15 ਜੁਲਾਈ ਤੋਂ ਪਹਿਲਾਂ ਜਾਰੀ ਹੋਣਗੇ CBSE ਤੇ ICSE ਦੇ ਨਤੀਜੇ, ਇੰਜ ਮਿਲਣਗੇ ਨੰਬਰ

News18 Punjabi | News18 Punjab
Updated: June 26, 2020, 12:43 PM IST
share image
15 ਜੁਲਾਈ ਤੋਂ ਪਹਿਲਾਂ ਜਾਰੀ ਹੋਣਗੇ CBSE ਤੇ ICSE ਦੇ ਨਤੀਜੇ, ਇੰਜ ਮਿਲਣਗੇ ਨੰਬਰ
15 ਜੁਲਾਈ ਤੋਂ ਪਹਿਲਾਂ ਜਾਰੀ ਹੋਣਗੇ CBSE ਤੇ ICSE ਦੇ ਨਤੀਜੇ, ਇੰਜ ਮਿਲਣਗੇ ਨੰਬਰ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਸੀਬੀਐਸਈ ਬੋਰਡ ਪ੍ਰੀਖਿਆ ਨੂੰ ਲੈ ਕੇ ਨਵਾਂ ਹਲਫਨਾਮਾ ਪੇਸ਼ ਕੀਤਾ ਹੈ। ਨਵੇਂ ਹਲਫਨਾਮੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੀਬੀਐਸਈ ਅਤੇ ਆਈਸੀਐਸਈ ਦੋਵਾਂ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਐਲਾਨੇ ਜਾਣਗੇ।

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਸੀਬੀਐਸਈ ਬੋਰਡ ਪ੍ਰੀਖਿਆ ਨੂੰ ਲੈ ਕੇ ਨਵਾਂ ਹਲਫਨਾਮਾ ਪੇਸ਼ ਕੀਤਾ ਹੈ। ਹਲਫ਼ਨਾਮੇ ਵਿਚ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ‘ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਇਤਰਾਜ਼ ਜਤਾਇਆ ਸੀ। ਨਵੇਂ ਹਲਫਨਾਮੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੀਬੀਐਸਈ ਅਤੇ ਆਈਸੀਐਸਈ ਦੋਵਾਂ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਐਲਾਨੇ ਜਾਣਗੇ। ਸੀਬੀਐਸਈ ਨੇ ਦੱਸਿਆ ਕਿ ਨਤੀਜੇ ਤਿੰਨ ਪੇਪਰਾਂ ਦੇ ਮੁਲਾਂਕਣ ਦੇ ਅਧਾਰ ਤੇ ਜਾਰੀ ਕੀਤੇ ਜਾਣਗੇ ਅਤੇ ਇਸ ਅਧਾਰ ਤੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ। 12ਵੀਂ ਜਮਾਤ ਦੇ ਵਿਦਿਆਰਥੀ ਬਾਅਦ ਵਿਚ ਪ੍ਰੀਖਿਆ ਦੇ ਸਕਦੇ ਹਨ। ਜੇ ਉਹ ਅਜਿਹਾ ਵਿਕਲਪ ਚੁਣਦੇ ਹਨ ਤਾਂ ਸਿਰਫ ਇਮਤਿਹਾਨ ਵਿਚ ਪ੍ਰਾਪਤ ਕੀਤੇ ਗਏ ਅੰਤਮ ਨਤੀਜੇ ਹੋਣਗੇ। ਅਸੈਸਮੈਂਟ ਨੰਬਰ ਸ਼ਾਮਲ ਨਹੀਂ ਕੀਤੇ ਜਾਣਗੇ। ਸੀਬੀਐਸਈ ਦੇ ਹਲਫਨਾਮੇ ਨੂੰ ਪ੍ਰਵਾਨ ਕਰਦਿਆਂ ਸੁਪਰੀਮ ਕੋਰਟ ਨੇ ਬੋਰਡ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸਦੇ ਨਾਲ ਇਹ ਵੀ ਪੁਸ਼ਟੀ ਕੀਤੀ ਗਈ ਸੀ ਕਿ 1 ਤੋਂ 15 ਜੁਲਾਈ ਨੂੰ ਹੋਣ ਵਾਲੀਆਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਹੁਣ ਰੱਦ ਕਰ ਦਿੱਤੀਆਂ ਗਈਆਂ ਹਨ।

ਹਲਫਨਾਮੇ ਵਿਚ ਇਹ ਖਾਸ ਗੱਲਾਂ

- ਐਸਜੀ ਨੇ ਅਦਾਲਤ ਵਿਚ ਕਿਹਾ ਕਿ 12 ਵੀਂ ਦੀ ਚੋਣਵੀਂ ਪ੍ਰੀਖਿਆ ਬਾਰੇ ਕੋਈ ਸਮਾਂ ਨਹੀਂ ਦੱਸਿਆ ਜਾ ਸਕਦਾ। ਜੇ ਸਥਿਤੀ ਠੀਕ ਨਹੀਂ ਰਹਿੰਦੀ ਤਾਂ ਕੋਈ ਇਮਤਿਹਾਨ ਨਹੀਂ ਹੋਵੇਗਾ।
- ਜੇ ਹਾਲਾਤ ਆਮ ਹੋਣ ਉਤੇ ਹੀ ਪ੍ਰੀਖਿਆ ਕਰਵਾਈਆਂ ਜਾਣਗੀਆਂ ਤਾਂ ਵਿਦਿਆਰਥੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ ਤਾਂ ਜੋ ਉਹ ਪ੍ਰੀਖਿਆ ਦੇਣ ਦੀ ਚੋਣ ਕਰ ਸਕਣ।

- 12 ਵੀਂ ਦੇ ਵਿਦਿਆਰਥੀਆਂ ਜੋ 15 ਜੁਲਾਈ ਤੱਕ ਆਉਣ ਵਾਲੇ ਨਤੀਜੇ ਤੋਂ ਖੁਸ਼ ਹੋਣਗੇ, ਉਨ੍ਹਾਂ ਲਈ ਪ੍ਰੀਖਿਆ ਜ਼ਰੂਰੀ ਨਹੀਂ ਹੋਵੇਗੀ। ਪਰ ਉਹ ਵਿਦਿਆਰਥੀ ਜੋ ਮੁਲਾਂਕਣ ਦੇ ਨੰਬਰਾਂ ਤੋਂ ਖੁਸ਼ ਨਹੀਂ ਹੋਣਗੇ ਜਾਂ ਬਿਹਤਰ ਕਰਨਾ ਚਾਹੁੰਦੇ ਹਨ, ਉਹ ਪ੍ਰੀਖਿਆ ਦੇ ਸਕਦੇ ਹਨ। ਜੋ ਵਿਦਿਆਰਥੀ ਪ੍ਰੀਖਿਆ ਦੇਣਗੇ ਉਨ੍ਹਾਂ ਦੀ ਪ੍ਰੀਖਿਆਵਾਂ ਵਾਲੇ ਨੰਬਰ ਹੀ ਅੰਤਮ ਮੰਨੇ ਜਾਣਗੇ। ਮੁਲਾਂਕਣ ਨੰਬਰ ਸ਼ਾਮਲ ਨਹੀਂ ਕੀਤੇ ਜਾਣਗੇ।

 

ਆਈਸੀਐਸਈ ਬੋਰਡ ਨੇ ਇਹ ਕਿਹਾ

- ਆਈਸੀਏਸੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਉਹ ਬਾਅਦ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਵਿਕਲਪ ਦੇ ਸਕਦੀ ਹੈ। ਦੱਸਣਯੋਗ ਹੈ ਕਿ ਆਈਸੀਐਸਸੀ ਦਾ ਔਸਤਨ ਨੰਬਰ ਦਾ ਫਾਰਮੂਲਾ ਸੀਬੀਐਸਈ ਤੋਂ ਵੱਖਰਾ ਹੈ।

- ਆਈਸੀਐਸਈ ਆਉਣ ਵਾਲੇ ਹਫਤੇ ਵਿਚ ਆਪਣਾ ਔਸਤ ਅੰਕਾਂ ਦਾ ਫਾਰਮੂਲਾ ਵੈਬਸਾਈਟ ਉਤੇ ਮੁਹੱਈਆ ਕਰਵਾਏਗੀ।

 ਇੰਝ ਹੋਵੇਗਾ ਸੀਬੀਐਸਈ ਦਾ ਅਸੈਸਮੈਂਟ

- ਜਿਹੜੇ ਵਿਦਿਆਰਥੀਆਂ ਨੇ ਹੁਣ ਤੱਕ ਤਿੰਨ ਤੋਂ ਜ਼ਿਆਦਾ ਪੇਪਰ ਦਿੱਤੇ ਹਨ ਉਨ੍ਹਾਂ ਦੇ ਤਿੰਨ ਵਧੀਆ ਪੇਪਰਾਂ ਦੀ ਐਵਰੇਜ ਕੱਢੀ ਜਾਵੇਗੀ ਅਤੇ ਇਹ ਨੰਬਰ ਬਾਕੀ ਰਹਿੰਦੇ ਪੇਪਰਾਂ ਵਿਚ ਦਿੱਤੇ ਜਾਣਗੇ।

- ਜਿਹੜੇ ਵਿਦਿਆਰਥੀਆਂ ਨੇ ਹੁਣ ਤੱਕ ਤਿੰਨ ਪੇਪਰ ਦਿੱਤੇ ਹਨ, ਉਨ੍ਹਾਂ ਦੇ ਦੋ ਵਧੀਆ ਪੇਪਰਾਂ ਦੀ ਐਵਰੇਜ ਕੱਢੀ ਜਾਵੇਗੀ ਅਤੇ ਬਾਕੀ ਰਹਿੰਦੇ ਪੇਪਰਾਂ ਲਈ ਨੰਬਰ ਦਿੱਤੇ ਜਾਣਗੇ।

- ਜਿਹੜੇ ਵਿਦਿਆਰਥੀਆਂ ਨੇ ਹੁਣ ਤੱਕ ਸਿਰਫ ਦੋ ਪੇਪਰ ਦਿੱਤੇ ਹਨ, ਉਨ੍ਹਾਂ ਦੇ ਪ੍ਰੈਕਟੀਕਲ ਪੇਪਰ ਨੂੰ ਮਿਲਾ ਕੇ ਐਵਰੇਜ ਕੱਢੀ ਜਾਵੇਗੀ। ਹਾਲਾਂਕਿ ਅਜਿਹੇ ਵਿਦਿਆਰਥੀ ਬਹੁਤ ਘੱਟ ਹਨ।

- ICSE ਬੋਰਡ ਆਪਣੇ ਅਸੈਸਮੈਂਟ ਦਾ ਤਰੀਕਾ ਇਕ ਹਫਤੇ ਵਿਚ ਜਨਤਕ ਕਰੇਗਾ।

ਸੁਪਰੀਮ ਕੋਰਟ ਨੇ 12 ਵੀਂ ਜਮਾਤ ਦੀ ਪ੍ਰੀਖਿਆ ਲਈ ਡੈੱਡਲਾਈਨ ਤੈਅ ਕਰਨ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ। ਚੋਟੀ ਦੀ ਅਦਾਲਤ ਨੇ ਪਾਇਆ ਕਿ ਜੇ ਭਵਿੱਖ ਵਿੱਚ ਸਥਿਤੀ ਸਧਾਰਣ ਨਹੀਂ ਹੁੰਦੀ ਤਾਂ ਸੀਬੀਐਸਈ 12 ਪ੍ਰੀਖਿਆਵਾਂ ਵੀ ਨਹੀਂ ਕਰਵਾਈਆਂ ਜਾ ਸਕਦੀਆਂ।  ਅਜਿਹੀ ਸਥਿਤੀ ਵਿੱਚ, ਹੁਣ ਤੋਂ ਕੋਈ ਸਮਾਂ ਸੀਮਾ ਨਹੀਂ ਦਿੱਤੀ ਜਾ ਸਕਦੀ। ਇਹ ਫੈਸਲਾ ਪੂਰੀ ਤਰ੍ਹਾਂ ਸਥਿਤੀ 'ਤੇ ਨਿਰਭਰ ਕਰਦਾ ਹੈ। ਕੇਂਦਰ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਕਿ ਜੇ ਭਵਿੱਖ ਵਿਚ ਹਾਲਾਤ ਆਮ ਵਾਂਗ ਰਹਿੰਦੇ ਹਨ ਤਾਂ ਵਿਦਿਆਰਥੀਆਂ ਨੂੰ ਇਹ ਫੈਸਲਾ ਲੈਣ ਦਾ ਅਧਿਕਾਰ ਹੋਵੇਗਾ ਕਿ ਉਹ ਪ੍ਰੀਖਿਆ ਦੇਣਾ ਚਾਹੁੰਦੇ ਹਨ ਜਾਂ ਨਹੀਂ।

 
First published: June 26, 2020, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ