ਚੰਡੀਗੜ੍ ਪ੍ਸ਼ਾਸਨ ਸ਼ਰਾਬ ਦੇ ਠੇਕੇ ਖੋਲ੍ਣ ਦੀ ਤਿਆਰੀ ਵਿਚ

News18 Punjabi | News18 Punjab
Updated: April 8, 2020, 1:50 PM IST
share image
ਚੰਡੀਗੜ੍ ਪ੍ਸ਼ਾਸਨ ਸ਼ਰਾਬ ਦੇ ਠੇਕੇ ਖੋਲ੍ਣ ਦੀ ਤਿਆਰੀ ਵਿਚ

  • Share this:
  • Facebook share img
  • Twitter share img
  • Linkedin share img
ਯੂਟੀ ਪ੍ਸ਼ਾਸਨ ਚੰਡੀਗੜ੍ ’ਚ ਸ਼ਰਾਬ ਦੇ ਠੇਕੇ ਖੋਲ੍ਣ ’ਤੇ ਵਿਚਾਰ ਕਰ ਰਿਹਾ ਹੈ। ਇਸ ਸਬੰਧੀ ਪ੍ਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਕੇ ਲੋਕਾਂ ਤੋਂ ਵਿਚਾਰ ਮੰਗੇ ਹਨ।

ਉਨ੍ਹਾਂ ਕਿਹਾ ਕਿ ਇਕ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ’ਚ ਬੈਠੇ ਲੋਕਾਂ ਨੂੰ ਤਨਾਅ-ਮੁਕਤ ਕਰਨ ਲਈ ਦਿਨ ’ਚ ਦੋ ਘੰਟੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਜਾਣ। ਉਨ੍ਹਾਂ ਵੱਲੋਂ ਕੀਤੇ ਟਵੀਟ ’ਤੇ ਲੋਕਾਂ ਵੱਲੋਂ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦੇ ਆਧਾਰ ’ਤੇ ਹੀ ਪ੍ਰਸ਼ਾਸਨ ਠੇਕਿਆਂ ਬਾਰੇ ਫ਼ੈਸਲਾ ਲੈ ਸਕਦਾ ਹੈ। ਦੱਸਣਯੋਗ ਹੈ ਕਿ ਕੇਰਲਾ ’ਚ ਪਿਛਲੇ ਹਫ਼ਤੇ ਕਰਫਿਊ ਕਰਕੇ ਸ਼ਰਾਬ ਨਾ ਮਿਲਣ ਕਾਰਨ ਅੱਧਾ ਦਰਜਨ ਨੌਜਵਾਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ।

ਇਸ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਸਨ ਅਤੇ ਸ਼ਰਾਬ ਖਰੀਦਣ ਸਮੇਂ ਸੋਸ਼ਲ ਡਿਸਟੈਸਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਚੰਡੀਗੜ੍ ਵਿੱਚ ਕਰਫਿਊ ਕਰਕੇ ਪਹਿਲੀ ਅਪਰੈਲ ਤੋਂ ਲਾਗੂ ਹੋਣ ਵਾਲੀ ਨਵੀਂ ਆਬਕਾਰੀ ਨੀਤੀ ਵੀ ਲਾਗੂ ਨਹੀਂ ਹੋ ਸਕੀ ਹੈ।
First published: April 8, 2020, 1:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading