• Home
  • »
  • News
  • »
  • coronavirus-latest-news
  • »
  • CENTRE HAS WARNED FIVE STATES CAN FACE EXTREMELY GRAVE SITUATION BECAUSE OF LACK OF MEDICAL FACILITIES FOR CORONA LIKE BEDS ETC AS

Corona: 5 ਰਾਜਾਂ ਵਿੱਚ ਘੱਟ ਸਕਦੇ ਹਨ ਵੈਂਟੀਲੇਟਰ ਅਤੇ ਬੈੱਡ, ਕੇਂਦਰ ਨੇ ਕੀਤਾ ਆਗਾਹ

  • Share this:
    ਕੇਂਦਰ ਸਰਕਾਰ (Central Government) ਵੱਲੋਂ ਕਿਹਾ ਗਿਆ ਹੈ ਕਿ ਜੂਨ ਤੋਂ ਅਗਸਤ ਦੇ ਵਿੱਚ ਤਾਮਿਲਨਾਡੂ, ਮਹਾਰਾਸ਼ਟਰ, ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਗੰਭੀਰ ਰੋਗੀਆਂ ਲਈ ਆਈ ਸੀ ਯੂ ਅਤੇ ਵੈਂਟੀਲੇਟਰ ਘੱਟ ਸਕਦੇ ਹਨ।
    ਭਾਰਤ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੰਜ ਰਾਜਾਂ ਨੂੰ ਸਾਵਧਾਨ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜੂਨ ਤੋਂ ਅਗਸਤ ਵਿੱਚ ਤਾਮਿਲਨਾਡੂ, ਮਹਾਰਾਸ਼ਟਰ, ਦਿੱਲੀ , ਗੁਜਰਾਤ, ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਗੰਭੀਰ ਰੋਗੀਆਂ ਲਈ ਆਈ ਸੀ ਯੂ ਅਤੇ ਵੈਂਟੀਲੇਟਰ ਘੱਟ ਸਕਦੇ ਹਨ।

    ਦਿੱਲੀ ਵਿੱਚ ਸ਼ੁਰੂ ਹੋ ਚੁੱਕੀ ਹੈ ਕਮੀ
    ਕੋਰੋਨਾ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਈ ਸੀ ਯੂ ਬੈੱਡ ਦੀ ਕਮੀ ਗੁਜ਼ਰੇ 3 ਜੂਨ ਤੋਂ ਹੀ ਸ਼ੁਰੂ ਹੋ ਗਈ ਹੈ। ਅੰਕੜਿਆਂ ਮੁਤਾਬਿਕ ਅੱਗੇ ਵੈਂਟੀਲੇਟਰ, ਆਇਸੋਲੇਸ਼ਨ ਬੈੱਡ ਅਤੇ ਆਕਸੀਜਨ ਦੀ ਕਮੀ ਹੋ ਸਕਦੀ ਹੈ। ਇਹ ਅੰਕੜੇ ਕੈਬਨਿਟ ਸੈਕਟਰੀ ਰਾਜੀਵ ਗਾਉਬਾ ਅਤੇ ਰਾਜਾਂ ਦੇ ਮੁੱਖ ਅਤੇ ਸਿਹਤ ਸਕੱਤਰਾਂ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਸਾਹਮਣੇ ਆਏ ਹਨ।

    ਮਹਾਰਾਸ਼ਟਰ ਵਿੱਚ ਅਗਸਤ ਵਿੱਚ ਆ ਸਕਦੀ ਹੈ ਮੁਸ਼ਕਿਲ
    ਮਹਾਰਾਸ਼ਟਰ ਵਿੱਚ ਆਈ ਸੀ ਯੂ ਬੈੱਡ ਦੀ ਕਮੀ 8 ਅਗਸਤ ਤੋਂ ਸ਼ੁਰੂ ਹੋ ਸਕਦੀ ਹੈ। ਉੱਥੇ ਹੀ 27 ਜੁਲਾਈ ਤੋਂ ਵੈਂਟੀਲੇਟਰ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ। ਉੱਥੇ ਹੀ ਤਾਮਿਲਨਾਡੂ ਵਿੱਚ ਆਈ ਸੀ ਯੂ ਬੈੱਡ 9 ਜੁਲਾਈ ਤੋਂ ਬਾਅਦ ਘੱਟ ਸਕਦੇ ਹਨ ਉੱਥੇ ਹੀ ਆਕਸੀਜਨ ਦੀ ਕਮੀ 21 ਜੁਲਾਈ ਤੋਂ ਹੋਵੇਗੀ।

    ਇੱਕ ਦਮ ਤੇਜ਼ੀ ਦੇ ਨਾਲ ਵਧੀ ਹੈ ਗਿਣਤੀ
    ਭਾਰਤ ਵਿਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਜੂਨ ਤੋਂ ਲੈ ਕੇ ਅਗਸਤ ਤੱਕ ਕੋਰੋਨਾ ਦਾ ਪਰ ਕੋਪ ਜ਼ੋਰਾਂ ਉੱਤੇ ਹੋਵੇਗਾ। ਭਾਰਤ ਵਿਚ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਹੋਰ ਕਈ ਸੂਬਿਆ ਵਿਚ ਕੋਰੋਨਾ ਦਾ ਕਹਿਰ ਜਾਰੀ ਰਹੇਂਗਾ।

    ਕਈ ਥਾਵਾਂ ਉੱਤੇ ਕਾਫ਼ੀ ਜ਼ਿਆਦਾ ਹੈ ਕੋਰੋਨਾ ਡੈੱਥ ਰੇਟ
    ਭਾਰਤ ਵਿੱਚ ਕੋਰੋਨਾ ਦਾ ਡੈੱਥ ਰੇਟ ਦੁਨੀਆ ਵਿੱਚ ਸਭ ਤੋਂ ਘੱਟ ਦੱਸਿਆ ਜਾ ਰਿਹਾ ਹੈ ਪਰ ਭਾਰਤ ਦੇ ਕਈ ਇਲਾਕਿਆਂ, ਜਿਵੇਂ ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ਵਿੱਚ ਕੋਰੋਨਾ ਦਾ ਡੈੱਥ ਫ਼ੀਸਦੀ ਰਾਸ਼ਟਰੀ ਔਸਤ ਤੋਂ ਕਰੀਬ ਚਾਰ ਗੁਣਾ ਜ਼ਿਆਦਾ ਹੈ। ਭਾਰਤ ਵਿਚ ਜਿਵੇਂ ਕੋਰੋਨਾ ਦੇ ਕੇਸ ਵੱਧ ਰਹੇ ਹਨ ਉਸ ਤਰਾਂ ਹੀ ਮੌਤਾਂ ਦੀ ਦਰ ਵੀ ਵਧਣੀ ਸ਼ੁਰੂ ਹੋ ਗਈ ਹੈ।
    First published: