Home /News /coronavirus-latest-news /

ਚੰਡੀਗੜ 'ਚ ਵਿਆਹ ਸ਼ਾਦੀਆਂ ਲਈ SOP ਜਾਰੀ, ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਇਹ ਆਦੇਸ਼, ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ

ਚੰਡੀਗੜ 'ਚ ਵਿਆਹ ਸ਼ਾਦੀਆਂ ਲਈ SOP ਜਾਰੀ, ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਇਹ ਆਦੇਸ਼, ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ

 • Share this:

  ਚੰਡੀਗੜ ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਦੇ ਲਈ ਮਿਆਰੀ ਓਪਰੇਟਿੰਗ ਵਿਧੀ (SOP) ਜਾਰੀ ਕੀਤੀ ਹੈ। ਇਹ ਆਦੇਸ਼ ਮੰਦਿਰ, ਗੁਰਦੁਆਰੇ, ਮਸਜਿਦ ਅਤੇ ਚਰਚ ਆਦਿ ਧਾਰਮਿਕ ਸੰਸਥਾਵਾਂ ਲਈ ਜਾਰੀ ਕੀਤੇ ਗਏ ਹਨ। ਇਸ ਦੇ ਅਨੁਸਾਰ ਸੰਸਥਾਂ ਵਿਵਾਹਿਤ ਜੋੜੇ ਦਾ ਪੂਰਾ ਰਿਕਾਰਡ ਬਣਾਕੇ ਰੱਖੇਗੀ ਅਤੇ ਕੋਈ ਪੈਸਾ ਵਸੂਲ ਨਹੀ ਕਰੇਗੀ। ਪ੍ਰਬੰਧਕ ਨੇ ਕਿਹਾ ਹੈ ਕਿ ਐਸਓਪੀ/ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ ਸਮਰੱਥ ਅਥੌਰਿਟੀ ਸੰਸਥਾਂ ਦੇ ਵਿਰੁੱਧ ਸਖਤ ਕਾਰਵਾਈ ਕਰੇਗੀ।

  ਵਿਆਹ ਲਈ ਉਮਰ ਦੇਖਣਾ ਜ਼ਰੂਰੀ

  ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧਾਰਮਿਕ ਸੰਸਥਾਵਾਂ ਵਿਆਹ ਦੇ ਪ੍ਰੋਗਰਾਮਾਂ ਤੋਂ ਪਹਿਲਾਂ ਇਹ ਯਕੀਨੀ ਬਣਾਓਣ ਕਿ ਕਾਨੂੰਨੀ ਤੌਰ 'ਤੇ ਜੋੜੇ ਦੀ ਉਮਰ

  ਵਿਆਹ ਦੇ ਯੋਗ ਹੈ ਕਿ ਨਹੀਂ। ਕਾਨੂੰਨ ਦੇ ਹਿਸਾਬ ਨਾਲ ਜੋੜੇ ਦਾ ਵਿਆਹ ਹੋਣਾ ਚਾਹਿਦਾ ਹੈ। ਧਾਰਮਿਕ ਸੰਸਥਾਨ ਵਿਆਹ ਦੇ ਨਾਮ 'ਤੇ ਜੋੜੇ ਦਾ ਸ਼ੋਸ਼ਣ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਧਾਰਮਿਕ ਸੰਸਥਾ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਿਮਤ ਹੋਣ ਲਈ ਮਜਬੂਰ ਨਹੀਂ ਕਰਨਗੇ। ਇਸ ਦੇ ਨਾਲ ਹੀ ਧਾਰਮਿਕ ਸੰਸਥਾਵਾਂ ਵਿਆਹ ਦੇ ਨਾਂ 'ਤੇ ਜੋੜੇ ਤੋਂ ਮੋਟੀ ਰਕਮ ਨਹੀਂ ਲੈਣਗੀਆਂ।

  ਗਵਾਹਾਂ ਦਾ ਲੈਣਾ ਹੋਵੇਗਾ ਰਿਕਾਰਡ

  ਵਿਆਹ ਵਿੱਚ ਸਬੂਤ ਦੇ ਤੌਰ ਤੇ ਸ਼ਾਮਿਲ ਹੋਣ ਵਾਲੇ ਦੋ ਗਵਾਹਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਜਾਂ ਉਸ ਤੋ ਉੱਪਰ ਹੋਣੀ ਚਾਹਿਦੀ ਹੈ। ਇਸ ਤੋਂ ਇਲਾਵਾ, ਧਾਰਮਿਕ ਸੰਸਥਾਨਾਂ ਨੂੰ ਵਿਆਹ ਸੰਪੰਨ ਕਰਾਉਣ ਤੋ ਪਹਿਲਾ ਕੁਝ ਅਹਿਮ ਦਸਤਾਵੇਜ਼ਾਂ ਦੀ ਜਾਂਚ ਲਈ ਆਦੇਸ਼ ਦਿੱਤੇ ਗਏ ਹਨ।

  ਧਾਰਮਿਕ ਸੰਸਥਾਵਾਂ ਨੂੰ ਹੋਣੀ ਚਾਹਿਦੀ ਇਹ ਜਾਣਕਾਰੀ

  ਵਿਆਹ ਲਈ ਧਾਰਮਿਕ ਸੰਸਥਾਵਾਂ ਨੂੰ ਲੜਕੇ ਅਤੇ ਲੜਕੀ ਦਾ ਨਾਮ, ਉਨ੍ਹਾਂ ਦੇ ਪਰਿਵਾਰ ਵਾਲਿਆ ਦੇ ਨਾਮ, ਉਮਰ ਦਾ ਸਬੂਤ, ਐਡਰੇਸ, ਮੋਬਾਈਲ ਨੰਬਰ, ਆਧਾਰ ਕਾਰਡ (ਵੈਕਲਪਿਕ), ਰਾਸ਼ਟਰੀਤਾ ਦਾ ਚਿੱਤਰ, ਧਰਮ, ਵਿਆਹ ਸਮੇਂ ਦੀ ਸਥਿਤੀ ਦੀ ਜਾਣਕਾਰੀ ਆਦਿ ਪ੍ਰਾਪਤ ਕਰਨਾ ਜ਼ਰੂਰੀ ਹੈ।

  ਬਣਾ ਕੇ ਰੱਖਣਾ ਹੋਵੇਗਾ ਉਚਿਤ ਰਿਕਾਰਡ

  ਇਸਦੇ ਨਾਲ ਹੀ ਗਵਾਹਾਂ ਦੇ ਨਾਮ, ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਮ, ਵਿਆਹ ਕਰਾਉਣ ਵਾਲੇ ਜੋੜੇ ਨਾਲ ਸਬੰਧ, ਐਡਰੇਸ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੈ। ਦਰਅਸਲ, ਧਾਰਮਿਕ ਸੰਸਥਾਵਾਂ ਨੂੰ ਪ੍ਰੇਮੀ ਜੋੜੇ ਅਤੇ ਗਵਾਹਾਂ ਦਾ ਉਚਿਤ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਧਾਰਮਿਕ ਸੰਸਥਾਵਾਂ ਦੀ ਤਿਆਰ ਕੀਤੀ ਗਈ ਅਥੌਰਿਟੀ ਵਿਆਹਾਂ ਦੇ ਸਬੰਧਾਂ ਵਿੱਚ ਸਹੀ ਕਾਰਡ/ਰਜਿਸਟਰ ਰਿਕਾਰਡ ਬਣਾਇਆ ਜਾਵੇਗਾ।

  ਵਿਆਹ ਦੇ ਸਰਟੀਫਿਕੇਟ 'ਤੇ ਦੇਣੀ ਹੋਵੇਗੀ ਪੂਰੀ ਜਾਣਕਾਰੀ

  ਧਾਰਮਿਕ ਸੰਸਥਾ ਦਾ ਪੁਜਾਰੀ ਦਸਤਖਤ ਹੋਇਆ ਅਤੇ ਸਟੈਂਪ ਵਾਲਾ ਵਿਆਹ ਦਾ ਸਰਫਿਕੇਟ ਜਾਰੀ ਕਰੇਗਾ। ਜਿਸ ਵਿੱਚ ਵਿਵਾਹਿਤ ਜੋੜੇ ਅਤੇ ਗਵਾਹਾਂ ਦੀ ਪੂਰੀ ਜਾਣਕਾਰੀ ਲਿਖੀ ਹੋਵੇਗੀ। ਇਸ ਵਿੱਚ ਜੋੜੇ ਦਾ ਨਾਮ, ਉਮਰ, ਪਤਾ, ਪਰਿਵਾਰ ਵਾਲਿਆ ਦੇ ਨਾਮ, ਵਿਆਹ ਦੇ ਸਮੇਂ ਦੀ ਤਰੀਕ ਅਤੇ ਸਥਿਤੀ ਦੀ ਜਾਣਕਾਰੀ ਆਦਿ ਸ਼ਾਮਲ ਹੋਵੇਗੀ। ਇਸ ਵਿੱਚ ਵਿਆਹ ਕਰਾਉਣ ਵਾਲੇ ਜੋੜੇ ਅਤੇ ਗਵਾਹਾਂ ਦੀ ਤਸਵੀਰ ਤੇ ਦਸਤਖਤ ਸ਼ਾਮਲ ਹੋਣਗੇ। ਇਸਦੀ ਜਾਂਚ ਪੁਜਾਰੀ ਦੁਆਰਾ ਹੋਣੀ ਚਾਹਿਦੀ ਹੈ।

  ਜ਼ਰੂਰਤ ਪੈਣ 'ਤੇ ਦਿਖਾਉਣਾ ਹੋਵੇਗਾ ਰਿਕਾਰਡ

  ਧਾਰਮਿਕ ਸੰਸਥਾਂ ਦੁਆਰਾ ਬਣਾਇਆ ਗਿਆ ਰਿਕਾਰਡ ਉਨ੍ਹਾਂ ਦੀ ਅਥਾਰਿਟੀ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਵੀ ਅਦਾਲਤਾਂ, ਪ੍ਰਬੰਧਕੀ ਅਥੌਰਿਟੀ ਜਾਂ ਪੁਲਿਸ ਵੈਰਿਫਿਕੇਸ਼ਨ ਲਈ ਇਸਦੀ ਲੋੜ ਪਵੇ ਤਾਂ ਇਹ ਸਭ ਉਪਲਬਧ ਕਰਵਾਇਆ ਜਾਣਾ ਪਵੇਗਾ।

  Published by:Anuradha Shukla
  First published:

  Tags: Chandigarh, Lockdown