ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਆਯੁਰਵੈਦ ਦੇ ਡਾਕਟਰ ਵੀ ਕਰ ਸਕਣਗੇ ਸਰਜਰੀ

News18 Punjabi | News18 Punjab
Updated: November 22, 2020, 11:04 AM IST
share image
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਆਯੁਰਵੈਦ ਦੇ ਡਾਕਟਰ ਵੀ ਕਰ ਸਕਣਗੇ ਸਰਜਰੀ
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਆਯੂਰਵੈਦ ਦੇ ਡਾਕਟਰ ਵੀ ਕਰ ਸਕਣਗੇ ਸਰਜਰੀ

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਨੇ ਆਯੁਰਵੈਦ ਡਾਕਟਰਾਂ (Ayurveda Doctor)  ਬਾਰੇ ਇਕ ਵੱਡਾ ਫੈਸਲਾ ਲਿਆ ਹੈ। ਆਯੁਰਵੈਦ ਦੀ ਡਿਗਰੀ ਪ੍ਰਾਪਤ ਡਾਕਟਰ ਹੁਣ ਜਨਰਲ ਅਤੇ ਆਰਥੋਪੀਡਿਕ ਸਰਜਰੀ ਦੇ ਨਾਲ ਹੀ ਅੱਖ, ਕੰਨ ਅਤੇ ਗਲੇ ਦੀ ਸਰਜਰੀ ਕਰ ਸਕਣਗੇ। ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ (Central Council of Indian Medicine) ਦੇ ਅਨੁਸਾਰ, ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੀਜੀ ਦੇ ਵਿਦਿਆਰਥੀਆਂ ਨੂੰ ਸਰਜਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਆਯੁਰਵੈਦ ਦੇ ਵਿਦਿਆਰਥੀਆਂ ਨੂੰ ਅਜੇ ਵੀ ਸਰਜਰੀ ਬਾਰੇ ਪੜ੍ਹਾਇਆ ਤਾਂ ਜਾਂਦਾ ਸੀ, ਪਰ ਇਸ ਬਾਰੇ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਸੀ ਕਿ ਉਹ ਸਰਜਰੀ ਕਰ ਸਕਦੇ ਹਨ ਜਾਂ ਨਹੀਂ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਆਯੁਰਵੈਦ ਦੇ ਡਾਕਟਰ ਵੀ ਸਰਜਰੀ ਕਰ ਸਕਣਗੇ। ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਆਯੁਰਵੈਦ ਦੇ ਪੀਜੀ ਦੇ ਵਿਦਿਆਰਥੀਆਂ ਨੂੰ ਅੱਖ, ਨੱਕ, ਕੰਨ, ਗਲੇ ਦੇ ਨਾਲ-ਨਾਲ ਜਨਰਲ ਸਰਜਰੀ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ ਵਿਦਿਆਰਥੀਆਂ ਨੂੰ ਅਨੇਕਾਂ ਸਰਜਰੀਆਂ ਦਾ ਅਧਿਕਾਰ ਹੋਵੇਗਾ। ਕੇਂਦਰ ਸਰਕਾਰ ਦੇ ਆਯੁਰਵੈਦ ਦੇ ਸਾਬਕਾ ਸਲਾਹਕਾਰ ਡਾ. ਐਸ.ਕੇ ਸ਼ਰਮਾ ਨੇ ਸਰਕਾਰ ਦੇ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਇਕ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਸਰਜਨਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਵਿਚ ਸਰਜਨਾਂ ਦੀ ਘਾਟ ਦੂਰ ਹੋ ਜਾਵੇਗੀ।
Published by: Gurwinder Singh
First published: November 22, 2020, 9:05 AM IST
ਹੋਰ ਪੜ੍ਹੋ
ਅਗਲੀ ਖ਼ਬਰ