Patiala: ਫ਼ਰਜ਼ੀ ਪੁਲਿਸ ਮੁਲਾਜ਼ਮ ਬਣ ਮਾਸਕ ਨਾ ਪਾਉਣ 'ਤੇ 15 ਨੌਜਵਾਨਾਂ ਦੇ ਕੱਟੇ 800-800 ਦੇ ਚਲਾਨ

News18 Punjabi | News18 Punjab
Updated: July 20, 2020, 1:17 PM IST
share image
Patiala: ਫ਼ਰਜ਼ੀ ਪੁਲਿਸ ਮੁਲਾਜ਼ਮ ਬਣ ਮਾਸਕ ਨਾ ਪਾਉਣ 'ਤੇ 15 ਨੌਜਵਾਨਾਂ ਦੇ ਕੱਟੇ 800-800 ਦੇ ਚਲਾਨ

  • Share this:
  • Facebook share img
  • Twitter share img
  • Linkedin share img
ਐਤਵਾਰ ਸਵੇਰੇ 5 ਵਜੇ ਸੁਲਰ ਰੋਡ, ਪਟਿਆਲਾ ਵਿਖੇ ਪੁਲਿਸ ਮੁਲਾਜ਼ਮ ਬਣ ਠੱਗਾਂ ਨੇ 15-16 ਨੌਜਵਾਨਾਂ ਨੂੰ ਮਾਸਕ ਨਾ ਪਾਉਣ 'ਤੇ 800-800 ਰੁਪਏ ਦਾ ਚਲਾਨ ਕੱਟਿਆ। ਜਦੋਂ ਕਿ ਮਾਸਕ ਨਾ ਪਹਿਨਣ 'ਤੇ ਸਿਰਫ 500 ਚਲਾਨ ਹੁੰਦਾ ਹੈ. ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਕੋਲ ਪੈਸੇ ਨਹੀਂ ਸਨ, ਉਨ੍ਹਾਂ ਦੇ ਮੋਬਾਈਲ ਆਪਣੇ ਕੋਲ ਰੱਖ  ਘਰੋਂ ਪੈਸੇ ਲਿਆਉਣ ਲਈ ਕਿਹਾ. ਪੈਸੇ ਲੈਣ ਤੋਂ ਬਾਅਦ ਰਸੀਦ ਦੇ ਨਾਮ 'ਤੇ ਚਿੱਟੇ ਕਾਗਜ਼ 'ਤੇ ਫਤਿਹ ਮਿਸ਼ਨ ਪੰਜਾਬ ਅਤੇ ਨੋ ਮਾਸਕ ਲਿਖ ਕੇ ਇੱਕ ਪਰਚੀ 'ਤੇ ਦਸਤਖਤ ਕਰ ਥਮਾ ਦਿੱਤੀ ਗਈ । ਇਨ੍ਹਾਂ ਵਿੱਚੋਂ ਇੱਕ ਨੌਜਵਾਨ ਆਕਾਸ਼ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।



ਆਕਾਸ਼ ਨੇ ਦੱਸਿਆ ਕਿ ਹਰ ਰੋਜ਼ 15-16 ਨੌਜਵਾਨ ਕ੍ਰਿਕਟ ਖੇਡਣ ਜਾਂਦੇ ਸਨ। ਐਤਵਾਰ ਸਵੇਰੇ 5 ਵਜੇ ਸਾਰੇ ਦੋਸਤ ਸੁਲਰ ਰੋਡ 'ਤੇ ਜਾ ਰਹੇ ਸਨ ਕਿ 4 ਨੌਜਵਾਨ ਸਾਦੇ ਕੱਪੜੇ ਪਾ ਕੇ ਆਏ। ਜੁੱਤੇ ਪੁਲਿਸ ਵਾਲਿਆਂ ਵਾਂਗ ਪਹਿਨੇ ਹੋਏ ਸਨ. ਹੱਥ ਵਿਚ ਡੰਡੇ ਸਨ. ਇਕਦਮ ਮੂਹਰੇ ਆਕੇ ਖੜ੍ਹ ਗਏ ਅਤੇ ਪੁੱਛਿਆ ਕਿ ਮਾਸਕ ਕਿਉਂ ਨਹੀਂ ਪਹਿਨੇ. ਨਕਲੀ ਪੁਲਿਸ ਵਾਲਿਆਂ ਨੇ ਧਮਕੀ ਦਿੱਤੀ ਕਿ ਜੇ ਭੱਜੋਂਗੇ ਤਾਂ ਕੁਟਾਂਗੇ ਜੇ ਖੜ੍ਹੇ ਰਹੇ ਤਾਂ ਛੱਡ ਦਿਆਂਗੇ। ਇਸ ਤੋਂ ਬਾਅਦ 800-800 ਦਾ ਚਲਾਨ ਕਰ ਦਿੱਤਾ। ਜਾਣਕਾਰੀ ਦੇ ਅਧਾਰ 'ਤੇ ਪੁਲਿਸ ਸੀਸੀਟੀਵੀ ਦੀ ਭਾਲ ਕਰ ਰਹੀ ਹੈ।
Published by: Abhishek Bhardwaj
First published: July 20, 2020, 12:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading