CBSE Exam: 1 ਤੋਂ 15 ਜੁਲਾਈ ਵਿਚਕਾਰ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ

News18 Punjabi | News18 Punjab
Updated: May 8, 2020, 6:32 PM IST
share image
CBSE Exam: 1 ਤੋਂ 15 ਜੁਲਾਈ ਵਿਚਕਾਰ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ
ਪੰਜਾਬ ਯੂਨੀਵਰਸਿਟੀ ਨੇ ਬਦਲਿਆ ਇਮਤਿਹਾਨ ਦਾ ਪੈਟਰਨ (ਸੰਕੇਤਕ ਫੋਟੋ)

ਲੰਬੇ ਸਮੇਂ ਤੋਂ ਸੀਬੀਐਸਈ ਦੀ ਪ੍ਰੀਖਿਆ ਦੀ ਤਰੀਕ ਬਾਰੇ ਬਹੁਤ ਸਾਰੀਆਂ ਅਟਕਲਾਂ ਸਨ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਤਾਲਾਬੰਦੀ ਸ਼ੁਰੂ ਹੋਈ, ਜਿਸ ਕਾਰਨ ਸੀਬੀਐਸਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਰੋਕਣਾ ਪਿਆ।

  • Share this:
  • Facebook share img
  • Twitter share img
  • Linkedin share img
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਸੀਬੀਐਸਈ (The Central Board of Secondary Education,CBSE) ਨੇ 10ਵੀਂ ਤੋਂ 12ਵੀਂ ਦੀ ਪ੍ਰੀਖਿਆ ਦੀ ਘੋਸ਼ਣਾ ਕੀਤੀ ਹੈ। ਇਹ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ। ਕੇਂਦਰੀ ਐਚਆਰਡੀ ਮੰਤਰੀ ਰਮੇਸ਼ ਪੋਖਰਿਆਲ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਹਾਲਾਂਕਿ, ਸੀਬੀਐਸਈ ਨੇ ਅਜੇ ਇਸ ਦੇ ਵਿਸਥਾਰ ਸੂਚੀ ਦਾ ਐਲਾਨ ਨਹੀਂ ਕੀਤਾ ਹੈ। ਵਿਸਥਾਰ ਸੂਚੀ ਕੁਝ ਸਮੇਂ ਬਾਅਦ ਆਵੇਗੀ। ਸਰਕਾਰ ਦੇ ਫੈਸਲੇ ਤੋਂ ਇਹ ਸਪੱਸ਼ਟ ਹੈ ਕਿ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਜੇਈਈ ਮੇਨ ਅਤੇ ਨੀਟ ਦੀ ਪ੍ਰੀਖਿਆਵਾਂ ਤੋਂ ਪਹਿਲਾਂ ਖਤਮ ਹੋ ਜਾਣਗੀਆਂ।

ਦੱਸਣਯੋਗ ਹੈ ਕਿ  ਦਸਵੀਂ ਜਮਾਤ ਦੀ ਸਿਰਫ ਉੱਤਰ ਪੂਰਬੀ ਦਿੱਲੀ ਦੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਲਈਆਂ ਜਾਣਗੀਆਂ, ਜੋ ਦਿੱਲੀ ਵਿਚ ਖਰਾਬ ਮਾਹੋਲ ਹੋਣ ਕਾਰਨ ਪ੍ਰੀਖਿਆ ਵਿੱਚ ਨਹੀਂ ਦੇ ਸਕੇ।



ਮੰਨਿਆ ਜਾ ਰਿਹਾ ਹੈ ਕਿ ਇਸਦਾ ਨਤੀਜਾ ਅਗਸਤ ਵਿਚ ਆਵੇਗਾ। ਦੱਸ ਦੇਈਏ ਕਿ ਸੀਬੀਐਸਈ ਦੀਆਂ 10 ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ, ਜੋ 18 ਮਾਰਚ ਤੱਕ ਚੱਲੀਆਂ ਸਨ। ਪਰ ਫਿਰ ਕੋਵਿਡ -1 ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਰੋਕਣਾ ਪਿਆ। ਹਾਲਾਂਕਿ ਅਜੇ ਤਕਰੀਬਨ 80 ਪੇਪਰਾਂ ਦੀਆਂ ਪ੍ਰੀਖਿਆਵਾਂ ਹੋਣੀਆਂ ਬਾਕੀ ਹਨ, ਪਰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੀਬੀਐਸਈ ਨੇ ਸਿਰਫ 29 ਵਿਸ਼ਿਆਂ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।

 

ਸਿਰਫ 29 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ-

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਸੀਬੀਐਸਈ ਨੇ ਕਿਹਾ ਸੀ ਕਿ ਕੁੱਲ 29 ਵਿਸ਼ਿਆਂ ਲਈ ਪ੍ਰੀਖਿਆਵਾਂ ਹੋਣਗੀਆਂ। ਇਹ ਉਹ ਵਿਸ਼ੇ ਹੋਣਗੇ ਜੋ ਉੱਚ ਸਿੱਖਿਆ ਵਿੱਚ ਦਾਖਲੇ ਲਈ ਲੋੜੀਂਦੇ ਹਨ। ਹਾਲਾਂਕਿ, ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ਾਇਦ ਸੀਬੀਐਸਈ ਕੋਈ ਪ੍ਰੀਖਿਆ ਨਹੀਂ ਕਰਵਾਏਗੀ, ਪਰ ਬਾਅਦ ਵਿੱਚ ਸੀਬੀਐਸਈ ਨੇ ਇਸ ਤੋਂ ਇਨਕਾਰ ਕਰ ਦਿੱਤਾ।

 
First published: May 8, 2020, 6:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading