ਕੈਪਟਨ ਦੇ ਸ਼ਹਿਰ 'ਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ ਆਏ ਸਭ ਤੋਂ ਜ਼ਿਆਦਾ 80 ਕੇਸ

News18 Punjabi | News18 Punjab
Updated: July 19, 2020, 8:47 PM IST
share image
ਕੈਪਟਨ ਦੇ ਸ਼ਹਿਰ 'ਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ ਆਏ ਸਭ ਤੋਂ ਜ਼ਿਆਦਾ 80 ਕੇਸ
ਪਟਿਆਲਾ: ਮੈਡੀਕਲ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਸਣੇ 9 ਸਿਹਤ ਅਧਿਕਾਰੀ ਇਕਾਂਤਵਾਸ 'ਚ

  • Share this:
  • Facebook share img
  • Twitter share img
  • Linkedin share img
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ 'ਚ ਅੱਜ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਜ਼ਿਲ੍ਹੇ ਵਿਚ ਇੱਕ ਦਿਨ ਵਿੱਚ 80 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 1,450 ਦੇ ਕਰੀਬ ਰਿਪੋਰਟਾਂ ਵਿਚੋਂ 80 ਕੋਵਿਡ ਪੋਜਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 981 ਹੋ ਗਈ ਹੈ।


ਉਨ੍ਹਾਂ ਦੱਸਿਆਂ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਜ਼ਿਲ੍ਹੇ ਦੇ 18 ਕੋਵਿਡ ਮਰੀਜ਼ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰ ਕੇ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 394 ਹੋ ਗਈ ਹੈ। ਪੋਜਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆਂ ਕਿ ਇਹਨਾਂ 80 ਕੇਸਾਂ ਵਿਚੋਂ 51 ਪਟਿਆਲਾ ਸ਼ਹਿਰ, 3 ਨਾਭਾ, 9 ਰਾਜਪੁਰਾ, 11 ਸਮਾਣਾ, 1 ਪਾਤੜਾਂ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ। ਇਹਨਾਂ ਵਿਚੋਂ 51 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜ਼ੋਨ ਵਿਚੋਂ ਲਏ ਸੈਂਪਲਾਂ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 1 ਵਿਦੇਸ਼ ਤੋਂ ਆਉਣ, 4 ਬਾਹਰੀ ਰਾਜਾ ਤੋਂ ਆਉਣ, 24 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਬੋਤਲਾਂ ਵਾਲੀ ਗਲੀ ਤੋਂ 6, ਘੁੰਮਣ ਨਗਰ ਤੋਂ 4, ਯਾਦਵਿੰਦਰਾ ਐਨਕਲੇਵ ਤੋਂ ਤਿੰਨ, ਮਿਲਟਰੀ ਕੈਂਟ, ਖ਼ਾਲਸਾ ਮੁਹੱਲਾ, ਐਸ.ਐਸ.ਟੀ ਨਗਰ, ਰਤਨ ਨਗਰ, ਤ੍ਰਿਪੜੀ,ਬਿਸ਼ਨ ਨਗਰ, ਕੇਸਰ ਬਾਗ਼ ਤੋਂ ਦੋ ਦੋ, ਅਰਬਨ ਅਸਟੇਟ, ਬਾਜ਼ੀਗਰ ਬਸਤੀ, ਨਿੰਮ ਵਾਲੀ ਗਲੀ, ਦਾਰੂ ਕੁਟੀਆਂ, ਬੱਸ ਸਟੈਂਡ,22 ਨੰਬਰ ਫਾਟਕ, ਸਿਉਣਾ ਰੋਡ, ਮੋਤੀ ਬਾਗ਼, ਮਜੀਠੀਆ ਐਨਕਲੇਵ, ਨੇੜੇ ਵੱਡੀ ਬਾਰਾਂਦਰੀ, ਲਹਿਲ ਕਾਲੋਨੀ, ਦੀਪ ਨਗਰ, ਦਸਮੇਸ਼ ਨਗਰ,ਵਿਜੇ ਨਗਰ, ਬਾਬਾ ਬਾਲਕ ਕੁੰਜ, ਢਿਲੋ ਕਾਲੋਨੀ, ਜੋੜੀਆਂ ਭੱਠੀਆਂ, ਅਜੀਤ ਨਗਰ, ਧਾਲੀਵਾਲ ਕਾਲੋਨੀ, ਆਜ਼ਾਦ ਨਗਰ, ਪ੍ਰੀਤ ਕਾਲੋਨੀ, ਸਨੌਰ, ਅਨੰਦ ਨਗਰ ਐਕਸਟੈਨਸ਼ਨ, ਕ੍ਰਿਸ਼ਨਾ ਕਾਲੋਨੀ ਤੋਂ ਇੱਕ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੁਰਾ ਦੇ ਦਸਮੇਸ਼ ਕਾਲੋਨੀ ਤੋਂ ਦੋ, ਮੁਹੱਲਾ ਚਿਸ਼ਤੀਆਂ, ਵਾਰਡ ਨੰਬਰ 15,ਪਲਾਟ ਨੰਬਰ 4/3250, ਰਾਜਪੁਰਾ,ਜੋਸ਼ੀ ਬੱਠਾ ਲਛਮਣ ਦਾਸ,ਐਸ.ਬੀ.ਐਸ ਕਾਲੋਨੀ, ਨੇੜੇ ਟੈਲੀਫ਼ੋਨ ਐਕਸਚੈਂਜ ਤੋਂ ਇੱਕ ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਇਸੇ ਤਰਾਂ ਨਾਭਾ ਦੇ ਪੀਰ ਖਾਨਾ ਤੋਂ ਇੱਕ, ਹੀਰਾ ਕੰਬਾਈਨ ਕੈਂਟ ਰੋਡ ਤੋਂ ਦੋ, ਸਮਾਣਾ ਦੇ ਮੋਤੀਆ ਬਜਾਰ, ਰਾਮਲੀਲਾ ਸਟਰੀਟ, ਘੜਾਮਾ ਪੱਤੀ ਤੋਂ ਦੋ-ਦੋ,ਵੜੈਚ ਕਾਲੋਨੀ, ਅਗਰਸੈਨ ਕਾਲੋਨੀ, ਵਾਰਡ ਨੰਬਰ 10, ਮਾਛੀ ਹਾਤਾ,ਪੀਰ ਗੋਰੀ ਮੁਹੱਲਾ ਤੋਂ ਇੱਕ ਇੱਕ, ਪਾਤੜਾਂ ਦੇ ਵਾਰਡ ਨੰਬਰ 15 ਤੋਂ ਇੱਕ ਅਤੇ 05 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਉਨ੍ਹਾਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਬਣਾਏ ਗਏ ਪਲਾਜਮਾ ਥੈਰੇਪੀ ਬੈਂਕ ਲਈ ਕੋਵਿਡ ਤੋਂ ਠੀਕ ਹੋ ਚੁੱਕੇ ਪਟਿਆਲਾ ਦੇ ਵਸਨੀਕਾਂ ਨੂੰ ਪ੍ਰੇਰਿਤ ਕਰ ਕੇ ਪਲਾਜਮਾ ਦਾਨ ਕਰਨ ਲਈ ਬੁਲਾਇਆ ਜਾ ਰਿਹਾ ਹੈ।ਇਸੇ ਅਧੀਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਨਿੱਜੀ ਪ੍ਰੇਰਨਾ ਸਦਕਾ 15 ਪਲਾਜਮਾ ਦਾਨੀ ਇਕੱਤਰ ਕਰ ਕੇ ਰਾਜਿੰਦਰਾ ਹਸਪਤਾਲ ਨੂੰ ਭੇਜੇ ਗਏ ਹਨ ਤਾਂ ਜੋ ਰਾਜਿੰਦਰਾ ਹਸਪਤਾਲ ਇਸ ਬੈਂਕ ਦੀ ਸ਼ੁਰੂਆਤ ਕਰ ਸਕੇ।ਉਨ੍ਹਾਂ ਕੋਵਿਡ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਸਮਾਜ ਦੀ ਵਡਮੁੱਲੀ ਸੇਵਾ ਲਈ ਪਲਾਜਮਾ ਦੇਣ ਲਈ ਅੱਗੇ ਆਉਣ ।

ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 386 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋਂ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋਂ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ. ਮਰੀਜ਼, ਸਿਹਤ ਵਿਭਾਗ ਦੇ ਫ਼ਰੰਟ ਲਾਈਨ ਵਰਕਰ, ਮੁਲਾਜ਼ਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 35273 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 981 ਕੋਵਿਡ ਪੋਜਟਿਵ, 33607 ਨੈਗੇਟਿਵ ਅਤੇ 595 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 15 ਪੋਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 394 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 572 ਹੈ।
Published by: Anuradha Shukla
First published: July 19, 2020, 8:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading