Home /News /coronavirus-latest-news /

ਕੋਵਿਡ ਕੇਅਰ ਸੈਂਟਰ ਵਿਚ ਸ਼ਰਾਬ ਤੇ ਮੁਰਗਾ ਛਕਦੇ ਕੋਰੋਨਾ ਮਰੀਜ਼ਾਂ ਦੀਆਂ ਫੋਟੋਆਂ ਵਾਇਰਲ

ਕੋਵਿਡ ਕੇਅਰ ਸੈਂਟਰ ਵਿਚ ਸ਼ਰਾਬ ਤੇ ਮੁਰਗਾ ਛਕਦੇ ਕੋਰੋਨਾ ਮਰੀਜ਼ਾਂ ਦੀਆਂ ਫੋਟੋਆਂ ਵਾਇਰਲ

ਵਾਇਰਲ ਫੋਟੋ

ਵਾਇਰਲ ਫੋਟੋ

  • Share this:
    ਹਿਮਾਚਲ ਪ੍ਰਦੇਸ਼ ਦੇ ਚੰਬਾ (Chamba) ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰ ਵਿਚ ਕੋਰੋਨਾ ਮਰੀਜ਼ਾਂ ਵੱਲੋਂ ਸ਼ਰਾਬ ਪੀਣ ਅਤੇ ਮੁਰਗਾ ਖਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਵਾਇਰਲ ਫੋਟੋਆਂ ਵਿੱਚ ਤਿੰਨ ਲੋਕ ਬੈਠੇ ਹਨ ਅਤੇ ਉਹ ਸ਼ਰਾਬ ਦੇ ਨਾਲ ਚਿਕਨ ਖਾ ਰਹੇ ਹਨ। ਤਸਵੀਰਾਂ ਸਾਹਮਣੇ ਆਉਣ ਪਿੱਛੋਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਕੰਮਕਾਜ 'ਤੇ ਸਵਾਲ ਉਠੇ ਹਨ। ਚੰਬਾ ਦੇ ਕੋਵਿਡ ਕੇਅਰ ਸੈਂਟਰ ਵਿਖੇ ਸ਼ਰਾਬ ਅਤੇ ਚਿਕਨ ਪਾਰਟੀ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ।

    ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਹੁਣ ਇਹ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਦਾਰੂ ਅਤੇ ਚਿਕਨ ਕੋਵਿਡ ਕੇਂਦਰ ਵਿਚ ਕਿਵੇਂ ਪਹੁੰਚੇ। ਕਿਉਂਕਿ ਮਰੀਜ਼ ਦੇ ਪਰਿਵਾਰਕ ਮੈਂਬਰ ਨੂੰ ਕੋਵਿਡ ਕੇਅਰ ਸੈਂਟਰ ਜਾਣ ਦੀ ਆਗਿਆ ਨਹੀਂ ਹੈ।

    ਸੀਐਮਓ ਨੇ ਕੀ ਕਿਹਾ...

    ਨਿਊਜ਼ 18 ਨਾਲ ਗੱਲਬਾਤ ਕਰਦਿਆਂ ਚੰਬਾ ਦੇ ਸੀ.ਐੱਮ.ਓ ਰਾਜੇਸ਼ ਗੁਲੇਰੀ ਨੇ ਕਿਹਾ ਕਿ ਕੇਂਦਰ ਵਿੱਚ ਸ਼ਰਾਬ ਪੀਣ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਜਦੋਂ ਉਕਤ ਵਿਅਕਤੀ ਨੂੰ ਕੋਵਿਡ ਸੈਂਟਰ ਭੇਜਿਆ ਗਿਆ ਤਾਂ ਉਹ ਆਪਣੇ ਨਾਲ ਸ਼ਰਾਬ ਦੀ ਬੋਤਲ ਲੈ ਆਇਆ।

    chamba chicken and liquor party-in chamba covid care center photos goes viralਉਹ ਆਪਣੇ ਸਮਾਨ ਸਮੇਤ ਸ਼ਰਾਬ ਲੈ ਕੇ ਆਇਆ ਸੀ। ਮੁਰਗਾ ਅਤੇ ਫਲ ਨੂੰ ਕੋਵਿਡ ਕੇਅਰ ਸੈਂਟਰ ਲਿਜਾਣ ਦੀ ਆਗਿਆ ਹੈ ਪਰ ਕੋਈ ਵੀ ਵਿਅਕਤੀ ਸ਼ਰਾਬ ਦੇ ਨਾਲ ਅੰਦਰ ਨਹੀਂ ਜਾ ਸਕਦਾ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਗੱਲ਼ ਸਾਹਮਣੇ ਆਵੇਗੀ।
    Published by:Gurwinder Singh
    First published:

    Tags: Chamba, Coronavirus, COVID-19, Himachal, Lockdown, Viral, Viral video

    ਅਗਲੀ ਖਬਰ