ਨਜ਼ਰ ਪਾਈ ਜਾਏ ਤਾਂ ਸੰਭਾਲ ਨਾਲੋਂ ਸਿਆਸਤ ਅੱਗੇ ਹੈ ਹਾਲਾਂਕਿ ਮਾਮਲੇ 72 ਹਜ਼ਾਰ ਨੇ ਤੇ ਮੌਤਾਂ 2149 ਸੂਬੇ ਪਰ ਵਿੱਚ ਹੋ ਗਿਆ ਹਨ , ਹੁਣ ਜਿਥੇ ਸੰਜੀਦਗੀ ਵਧਣੀ ਚਾਹੀਂਦੀ ਸੀ ਉਥੇ ਸਿਆਸਤ ਵਧੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19