ਕੋਰੋਨਾ ਵਾਇਰਸ ਦੀ ਕੈਨੇਡਾ 'ਤੇ ਵੱਡੀ ਮਾਰ: 10 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਨੌਕਰੀਆਂ..

News18 Punjabi | News18 Punjab
Updated: April 13, 2020, 5:20 PM IST
share image
ਕੋਰੋਨਾ ਵਾਇਰਸ ਦੀ ਕੈਨੇਡਾ 'ਤੇ ਵੱਡੀ ਮਾਰ: 10 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਨੌਕਰੀਆਂ..
ਕੋਰੋਨਾ ਵਾਇਰਸ ਦੀ ਕੈਨੇਡਾ 'ਤੇ ਵੱਡੀ ਮਾਰ: 10 ਲੱਖ ਤੋਂ ਵੱਧ ਲੋਕਾਂ ਦੀਆਂ ਗਈਆਂ ਨੌਕਰੀਆਂ..

  • Share this:
  • Facebook share img
  • Twitter share img
  • Linkedin share img
ਸਾਰੀ ਦੁਨੀਆ ਜਿੱਥੇ ਇੱਕ ਪਾਸੇ ਕੋਰੋਨਾ ਦੇ ਕਹਿਰ ਨਾਲ ਜੂਝ ਰਹੀਆਂ ਨਾਲ ਉੱਥੇ ਹੀ ਇਸ ਮਹਾਂਮਾਰੀ ਦੀ ਮਾਰ ਨੌਕਰੀਆਂ ਤੇ ਵੀ ਪਈ ਹੈ। ਕੈਨੇਡਾ ਵਿੱਚ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨ ਵਾਸੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਿਚ ਵੀ 7.8 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਗੱਲ ਦਾ ਖੁਲਾਸਾ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਇੱਕ ਅੰਕੜਾ ਰਿਪੋਰਟ ਤੋਂ ਹੋਇਆ ਹੈ। ਮਾਹਿਰ ਮੰਨਦੇ ਹਨ ਕਿ 1976 ਤੋਂ ਬਾਅਦ ਕੈਨੇਡਾ ਵਿਚ ਇਹ ਬੇਰੁਜ਼ਗਾਰੀ ਦੀ ਦਰ ਵਿਚ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਇਸ ਰਿਪੋਰਟ ਤੇ ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਇਹ ਅੰਕੜਾ 5 ਲੱਖ ਨੌਕਰੀਆਂ ਤੱਕ ਹੀ ਸਿਮਟ ਜਾਵੇਗਾ।

ਕੈਨੇਡਾ ਵਿਚ ਹਰ ਮਹੀਨੇ, ਡਾਟਾ ਏਜੰਸੀ ਇਕ ਹਫਤੇ ਦੇ ਦੌਰਾਨ ਕੈਨੇਡੀਅਨ ਦਾ ਸਰਵੇਖਣ ਕਰਦੀ ਹੈ ਅਤੇ ਉਸ ਮਹੀਨੇ ਦੀ ਆਪਣੀ ਰੁਜ਼ਗਾਰ ਦਰ ਦੱਸਦੀ ਹੈ ਅਤੇ ਮਾਰਚ ਦੇ ਅੰਕੜੇ 15 ਮਾਰਚ ਤੋਂ ਸ਼ੁਰੂ ਹੋਏ ਹਫਤੇ ਦੇ ਸਰਵੇਖਣ ਤੋਂ ਮਿਲਦੇ ਹਨ।

ਕੋਵਿਡ-19 ਕਾਰਨ ਕੈਨੇਡਾ ਦੇ ਹਰ ਸੂਬੇ ਵਿਚ ਹੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਪਰ ਲਗਪਗ ਦੋ-ਤਿਹਾਈ ਨੁਕਸਾਨ ਓਨਟਾਰੀਓ ਅਤੇ ਕਿਊਬਕ ਵਿਚ ਹੋਇਆ ਹੈ, ਜਿਨ੍ਹਾਂ ਨੇ ਕ੍ਰਮਵਾਰ 403,000 ਅਤੇ 264,000 ਨੌਕਰੀਆਂ ਗੁਆਈਆਂ ਹਨ। ਮੈਨੀਟੋਬਾ ਨੇ ਵੀ ਪਿਛਲੇ ਚਾਰ ਦਹਾਕਿਆਂ ਵਿਚ ਕਿਸੇ ਵੀ ਮਹੀਨੇ ਦੇ ਮੁਕਾਬਲੇ ਮਾਰਚ ਵਿਚ ਵਧੇਰੇ ਨੌਕਰੀਆਂ ਗੁਆਈਆਂ ਹਨ, ਪਿਛਲੇ ਮਹੀਨੇ ਲਗਪਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਨ੍ਹਾਂ ਵਿਚ 11,900 ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੂੰ ਅਸਥਾਈ ਤੌਰ 'ਤੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਰਿਪੋਰਟ ਮੁਤਾਬਿਕ ਸਿੱਖਿਆ ਖੇਤਰ ਵਿਚ ਨੌ ਪ੍ਰਤੀਸ਼ਤ ਜਦਕਿ ਥੋਕ ਅਤੇ ਪ੍ਰਚੂਨ ਦੇ ਵਪਾਰ ਵਿਚ ਸੱਤ ਪ੍ਰਤੀਸ਼ਤ ਦੀ ਗਿਰਾਵਟ ਹੋਈ ਹੈ। ਕੁਦਰਤੀ ਸਰੋਤਾਂ ਅਤੇ ਖੇਤੀਬਾੜੀ ਨੂੰ ਛੱਡ ਕੇ ਸਿਰਫ਼ ਹਰ ਖੇਤਰ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਿਨ੍ਹਾਂ ਨੇ ਕੈਨੇਡਾ ਦੀ ਭੋਜਨ ਸਪਲਾਈ ਲੜੀ ਨੂੰ ਮਜ਼ਬੂਤ ਰੱਖਣ ਲਈ ਸਰਗਰਮੀਆਂ ਵਧਾਉਂਦਿਆਂ ਤਕਰੀਬਨ 7,000 ਨੌਕਰੀਆਂ ਜੋੜੀਆਂ।
First published: April 13, 2020, 2:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading