Nizamuddin Case: ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਕੁਆਰੰਟੀਨ ਸੈਂਟਰ ਭੇਜਿਆ

News18 Punjabi | News18 Punjab
Updated: April 1, 2020, 5:48 PM IST
share image
Nizamuddin Case: ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਕੁਆਰੰਟੀਨ ਸੈਂਟਰ ਭੇਜਿਆ
Nizamuddin Case: ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਕੁਆਰੰਟੀਨ ਸੈਂਟਰ ਭੇਜਿਆ

ਹਾਲ ਹੀ ਵਿੱਚ, 39 ਲੋਕ ਮਹਾਰਾਸ਼ਟਰ ਦੇ ਬੇਲਗਾਮ ਅਤੇ ਰਾਜਸਥਾਨ ਦੇ ਸੀਕਰ ਤੋਂ ਵਾਪਸ ਪਰਤੇ ਹਨ ਅਤੇ ਉਨ੍ਹਾਂ ਨੂੰ ਪੰਚਕੂਲਾ ਦੇ ਨਾਡਾ ਸਾਹਿਬ ਵਿਖੇ ਸਥਿਤ ਕੁਆਰੰਟੀਨ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਦਿੱਲੀ ਨਿਜ਼ਾਮੂਦੀਨ ਤੋਂ ਤਬਲੀਗੀ ਜਮਾਤ ਦੇ ਮਰਕਜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਪੰਚਕੂਲਾ ਵਿਚ ਵੀ ਹਲਚਲ ਮਚ ਗਈ ਹੈ। ਹਾਲ ਹੀ ਵਿੱਚ, 39 ਲੋਕ ਮਹਾਰਾਸ਼ਟਰ ਦੇ ਬੇਲਗਾਮ ਅਤੇ ਰਾਜਸਥਾਨ ਦੇ ਸੀਕਰ ਤੋਂ ਵਾਪਸ ਪਰਤੇ ਹਨ ਅਤੇ ਉਨ੍ਹਾਂ ਨੂੰ ਪੰਚਕੂਲਾ ਦੇ ਨਾਡਾ ਸਾਹਿਬ ਵਿਖੇ ਸਥਿਤ ਕੁਆਰੰਟੀਨ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਕੋਰੋਨਾ ਦੀ ਲਾਗ ਦੇ ਚਲਦਿਆਂ, ਜਿਥੇ ਪ੍ਰਸ਼ਾਸਨ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਰੁੱਝਿਆ ਹੋਇਆ ਹੈ, ਉਥੇ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਆਏ 39 ਲੋਕਾਂ ਕਾਰਨ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਪ੍ਰਸ਼ਾਸਨ ਨੇ ਸਾਰੇ 39 ਲੋਕਾਂ ਨੂੰ ਕੁਆਰੰਟੀਨ ਸੈਂਟਰ ਵਿਚ ਭਰਤੀ ਕੀਤਾ ਹੈ। ਪ੍ਰਸ਼ਾਸਨ ਅਤੇ ਪੁਲਿਸ ਨੇ ਮਹਾਰਾਸ਼ਟਰ ਦੇ ਬੈਲਗਾਮ ਤੋਂ ਵਾਪਸ ਪਰਤਣ ਵਾਲੇ 12 ਅਤੇ ਰਾਜਸਥਾਨ ਦੇ ਸੀਕਰ ਤੋਂ 27 ਲੋਕਾਂ ਨੂੰ ਕੁਆਰੰਟੀਨ ਕੀਤਾ। ਸਾਰੇ ਲੋਕਾਂ ਨੂੰ ਨਾਢਾ ਸਾਹਿਬ ਦੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ। ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ, ਸਿਹਤ ਵਿਭਾਗ ਨੇ ਤੁਰੰਤ ਇਕ ਟੀਮ ਬੁਲਾ ਲਈ ਤਾਂ ਜੋ ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਦਾ ਮੈਡੀਕਲ ਕਰਵਾ ਸਕਣ। ਹਸਪਤਾਲ ਦੀ ਐਮਰਜੈਂਸੀ ਟੀਮ ਨੇ ਥਰਮੋਸਕੇਨਰ ਮਸ਼ੀਨ ਨਾਲ ਸਾਰੇ ਲੋਕਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਨਾਢਾ ਸਾਹਿਬ ਦੇ ਕੁਆਰੰਟੀਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ। ਸਾਰਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ।

First published: April 1, 2020, 5:48 PM IST
ਹੋਰ ਪੜ੍ਹੋ
ਅਗਲੀ ਖ਼ਬਰ