ਚੀਨ ਨੇ ਕਰ ਦਿੱਤਾ ਐਲਾਨ- ਨਵੰਬਰ ਤੋਂ ਆਮ ਲੋਕਾਂ ਨੂੰ ਵੀ ਮਿਲਣ ਸ਼ੁਰੂ ਹੋ ਜਾਵੇਗੀ ਕੋਰੋਨਾ ਵੈਕਸੀਨ

News18 Punjabi | News18 Punjab
Updated: September 15, 2020, 11:47 AM IST
share image
ਚੀਨ ਨੇ ਕਰ ਦਿੱਤਾ ਐਲਾਨ- ਨਵੰਬਰ ਤੋਂ ਆਮ ਲੋਕਾਂ ਨੂੰ ਵੀ ਮਿਲਣ ਸ਼ੁਰੂ ਹੋ ਜਾਵੇਗੀ ਕੋਰੋਨਾ ਵੈਕਸੀਨ
ਚੀਨ ਨੇ ਕਰ ਦਿੱਤਾ ਐਲਾਨ- ਨਵੰਬਰ ਤੋਂ ਆਮ ਲੋਕਾਂ ਨੂੰ ਵੀ ਮਿਲਣ ਸ਼ੁਰੂ ਹੋ ਜਾਵੇਗੀ ਕੋਰੋਨਾ ਵੈਕਸੀਨ

  • Share this:
  • Facebook share img
  • Twitter share img
  • Linkedin share img
ਚੀਨ (China) ਨੇ ਕਿਹਾ ਹੈ ਕਿ ਕੋਰੋਨਾਵਾਇਰਸ (Coronavirus)  ਨੂੰ ਰੋਕਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ (Covid-19 Vaccine) ਆਖਰੀ ਪੜਾਅ ਵਿੱਚ ਹੈ ਅਤੇ ਨਵੰਬਰ ਤੋਂ ਆਮ ਲੋਕਾਂ ਲਈ ਉਪਲੱਬਧ ਕਰ ਦਿੱਤੀ ਜਾਵੇਗੀ।

ਚਾਈਨਾ ਸੈਂਟਰ ਫਾਰ ਡਿਜੀਜ਼ ਕੰਟਰੋਲ (CDC) ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਸਫਲਤਾ ਦੇ ਬਹੁਤ ਨੇੜੇ ਹਾਂ ਅਤੇ ਨਵੰਬਰ ਦੇ ਸ਼ੁਰੂਆਤੀ ਹਫਤਿਆਂ ਵਿੱਚ ਆਮ ਲੋਕਾਂ ਨੂੰ ਕੋਰੋਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਪਹਿਲਾਂ ਇਹ ਖਬਰ ਆਈ ਸੀ ਕਿ ਚੀਨ ਦੀ ਵੈਕਸੀਨ ਦੇ ਇਕ ਲੱਖ ਲੋਕਾਂ ਉਤੇ ਪ੍ਰੀਖਣ ਤੋਂ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ।

ਚੀਨ ਨੇ ਕਿਹਾ ਹੈ ਕਿ ਇਸ ਦੇ ਤਿੰਨ ਟੀਕੇ ਵਿਕਸਤ ਕੀਤੇ ਜਾ ਰਹੇ ਹਨ, ਜੋ ਉਨ੍ਹਾਂ ਦੇ ਅੰਤਮ ਪੜਾਅ ਵਿੱਚ ਹਨ, ਨਾਲ ਹੀ ਉਨ੍ਹਾਂ ਦੀ ਜਾਂਚ ਦੇ ਨਤੀਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ। ਤਿੰਨਾਂ ਨੂੰ ਹੀ ਮੁਢਲੀਆਂ ਸਹੂਲਤਾਂ ਨਾਲ ਜੁੜੇ ਲੋਕਾਂ 'ਤੇ ਅਜਮਾਇਆ ਹੈ ਅਤੇ ਉਹ ਸਫਲ ਸਾਬਤ ਹੋਏ ਹਨ। ਇਹ ਟੀਕੇ ਫੇਜ਼ -3 ਮਨੁੱਖੀ ਅਜ਼ਮਾਇਸ਼ ਤੋਂ ਪਹਿਲਾਂ ਜੁਲਾਈ ਵਿੱਚ ਬਹੁਤ ਸਾਰੇ ਵਰਕਰਾਂ ਉਤੇ ਅਜ਼ਮਾਏ ਗਏ ਸਨ।
ਸੀਡੀਸੀ ਦੇ ਮੁਖੀ ਗੁਇਜ਼ੂ ਵੂ ਨੇ ਕਿਹਾ ਕਿ ਇਹ ਟੀਕਾ ਨਵੰਬਰ ਮਹੀਨੇ ਵਿੱਚ ਆਮ ਲੋਕਾਂ ਦੇ ਹੱਥ ਵਿੱਚ ਹੋਵੇਗਾ। ਵੂ ਨੇ ਕਿਹਾ ਕਿ ਮੈਂ ਖ਼ੁਦ ਟੀਕਾ ਲਗਵਾਇਆ ਹੈ ਅਤੇ ਕਿਸੇ ਵੀ ਕਿਸਮ ਦੀ ਬੇਅਰਾਮੀ ਜਾਂ ਅਸਾਧਾਰਣ ਲੱਛਣ ਮਹਿਸੂਸ ਨਹੀਂ ਕਰ ਰਿਹਾ ਹਾਂ। ਇਹ ਟੀਕਾ ਚਾਈਨਾ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ (ਸਿਨੋਫਾਰਮ) ਅਤੇ ਸਿਨੋਵਾਕ ਬਾਇਓਟੈਕ ਦੁਆਰਾ ਤਿਆਰ ਕੀਤਾ ਗਿਆ ਹੈ।

ਇਕ ਲੱਖ ਲੋਕਾਂ 'ਤੇ ਟੈਸਟ ਸਫਲ

ਚਾਈਨਾ ਨੈਸ਼ਨਲ ਬਾਇਓਟੈਕ ਸਮੂਹ ਨੇ ਆਪਣੇ ਕੋਰੋਨਾ ਵਾਇਰਸ ਟੀਕੇ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਐਲਾਨ ਕੀਤਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਗਏ ਹਨ, ਉਨ੍ਹਾਂ ਨੇ ਕਿਸੇ ਕਿਸਮ ਦੇ ਮਾੜੇ ਪ੍ਰਭਾਵ ਨਹੀਂ ਦਿਖਾਏ ਹਨ।

ਕੰਪਨੀ ਨੇ ਆਪਣੇ ਅਧਿਕਾਰਤ WeChat ਖਾਤੇ 'ਤੇ ਕਿਹਾ ਕਿ ਹੁਣ ਤੱਕ ਇਸ ਟੀਕੇ ਦੀ ਖੁਰਾਕ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਚੀਨ ਨੇ ਤੁਰੰਤ ਵਰਤੋਂ ਲਈ ਕੋਰੋਨਾ ਵਾਇਰਸ ਦੀਆਂ ਤਿੰਨ ਟੀਕਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਦੋ ਨੂੰ ਚਾਈਨਾ ਨੈਸ਼ਨਲ ਬਾਇਓਟੈਕ ਸਮੂਹ (ਸੀ.ਐੱਨ.ਬੀ.ਜੀ.) ਨੇ ਵਿਕਸਤ ਕੀਤਾ ਹੈ।
Published by: Gurwinder Singh
First published: September 15, 2020, 11:46 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading