CBSE ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ, ਜਾਣੋ ਹੋਰ

News18 Punjabi | News18 Punjab
Updated: June 25, 2020, 2:51 PM IST
share image
CBSE ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ, ਜਾਣੋ ਹੋਰ
CBSE ਨੇ 10ਵੀਂ ਤੇ 12ਵੀਂ ਦੇ ਇਮਤਿਹਾਨ ਰੱਦ ਕੀਤੇ, ਜਾਣੋ ਹੋਰ

ਇਸ ਤੋਂ ਪਹਿਲਾਂ ਮਾਪਿਆਂ ਦੇ ਇੱਕ ਸਮੂਹ ਨੇ ਸੀਬੀਐਸਈ ਦੀ ਪ੍ਰੀਖਿਆ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਹ ਸੁਣਦਿਆਂ ਅਦਾਲਤ ਨੇ ਬੋਰਡ ਨੂੰ ਪ੍ਰੀਖਿਆ ਰੱਦ ਕਰਨ ਬਾਰੇ ਵਿਚਾਰ ਕਰਨ ਲਈ ਕਿਹਾ ਸੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(CBSE) ਨੇ 10ਵੀਂ ਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਸੀਬੀਐਸਈ ਨੇ ਸੁਪਰੀਮ ਕੋਰਟ ਨੂੰ ਦਿੱਤੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ। ਜਦਕਿ ਪਹਿਲਾਂ ਇਹ ਬਚੀਆਂ ਹੋਈਆਂ ਪ੍ਰੀਖਿਆ 1 ਤੋਂ 15 ਜੁਲਾਈ ਤੱਕ ਹੋਣੀਆਂ ਸਨ।

Exams for class X and XII scheduled for July 1-15 have been cancelled, CBSE tells SC

— Press Trust of India (@PTI_News) June 25, 2020


ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨਾਂ ਤੇ ਸੁਣਵਾਈ ਦੌਰਾਨ (CBSE) ਨੇ 10ਵੀਂ ਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਰੱਦ ਕਰਨ ਬਾਰੇ ਦੱਸਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਮੁੱਦੇ ਤੇ ਸੁਣਵਾਈ ਹੋਈ ਸੀ ਜਿਸ ਵਿੱਚ ਸੀਬੀਐਸਈ ਨੇ ਕੋਰਟ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਲਈ ਅਦਾਲਤ ਨੇ ਸੁਣਵਾਈ 25 ਜੂਨ ਤੱਕ ਮੁਲਤਵੀ ਕਰ ਦਿੱਤੀ ਸੀ। ਸੀਬੀਐਸਈ ਅੱਜ ਅਦਾਲਤ 'ਚ ਪ੍ਰੀਖਿਆਂ ਸਬੰਧੀ ਆਪਣਾ ਪੱਖ ਰੱਖਿਆ ਹੈ। ਇਸ ਤੋਂ ਪਹਿਲਾਂ ਮਾਪਿਆਂ ਦੇ ਇੱਕ ਸਮੂਹ ਨੇ ਸੀਬੀਐਸਈ ਦੀ ਪ੍ਰੀਖਿਆ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਹ ਸੁਣਦਿਆਂ ਅਦਾਲਤ ਨੇ ਬੋਰਡ ਨੂੰ ਪ੍ਰੀਖਿਆ ਰੱਦ ਕਰਨ ਬਾਰੇ ਵਿਚਾਰ ਕਰਨ ਲਈ ਕਿਹਾ ਸੀ।
First published: June 25, 2020, 2:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading