ਖ਼ੁਸ਼ਖ਼ਬਰੀ! ਕੀਟ ਕੋਸ਼ਿਕਾਵਾਂ ਤੋਂ ਤਿਆਰ ਕੋਰੋਨਾ ਵੈਕਸੀਨ ਨੂੰ ਮਨੁੱਖੀ ਟਰਾਇਲ ਲਈ ਮਿਲੀ ਮਨਜ਼ੂਰੀ

News18 Punjabi | News18 Punjab
Updated: August 23, 2020, 2:39 PM IST
share image
ਖ਼ੁਸ਼ਖ਼ਬਰੀ! ਕੀਟ ਕੋਸ਼ਿਕਾਵਾਂ ਤੋਂ ਤਿਆਰ ਕੋਰੋਨਾ ਵੈਕਸੀਨ ਨੂੰ ਮਨੁੱਖੀ ਟਰਾਇਲ ਲਈ ਮਿਲੀ ਮਨਜ਼ੂਰੀ
ਖ਼ੁਸ਼ਖ਼ਬਰੀ! ਕੀਟ ਕੋਸ਼ਿਕਾਵਾਂ ਤੋਂ ਤਿਆਰ ਕੋਰੋਨਾ ਵੈਕਸੀਨ ਨੂੰ ਮਨੁੱਖੀ ਟਰਾਇਲ ਲਈ ਮਿਲੀ ਮਨਜ਼ੂਰੀ

ਕੋਰੋਨਾ (Corona) ਦੀ ਇਸ ਵੈਕਸੀਨ (Vaccine) ਨੂੰ ਬਾਂਦਰਾਂ ਉੱਤੇ ਟਰਾਇਲ ਕੀਤਾ ਜਾ ਚੁੱਕਿਆ ਹੈ।ਜਿਸ ਵਿੱਚ ਪਾਇਆ ਗਿਆ ਕਿ ਇਸ ਦਾ ਕੋਈ ਸਾਈਡ ਇਫੇਕਟ ਨਹੀਂ ਹੈ। ਹੁਣ ਇਸ ਵੈਕਸੀਨ ਦਾ ਮਨੁੱਖੀ ਟਰਾਇਲ ਹੈ।

  • Share this:
  • Facebook share img
  • Twitter share img
  • Linkedin share img
ਚੀਨ ਨੇ ਕੀਟ ਕੋਸ਼ਿਕਾਵਾਂ (Insect Cells) ਦੀ ਮਦਦ ਤਿਆਰ ਕੋਰੋਨਾ ਵੈਕਸੀਨ (Corona Vaccine) ਦੇ ਮਨੁੱਖ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਚੀਨ ਵੀ ਵੈਕਸੀਨ ਤਿਆਰ ਕਰਨ ਵਿੱਚ ਜੁਟਿਆ ਹੋਇਆ ਹੈ।

ਚੇਂਗਦੂ ਸ਼ਹਿਰ ਦੀ ਸਰਕਾਰ ਨੇ ਸੋਸ਼ਲ ਮੀਡੀਆ ਵੀਚੈਟ ਉੱਤੇ ਦੱਸਿਆ ਕਿ ਇਸ ਕੋਰੋਨਾ ਵੈਕਸੀਨ ਵਿੱਚ ਪ੍ਰੋਟੀਨ ਵਿਕਸਿਤ ਕਰਨ ਲਈ ਕੀਟ ਕੋਸ਼ਿਕਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵੈਕਸੀਨ ਨੂੰ ਸਿਚੁਆਨ ਯੂਨੀਵਰਸਿਟੀ ਦੇ ਵੈਸਟ ਚਾਈਨਾ ਹਸਪਤਾਲ ਨੇ ਬਣਾਇਆ ਹੈ। ਇਸ ਨੂੰ ਕਲੀਨਿਕਲ ਅਜ਼ਮਾਇਸ਼ਾਂ ਲਈ ਰਾਸ਼ਟਰੀ ਮੈਡੀਕਲ ਉਤਪਾਦਾਂ ਬਾਰੇ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲੀ ਹੈ।

ਇਸ ਤੋਂ ਪਹਿਲਾਂ ਇਸ ਵੈਕਸੀਨ ਨੂੰ ਬਾਂਦਰਾਂ ਉੱਤੇ ਵੀ ਟਰਾਇਲ ਕੀਤਾ ਗਿਆ। ਜਿਸ ਵਿੱਚ ਸਫਲਤਾ ਮਿਲ ਚੁੱਕੀ ਹੈ ਅਤੇ ਉਸ ਵਿੱਚ ਪਾਇਆ ਗਿਆ ਕਿ ਇਸ ਵੈਕਸੀਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਚੀਨੀ ਵਿਗਿਆਨੀ ਪਹਿਲਾਂ ਤੋਂ ਹੀ ਘੱਟ ਤੋਂ ਘੱਟ ਅੱਠ ਹੋਰ ਸੰਭਾਵਿਕ ਕੋਰੋਨਾ ਵਾਇਰਸ ਟੀਕਿਆਂ ਉੱਤੇ ਕੰਮ ਕਰ ਰਹੇ ਹਨ। ਜਰਮਨੀ ਦੀ ਬਾਔਨਟੇਕ ਅਤੇ ਅਮਰੀਕਾ ਦੀ ਇਨੋਵਾ ਫਾਰਮਾ ਨੇ ਵੀ ਲੋਕਲ ਫ਼ਾਰਮਾ ਦੇ ਸਹਿਯੋਗ ਨਾਲ ਚੀਨ ਵਿੱਚ ਵੈਕਸੀਨ ਦੇ ਟੈੱਸਟ ਕੀਤੇ ਹਨ।
ਕੋਰੋਨਾ ਖ਼ਤਮ ਹੋਣ ਵਿੱਚ ਲੱਗਣਗੇ ਦੋ ਸਾਲ
ਦੁਨੀਆਂ ਵਿੱਚ ਕੋਰੋਨਾ ਵਾਇਰਸ ਹੁਣ ਤੱਕ 2 ਕਰੋੜ 32 ਲੱਖ 47 ਹਜ਼ਾਰ 196 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿੱਚ 1 ਕਰੋੜ 58 ਲੱਖ 2 ਹਜ਼ਾਰ 571 ਮਰੀਜ਼ ਠੀਕ ਹੋ ਚੁੱਕੇ ਹਨ। ਜਦੋਂ ਕਿ 8 ਲੱਖ 5 ਹਜ਼ਾਰ 588 ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ , ਡਬਲਿਊ ਊ ਐਚ ਓ ਨੇ ਮਹਾਂਮਾਰੀ ਨੂੰ ਲੈ ਕੇ ਨਵਾਂ ਅਨੁਮਾਨ ਜਾਰੀ ਕੀਤਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਦੋ ਸਾਲ ਤੋਂ ਘੱਟ ਵਕਤ ਵਿੱਚ ਮਹਾਂਮਾਰੀ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ ਅਤੇ ਇਹ ਖ਼ਤਮ ਹੋ ਜਾਵੇਗੀ। ਸੰਗਠਨ ਮੁਤਾਬਿਕ ਸਮੇਂ ਠੀਕ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਦਾ ਫ਼ਾਇਦਾ ਦੁਨੀਆਂ ਦੇ ਗ਼ਰੀਬ ਦੇਸ਼ਾਂ ਨੂੰ ਵੀ ਮਿਲੇਗਾ।

ਇਸ ਦੇ ਨਾਲ ਹੀ ਨਵੇਂ ਜਾਂਚ ਅਤੇ ਵੈਕਸੀਨ ਉੱਤੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕੰਮ ਜਾਰੀ ਹੈ। ਸੰਗਠਨ ਦੇ ਮੁਤਾਬਿਕ 1918 ਵਿੱਚ ਆਏ ਫਲੂ ਨੂੰ ਵੀ ਖ਼ਤਮ ਹੋਣ ਵਿੱਚ ਦੋ ਸਾਲ ਲੱਗੇ ਸਨ। ਡਬਲਿਊ ਐਚ ਓ ਨੇ ਇਸ ਦੇ ਨਾਲ ਹੀ 12 ਸਾਲ ਤੋਂ ਉੱਤੇ ਦੇ ਬੱਚਿਆਂ ਨੂੰ ਮਾਸਿਕ ਪਹਿਨਣ ਦੀ ਸਲਾਹ ਦਿੱਤੀ ਹੈ।
Published by: Gurwinder Singh
First published: August 23, 2020, 2:39 PM IST
ਹੋਰ ਪੜ੍ਹੋ
ਅਗਲੀ ਖ਼ਬਰ