ਕੇਂਦਰ ਵੱਲੋਂ ਪੰਜਾਬ ਸਣੇ 6 ਰਾਜਾਂ 'ਚ ਕੋਰੋਨਾ ਕੇਸਾਂ ਵਿਚ ਭਾਰੀ ਵਾਧੇ ਉਤੇ ਫਿਕਰਮੰਦੀ, ਚੌਕਸੀ ਦੇ ਹੁਕਮ

News18 Punjabi | News18 Punjab
Updated: February 28, 2021, 12:21 PM IST
share image
ਕੇਂਦਰ ਵੱਲੋਂ ਪੰਜਾਬ ਸਣੇ 6 ਰਾਜਾਂ 'ਚ ਕੋਰੋਨਾ ਕੇਸਾਂ ਵਿਚ ਭਾਰੀ ਵਾਧੇ ਉਤੇ ਫਿਕਰਮੰਦੀ, ਚੌਕਸੀ ਦੇ ਹੁਕਮ
ਕੇਂਦਰ ਵੱਲੋਂ ਪੰਜਾਬ ਸਣੇ 6 ਰਾਜਾਂ 'ਚ ਕੋਰੋਨਾ ਕੇਸਾਂ ਵਿਚ ਭਾਰੀ ਵਾਧੇ ਉਤੇ ਫਿਕਰਮੰਦੀ, ਚੌਕਸੀ ਦੇ ਹੁਕਮ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ ਵਿਚ ਪਿਛਲੇ 24 ਘੰਟਿਆਂ ਵਿਚ 86.37 ਫ਼ੀਸਦੀ ਨਵੇਂ ਕੇਸ ਆਏ ਹਨ।

ਕੇਂਦਰ ਸਰਕਾਰ ਨੇ ਕੋਵਿਡ- 19 ਕੇਸਾਂ ਦੀ ਗਿਣਤੀ ’ਚ ਵਾਧਾ ਦਰਸਾਉਣ ਵਾਲੇ ਸੂਬਿਆਂ ਤੇ ਯੂਟੀਜ਼ ਨੂੰ ਕੋਵਿਡ- 19 ਸਬੰਧੀ ਨੇਮਾਂ ਦੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਣ ਤੇ ਕੇਸਾਂ ਦੀ ਗਿਣਤੀ ’ਚ ਸੰਭਾਵੀ ਪੱਧਰ ’ਤੇ ਵਾਧਾ ਹੋਣ ਦੀ ਸਥਿਤੀ ’ਚ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਰੱਖਣ ਲਈ ਕਿਹਾ ਹੈ ਤਾਂ ਕਿ ਪਿਛਲੇ ਵਰ੍ਹੇ ਪ੍ਰਾਪਤ ਕੀਤੇ ਟੀਚੇ ਪ੍ਰਭਾਵਿਤ ਨਾ ਹੋ ਸਕਣ।

ਇਸ ਤੋਂ ਪਹਿਲਾਂ ਕੈਬਨਿਟ ਸਕੱਤਰ ਰਾਜੀਵ ਗੁਪਤਾ ਨੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ’ਚ ਮਹਾਰਾਸ਼ਟਰ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਤੇਲੰਗਾਨਾ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰਾਂ ਨੇ ਹਿੱਸਾ ਲਿਆ ਸੀ। ਪਿਛਲੇ ਹਫ਼ਤੇ ਦੌਰਾਨ ਇਨ੍ਹਾਂ ਸੂਬਿਆਂ ਤੇ ਯੂਟੀਜ਼ ਵਿੱਚ ਜਾਂ ਤਾਂ ਕੋਵਿਡ- 19 ਦੇ ਐਕਟਿਵ ਕੇਸਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ ਤੇ ਜਾਂ ਨਵੇਂ ਕੇਸਾਂ ਦੀ ਗਿਣਤੀ ਵਧਣ ਲੱਗੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ,‘ਇਨ੍ਹਾਂ ਸੂਬਿਆਂ ਤੇ ਯੂਟੀਜ਼ ਨੂੰ ਆਪਣੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਬਣਾਈ ਰੱਖਣ, ਕੋਵਿਡ- 19 ਦੀ ਰੋਕਥਾਮ ਸਬੰਧੀ ਨੇਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਤੇ ਅਜਿਹਾ ਨਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਹੈ।

ਇਸ ਮੌਕੇ ਪ੍ਰਭਾਵਸ਼ਾਲੀ ਟੈਸਟਿੰਗ, ਵੱਡੇ ਪੱਧਰ ’ਤੇ ਕੇਸਾਂ ਦਾ ਟਰੈਕ ਰੱਖਣ, ਪਾਜ਼ੇਟਿਵ ਕੇਸਾਂ ਵਾਲੇ ਵਿਅਕਤੀਆਂ ਨੂੰ ਤੁਰੰਤ ਵੱਖਰਾ ਕਰਨ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਤੁਰੰਤ ਏਕਾਂਤਵਾਸ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸੂਬਿਆਂ ਨੂੰ ਇਹ ਸਲਾਹ ਦਿੱਤੀ ਗਈ ਕਿ ਕਰੋਨਾ ਦੇ ਵੱਧ ਕੇਸ ਮਿਲਣ ਵਾਲੇ ਜ਼ਿਲ੍ਹਿਆਂ ’ਚ ਪਹਿਲ ਦੇ ਆਧਾਰ ’ਤੇ ਟੀਕਾਕਰਨ ਕਰਵਾਉਣ ਤੋਂ ਇਲਾਵਾ ਕਰੋਨਾ ਦੇ ਨਵੇਂ ਰੂਪਾਂ ਦੇ ਫੈਲਾਅ ਦੀ ਸਹੀ ਢੰਗ ਨਾਲ ਮੌਨੀਟਰਿੰਗ ਅਤੇ ਮੁੱਢਲੇ ਪੱਧਰ ’ਤੇ ਕੇਸਾਂ ਦੀ ਪਛਾਣ ਤੇ ਕੰਟਰੋਲ ਲਈ ਕਲੱਸਟਰਿੰਗ ’ਤੇ ਜ਼ੋਰ ਦਿੱਤਾ ਜਾਵੇ।

ਇਨ੍ਹਾਂ ਸੂਬਿਆਂ ਤੇ ਯੂਟੀਜ਼ ਨੂੰ ਟੈਸਟਿੰਗ ਘਟਣ ਵਾਲੇ ਜ਼ਿਲ੍ਹਿਆਂ ’ਚ ਟੈਸਟਿੰਗ ਵਧਾਉਣ ਤੇ ਐਂਟੀਜਨ ਟੈਸਟਿੰਗ ਦੀ ਵੱਧ ਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਆਰਟੀ-ਪੀਸੀਆਰ ਟੈਸਟਿੰਗ ਵਧਾਉਣ ਲਈ ਵੀ ਕਿਹਾ ਗਿਆ ਹੈ। ਇਸ ਦੌਰਾਨ ਮੁੱਖ ਸਕੱਤਰਾਂ ਨੇ ਸੂਬਿਆਂ ਦੀ ਮੌਜੂਦਾ ਸਥਿਤੀ ਤੇ ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਨਾਲ ਨਜਿੱਠਣ ਸਬੰਧੀ ਉਨ੍ਹਾਂ ਦੀ ਤਿਆਰੀ ਬਾਰੇ ਦੱਸਿਆ।
Published by: Gurwinder Singh
First published: February 28, 2021, 12:21 PM IST
ਹੋਰ ਪੜ੍ਹੋ
ਅਗਲੀ ਖ਼ਬਰ