ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਪਤਨੀ ਤੇ ਬੇਟਾ ਵੀ ਕੋਰੋਨਾ ਪਾਜੀਟਿਵ, ਰਿਪੋਰਟ ਆਈ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਬੇਟੇ ਰਵੀ ਨੰਦਨ ਅਤੇ ਪਤਨੀ ਰਤਨੇਸ਼ਵਰ ਕੌਰ ਦੀ ਰਿਪੋਰਟ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਨੂੰ ਘਰ ਵਿਚ ਹੀ ਕੁਆਰੰਟੀਨ ਰਹਿਣਾ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ ਤ੍ਰਿਪਤ ਬਾਜਵਾ ਦੀ ਹਾਲਤ ਹੁਣ ਠੀਕ ਹੈ ਪਰ ਬਾਜਵਾ ਹਸਪਤਾਲ ਵਿਚ ਭਰਤੀ ਹੈ।

  • Share this:
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ ਦੇ ਬੇਟੇ ਰਵੀ ਨੰਦਨ ਅਤੇ ਪਤਨੀ ਰਤਨੇਸ਼ਵਰ ਕੌਰ ਦੀ ਰਿਪੋਰਟ ਆਈ ਹੈ।ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਪਤਨੀ ਅਤੇ ਬੇਟੇ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਹਾਲਾਂਕਿ ਬੇਟੇ ਅਤੇ ਪਤਨੀ ਦੀ ਤਬੀਅਤ ਠੀਕ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਦੀ ਸਲਾਹ 'ਤੇ ਉਹ ਘਰ 'ਚ ਹੀ 14 ਦਿਨ ਇਕਾਂਤਵਾਸ ਵਿੱਚ ਰਹਿਣਗੇ। ਦੋ ਦਿਨ ਪਹਿਲਾਂ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਕੋਰੋਨਾ ਪੋਜ਼ਿਟਿਵ ਪਾਏ ਗਏ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤਾਂ ਦੂਜੇ ਪਾਸੇ ਕੱਲ ਉਨ੍ਹਾਂ ਦੀ ਪਤਨੀ ,ਬੇਟੇ ਅਤੇ ਸਟਾਫ਼ ਦਾ ਕੋਰੋਨਾ ਟੈੱਸਟ ਕਰਵਾਇਆ ਗਿਆ ਜਿਸ 'ਚ ਬੇਟੇ ਅਤੇ ਪਤਨੀ ਕੋਰੋਨਾ ਪੋਜ਼ਿਟਿਵ ਪਾਏ ਗਏ।ਤ੍ਰਿਪਤ ਰਜਿੰਦਰ ਬਾਜਵਾ ਹਸਪਤਾਲ ਚ ਦਾਖਿਲ ਨੇ ਅਤੇ ਹੁਣ ਉਨ੍ਹਾਂ ਦੀ ਹਾਲਤ ਠੀਕ ਦਸੀ ਜਾ ਰਹੀ ਹੈ। News 18 ਨਾਲ ਗੱਲਬਾਤ ਕਰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਨੇ ਦੱਸਿਆ, ਉਨ੍ਹਾਂ ਦੀ ਸਿਹਤ ਹੁਣ ਠੀਕ ਹੈ ਅਤੇ ਹਸਪਤਾਲ ਦੇ ਪ੍ਰਾਈਵੇਟ ਰੂਮ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ ਅਤੇ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਕੋਰੋਨਾ ਪੋਜ਼ਿਟਿਵ ਹੋ ਗਿਆ ਹੈ।

ਪੰਚਾਇਤੀ ਵਿਭਾਗ ਦੇ ਡਾਇਰੈਕਟ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਉਣ ਮਗਰੋਂ ਵਿਭਾਗ ਦੇ 80 ਅਧਿਕਾਰੀਆਂ ਦਾ ਕੋਰੋਨਾ ਟੈੱਸਟ ਕਰਵਾਇਆ ਗਿਆ, ਜਿਨ੍ਹਾਂ 'ਚ 18 ਅਧਿਕਾਰੀਆਂ ਦੀ ਰਿਪੋਰਟ ਆ ਗਈ ਹੈ, ਸਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
Published by:Anuradha Shukla
First published: