Home /News /coronavirus-latest-news /

ਚੀਨ ਨੇ ਦੱਸੀ ਮੌਤਾਂ ਦੀ 'ਅਸਲ' ਗਿਣਤੀ, ਸੋਧੇ ਹੋਏ ਅੰਕੜੇ ਕੀਤੇ ਜਾਰੀ

ਚੀਨ ਨੇ ਦੱਸੀ ਮੌਤਾਂ ਦੀ 'ਅਸਲ' ਗਿਣਤੀ, ਸੋਧੇ ਹੋਏ ਅੰਕੜੇ ਕੀਤੇ ਜਾਰੀ

ਚੀਨ ਨੇ ਦੱਸੇ ਮੌਤਾਂ ਦੇ 'ਅਸਲ' ਅੰਕੜੇ, ਸੋਧੀ ਹੋਈ ਸੂਚੀ ਕੀਤੀ ਜਾਰੀ

ਚੀਨ ਨੇ ਦੱਸੇ ਮੌਤਾਂ ਦੇ 'ਅਸਲ' ਅੰਕੜੇ, ਸੋਧੀ ਹੋਈ ਸੂਚੀ ਕੀਤੀ ਜਾਰੀ

  • Share this:

    ਕੋਰੋਨਾਵਾਇਰਸ ਮਾਮਲਿਆਂ ਦੇ ਅੰਕੜੇ ਲੁਕਾਉਣ ਲਈ ਚੀਨ ਦੀ ਹੋ ਰਹੀ ਆਲੋਚਨਾ ਦਰਮਿਆਨ ਉੱਥੋਂ ਦੀ ਅਥਾਰਿਟੀ ਨੇ ਹੁਣ ਮ੍ਰਿਤਕਾਂ ਦੀ ਗਿਣਤੀ ਦੇ ਅੰਕੜੇ ਸੋਧ ਕੇ ਜਾਰੀ ਕੀਤੇ ਹਨ। ਚੀਨ ਨੇ ਕੋਰੋਨਾਵਾਇਰਸ ਦੇ ਕੇਂਦਰ ਵੂਹਾਨ ਸ਼ਹਿਰ ਵਿਚ ਮ੍ਰਿਤਕਾਂ ਦੀ ਗਿਣਤੀ ਵਿਚ 1290 ਦਾ ਇਜ਼ਾਫ਼ਾ ਕੀਤਾ ਹੈ।

    ਇਸ ਤਰ੍ਹਾਂ ਚੀਨ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 4,632 ਹੋ ਗਈ ਹੈ। ਵੂਹਾਨ ਨਗਰ ਨਿਗਮ ਨੇ 16 ਅਪਰੈਲ ਤੱਕ ਮਾਮਲਿਆਂ ਦੀ ਕੁੱਲ ਗਿਣਤੀ ਵਿਚ 325 ਦਾ ਵਾਧਾ ਕੀਤਾ ਹੈ ਜੋ ਵਧ ਕੇ ਹੁਣ 50,333 ਹੋ ਗਏ ਹਨ। ਮ੍ਰਿਤਕਾਂ ਦੀ ਗਿਣਤੀ ਵੂਹਾਨ ’ਚ 3,869 ਹੋ ਗਈ ਹੈ। ਇਸ ਤਰ੍ਹਾਂ ਸੋਧੇ ਅੰਕੜਿਆਂ ਮੁਤਾਬਕ ਚੀਨ ਵਿਚ ਕੋਵਿਡ-19 ਨਾਲ ਜੁੜੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 82,692 ਹੋ ਗਈ। ਵੂਹਾਨ ਨਗਰ ਨਿਗਮ ਨੇ ਕਿਹਾ ਕਿ ਸੋਧ ਸਬੰਧਤ ਕਾਨੂੰਨਾਂ ਤੇ ਨੇਮਾਂ ਅਤੇ ਇਤਿਹਾਸ, ਲੋਕਾਂ ਤੇ ਮ੍ਰਿਤਕਾਂ ਪ੍ਰਤੀ ਜ਼ਿੰਮੇਵਾਰ ਹੋਣ ਦੇ ਸਿਧਾਂਤ ਮੁਤਾਬਕ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕੇਸ ਤੇ ਇਸ ਦੀ ਗੰਭੀਰਤਾ ਨੂੰ ਕਥਿਤ ਤੌਰ ’ਤੇ ਲੁਕਾਉਣ ਕਾਰਨ ਅਮਰੀਕਾ ਸਣੇ ਕਈ ਮੁਲਕਾਂ ਨੇ ਚੀਨ ਦੀ ਤਿੱਖੀ ਨਿਖੇਧੀ ਕੀਤੀ ਸੀ। ਚੀਨ ਮੁਤਾਬਕ 1081 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 77,944 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

    Published by:Gurwinder Singh
    First published:

    Tags: China coronavirus