ਚੰਡੀਗੜ੍ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਤੋਂ ਮੰਗੇ ਫੀਸਾਂ ਦੇ ਵੇਰਵੇ

News18 Punjabi | News18 Punjab
Updated: April 14, 2020, 2:30 PM IST
share image
ਚੰਡੀਗੜ੍ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਤੋਂ ਮੰਗੇ ਫੀਸਾਂ ਦੇ ਵੇਰਵੇ
ਚੰਡੀਗੜ੍ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਤੋਂ ਮੰਗੇ ਫੀਸਾਂ ਦੇ ਵੇਰਵੇ

  • Share this:
  • Facebook share img
  • Twitter share img
  • Linkedin share img
ਚੰਡੀਗੜ੍ ਦੇ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਤੋਂ ਫੀਸਾਂ ਦਾ ਵੇਰਵਾ ਮੰਗ ਲਿਆ ਹੈ। ਵਿਭਾਗ ਨੇ ਇਸ ਦੀ ਪੂਰੀ ਡਿਟੇਲ ਮੰਗੀ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ ਨੇ ਹੁਣ ਤੱਕ ਕਿੰਨੀ ਫੀਸ ਜਮ੍ਹਾਂ ਕਰਵਾਈ ਹੈ। ਵਿਭਾਗ ਨੇ ਸਾਲਾਨਾ ਚਾਰਜ, ਮਹੀਨਾਵਾਰ ਫੀਸਾਂ ਜਾਂ ਜੂਨ ਤੱਕ ਦੀ ਫੀਸਾਂ ਦਾ ਵੇਰਵਾ ਦੇਣ ਲਈ ਕਿਹਾ ਹੈ। ਪ੍ਰਾਈਵੇਟ ਸਕੂਲਾਂ ਨੂੰ ਇਹ ਜਾਣਕਾਰੀ 15 ਅਪ੍ਰੈਲ ਤੱਕ ਸਿੱਖਿਆ ਵਿਭਾਗ ਨੂੰ ਦੇਣੀ ਹੋਵੇਗੀ।

ਪ੍ਸ਼ਾਸਨ ਵੱਲੋਂ ਇਹ ਵਿਸਥਾਰ ਮੰਗਿਆ ਗਿਆ ਹੈ ਕਿਉਂਕਿ ਨਿੱਜੀ ਸਕੂਲ ਆਪਣੇ ਅਧਿਆਪਕਾਂ ਨੂੰ ਤਨਖਾਹ ਨਾ ਦੇਣ ਦੀ ਗੱਲ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਦਾ ਕਹਿਣਾ ਹੈ ਕਿ ਪ੍ਸ਼ਾਸਨ ਵੱਲੋਂ ਬੱਚਿਆਂ ਤੋਂ ਫੀਸ ਨਾ ਲੈਣ ਲਈ ਕਿਹਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਉਹ ਅਧਿਆਪਕਾਂ ਨੂੰ ਭੁਗਤਾਨ ਨਹੀਂ ਕਰ ਸਕਣਗੇ ਕਿਉਂਕਿ ਸਕੂਲਾਂ ਦੀ ਆਮਦਨ ਸਿਰਫ ਫੀਸਾਂ ਤੋਂ ਹੁੰਦੀ ਹੈ।

Independent Schools Association  ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵੀ ਇੱਕ ਪੱਤਰ ਲਿਖਿਆ ਹੈ। ਚਿੱਠੀ ਵਿਚ ਵੀ ਇਹੀ ਸਮੱਸਿਆ ਦੱਸੀ ਗਈ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਈਡਬਲਯੂਐਸ ਵਿਦਿਆਰਥੀਆਂ ਦੇ ਬਣਦੇ ਪੈਸੇ ਪ੍ਰਾਈਵੇਟ ਸਕੂਲਾਂ ਦੇਵੇ। ਜੇ ਅਜਿਹੀ ਸਥਿਤੀ ਵਿਚ ਫੀਸਾਂ ਨਹੀਂ ਲਈਆਂ ਜਾਂਦੀਆਂ ਹਨ, ਤਾਂ ਉਹ ਅਧਿਆਪਕਾਂ ਨੂੰ ਭੁਗਤਾਨ ਨਹੀਂ ਕਰ ਸਕਣਗੇ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਤਨਖਾਹ ਦੇਣ ਲਈ ਸਕੂਲ ਨੂੰ ਪੈਸੇ ਦੇਣੇ ਚਾਹੀਦੇ ਹਨ।
First published: April 14, 2020, 2:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading