ਚੰਡੀਗੜ 'ਚ ਪੈਟਰੋਲ-ਡੀਜਲ ਹੋਏ ਮਹਿੰਗੇ, ਪ੍ਰਸ਼ਾਸਨ ਨੇ ਵੈਟ ਵਧਾਇਆ

ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ ਐਡਿਡ ਟੈਕਸ (VAT) ਨੂੰ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ

ਚੰਡੀਗੜ 'ਚ ਪੈਟਰੋਲ-ਡੀਜਲ ਹੋਏ ਮਹਿੰਗੇ, ਪ੍ਰਸ਼ਾਸਨ ਨੇ ਵੈਟ ਵਧਾਇਆ

ਚੰਡੀਗੜ 'ਚ ਪੈਟਰੋਲ-ਡੀਜਲ ਹੋਏ ਮਹਿੰਗੇ, ਪ੍ਰਸ਼ਾਸਨ ਨੇ ਵੈਟ ਵਧਾਇਆ

  • Share this:
    ਪੰਜਾਬ ਤੇ ਹਰਿਆਣਾ ਵਿਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵੱਧ ਗਈਆਂ ਹਨ। ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ ਐਡਿਡ ਟੈਕਸ (VAT) ਨੂੰ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਫਤਰ ਦੇ ਬੁਲਾਰੇ ਨੇ ਦਿੱਤੀ ਹੈ। ਪੈਟਰੋਲ ਦੀਆਂ ਨਵੀਆਂ ਕੀਮਤਾਂ ਹੁਣ 68.62 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 62.02 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਰਹਿਣਗੀਆਂ। ਦੱਸਣਯੋਗ ਹੈ ਕਿ ਯੂਟੀ ਵਿਚ ਪੈਟਰੋਲ ਅਤੇ ਡੀਜ਼ਲ ਯੂਟੀ ਵਿਚ ਗੁਆਂਢੀ ਰਾਜਾਂ ਨਾਲੋਂ ਸਸਤਾ ਹੈ।  .

    ਕੇਂਦਰ ਸਰਕਾਰ ਵੱਲੋਂ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ  ਕੋਵਿਡ -19 ਵਿਰੁੱਧ ਲੜਾਈ ਲਈ ਵਧੇਰੇ ਆਮਦਨੀ ਪੈਦਾ ਕਰਨ ਲਈ ਲਿਆ ਹੈ।
    Published by:Ashish Sharma
    First published: