
ਮੋਹਾਲੀ ਵਿਚ ਕਰਫਿਊ ਤੋੜਨ ਵਾਲਿਆ ਨੂੰ ਪੁਲਿਸ ਨੇ ਕੀਤਾ ਸਨਮਾਨਿਤ
ਰੈੱਡ ਜ਼ੋਨ ਵਿਚ ਪੰਜਾਬ ਦੇ ਤਿੰਨ ਜ਼ਿਲ੍ਹੇ ਆਉਂਦੇ ਹਨ। ਇਸ ਤੋਂ ਇਲਾਵਾ ਗ੍ਰੀਨ ਜ਼ੋਨ ਵਿਚ 15 ਜ਼ਿਲ੍ਹੇ ਰੱਖੇ ਗਏ ਹਨ। ਗ੍ਰੀਨ ਜ਼ੋਨ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ। ਕੇਂਦਰ ਸਰਕਾਰ ਨੇ ਸੂਬੇ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਰੈੱਡ (Red zone), ਗ੍ਰੀਨ (Green zone), ਓਰੇਂਜ ਜ਼ੋਨ (Orange zone) ਦੀ ਲਿਸਟ ਜਾਰੀ ਕੀਤੀ ਹੈ।
ਪੰਜਾਬ ਵਿਚ ਕੋਰੋਨਾ ਦਾ ਪਰ ਕੋਪ ਦਿਨੋਂ ਦਿਨ ਵੱਧ ਰਿਹਾ ਹੈ ਹੁਣ ਤੱਕ ਪੰਜਾਬ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ 550 ਨੂੰ ਪਾਰ ਕਰ ਗਿਆ ਹੈ।
ਰੈੱਡ ਜ਼ੋਨ 'ਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦਾ ਨਾਮ
ਪੰਜਾਬ ਦੇ ਤਿੰਨ ਜ਼ਿਲ੍ਹੇ ਜਲੰਧਰ, ਪਟਿਆਲਾ ਤੇ ਲੁਧਿਆਣਾ ਰੈੱਡ ਜ਼ੋਨ ਵਾਲੇ ਐਲਾਨੇ ਗਏ ਹਨ।
15 ਜ਼ਿਲ੍ਹਿਆਂ ਨੂੰ ਆਰੇਂਜ ਜ਼ੋਨ 'ਚ ਰੱਖਿਆ ਗਿਆ
ਪੰਜਾਬ ਦੇ 15 ਜਿਲਿਆ ਨੂੰ ਆਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ ਜਿਹਨਾ ਦਾ ਵੇਰਵਾ ਇਸ ਪ੍ਰਕਾਰ ਹੈ ਇਹਨਾਂ ਵਿਚ ਮੁਹਾਲੀ, ਪਠਾਨਕੋਟ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ , ਹੁਸ਼ਿਆਰਪੁਰ, ਫ਼ਰੀਦਕੋਟ, ਸੰਗਰੂਰ ਵੀ ਆਰੇਂਜ ਜ਼ੋਨ-ਨਵਾਂਸ਼ਹਿਰ, ਫ਼ਿਰੋਜ਼ਪੁਰ, ਮੁਕਤਸਰ, ਮੋਗਾ,ਗੁਰਦਾਸਪੁਰ ਅਤੇ ਬਰਨਾਲਾ ਵੀ ਆਰੇਂਜ ਜ਼ੋਨ 'ਚ ਸ਼ਾਮਿਲ ਕੀਤਾ ਗਿਆ ਹੈ।
ਚਾਰ ਜ਼ਿਲ੍ਹਿਆਂ ਦਾ ਨਾਮ ਗ੍ਰੀਨ ਜ਼ੋਨ 'ਚ
ਪੰਜਾਬ ਦੇ ਚਾਰ ਜ਼ਿਲ੍ਹੇ ਰੂਪਨਗਰ, ਫ਼ਤਿਹਗੜ੍ਹ ਸਾਹਿਬ , ਬਠਿੰਡਾ ਅਤੇ ਫ਼ਾਜ਼ਿਲਕਾ ਨੂੰ ਗ੍ਰੀਨ ਜ਼ੋਨ 'ਚ ਸ਼ਾਮਿਲ ਕੀਤਾ ਗਿਆ ਹੈ।
ਪੰਜਾਬ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਸਟ 'ਚ ਬਦਲਾਵ ਹੋਣਾ ਸੰਭਵ ਹੈ । ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਪਰ ਸ਼ਾਸਨ ਵੱਲੋਂ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।