ਕੋਰੋਨਾ ਸਿਰਫ ਇੱਕ ਟਰੇਲਰ, ਅਸਲ ਤਸਵੀਰ ਅਜੇ ਬਾਕੀ ਹੈ: ਵੁਹਾਨ ਲੈਬ ਦੇ ਡਿਪਟੀ ਡਾਇਰੈਕਟਰ

News18 Punjabi | News18 Punjab
Updated: May 26, 2020, 6:21 PM IST
share image
ਕੋਰੋਨਾ ਸਿਰਫ ਇੱਕ ਟਰੇਲਰ, ਅਸਲ ਤਸਵੀਰ ਅਜੇ ਬਾਕੀ ਹੈ: ਵੁਹਾਨ ਲੈਬ ਦੇ ਡਿਪਟੀ ਡਾਇਰੈਕਟਰ
ਸ਼ੀ ਝਾਂਗਲੀ ਨੇ ਕਿਹਾ ਜੇ ਅਸੀਂ ਅਣਜਾਣ ਵਾਇਰਸਾਂ ਦਾ ਅਧਿਐਨ ਨਹੀਂ ਕਰਦੇ ਤਾਂ ਇਕ ਹੋਰ ਪ੍ਰਕੋਪ ਹੋ ਸਕਦਾ ਹੈ..

ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਡਿਪਟੀ ਡਾਇਰੈਕਟਰ ਸ਼ੀ ਝਾਂਗਲੀ, ਜੋ ਕਿ ਚਾਈਨਾ ਦੀ ‘ਬੈਟ ਵੂਮੈਨ’ ਦੇ ਨਾਮ ਨਾਲ ਵੀ ਮਸ਼ਹੂਰ ਹੈ। ਉਸਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਸਿਰਫ ਇਕ ਝਾਂਕੀ ਹੈ, ਅਸਲ ਤਸਵੀਰ ਅਜੇ ਵੇਖਣੀ ਬਾਕੀ ਹੈ। ਉਹ ਕਹਿੰਦੀ ਹੈ ਕਿ ਕੋਰੋਨਾ ਵਰਗੇ ਬਹੁਤ ਸਾਰੇ ਖਤਰਨਾਕ ਵਾਇਰਸ ਚਮਗਿੱਦੜਾਂ ਵਿੱਚ ਮੌਜੂਦ ਹਨ। ਦੁਨੀਆਂ ਨੂੰ ਇਸ ਤਰਾਂ ਦੀ ਹੋਰ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਚੀਨ ਦੇ ਵੂਹਾਨ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਸ ਵਾਇਰਸ ਬਾਰੇ ਚੀਨ ਦੀ ਚਮਗਿੱਦੜ ਦੇ ਨਾਮ ਨਾਲ ਜਾਣੀ ਔਰਤ ਨੇ ਚੇਤਾਵਨੀ ਜਾਰੀ ਕਰਕੇ ਚਿੰਤਾ ਵਧਾ ਦਿੱਤੀ ਹੈ। ਚੀਨ ਵਿਚ ਚਿਮਗਿੱਦੜ 'ਤੇ ਖੋਜ ਲਈ ਮਸ਼ਹੂਰ ਇਕ ਵਾਇਰਲੋਜਿਸਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਸਿਰਫ ਇਕ ਝਾਂਕੀ ਹੈ, ਅਸਲ ਤਸਵੀਰ ਅਜੇ ਵੇਖਣੀ ਬਾਕੀ ਹੈ। ਉਹ ਕਹਿੰਦੀ ਹੈ ਕਿ ਕੋਰੋਨਾ ਵਰਗੇ ਬਹੁਤ ਸਾਰੇ ਖਤਰਨਾਕ ਵਾਇਰਸ ਚਮਗਿੱਦੜਾਂ ਵਿੱਚ ਮੌਜੂਦ ਹਨ।

ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਡਿਪਟੀ ਡਾਇਰੈਕਟਰ ਸ਼ੀ ਝਾਂਗਲੀ, ਜੋ ਕਿ ਚਾਈਨਾ ਦੀ ‘ਬੈਟ ਵੂਮੈਨ’ ਦੇ ਨਾਮ ਨਾਲ ਵੀ ਮਸ਼ਹੂਰ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਰਗੇ ਹੋਰ ਵੀ ਕਈ ਖ਼ਤਰਨਾਕ ਵਾਇਰਸ ਚਮਗਿੱਦੜਾਂ ਵਰਗੇ ਜੰਗਲੀ ਜਾਨਵਰਾਂ ਵਿੱਚ ਮੌਜੂਦ ਹਨ ਅਤੇ ਜੇਕਰ ਇਨ੍ਹਾਂ ਦਾ ਸਮੇਂ ਸਿਰ ਪਤਾ ਨਾ ਲੱਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਨੂੰ ਇਸ ਤਰਾਂ ਦੀ ਹੋਰ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਉਹੀ ਪ੍ਰਯੋਗਸ਼ਾਲਾ ਹੈ, ਜਿੱਥੋਂ ਕੋਰੋਨਾ ਦਾ ਪ੍ਰਕੋਪ ਦੱਸਿਆ ਜਾ ਰਿਹਾ ਹੈ।

ਝੇਂਗਲੀ ਨੇ ਕਿਹਾ ਕਿ ਸਰਕਾਰਾਂ ਅਤੇ ਵਿਗਿਆਨੀਆਂ ਨੂੰ ਵਾਇਰਸਾਂ ਬਾਰੇ ਹੋ ਰਹੀ ਖੋਜ ਪ੍ਰਤੀ ਪਾਰਦਰਸ਼ੀ ਪਹੁੰਚ ਅਪਨਾਉਣ ਦੀ ਲੋੜ ਹੈ। ਚੀਨ ਨੂੰ ਸਮੇਂ ਸਿਰ ਵਿਸ਼ਵ ਨੂੰ ਕੋਰੋਨਾ ਬਾਰੇ ਸਹੀ ਜਾਣਕਾਰੀ ਨਾ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਝੇਂਗਲੀ ਨੇ ਕਿਹਾ ਕਿ ਵਿਗਿਆਨ ਦਾ ਰਾਜਨੀਤੀਕਰਨ ਅਫ਼ਸੋਸਜਨਕ ਹੈ।
ਚੀਨ ਦੇ ਸਰਕਾਰੀ ਚੈਨਲ ਸੀਸੀਟੀਐਨ ਨਾਲ ਆਪਣੀ ਗੱਲਬਾਤ ਵਿੱਚ, ‘ਜੇ ਅਸੀਂ ਮਨੁੱਖਤਾ ਨੂੰ ਅਗਲੀਆਂ ਮਹਾਂਮਾਰੀ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਜੰਗਲੀ ਜਾਨਵਰਾਂ ਵਿੱਚ ਪਏ ਅਣਜਾਣ ਵਾਇਰਸਾਂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਬਾਰੇ ਉਨ੍ਹਾਂ ਨੂੰ ਅਗਾਂਊ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਅਸੀਂ ਉਨ੍ਹਾਂ ਦੇ ਬਾਰੇ ਨਹੀਂ ਜਾਣਦੇ ਹਾਂ, ਤਾਂ ਇਸ ਤੋਂ ਵੀ ਵੱਡੀ ਮਹਾਂਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਦੁਨੀਆ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ’।

ਕੋਰੋਨਾ ਲੈਬ ਤੋਂ ਨਹੀਂ ਫੈਲੀ ਹੈ

ਕੋਰੋਨਾ ਨੂੰ ਲੈ ਕੇ ਚੀਨ ਅਤੇ ਅਮਰੀਕਾ ਦਰਮਿਆਨ ਸੰਬੰਧ ਵਿਗੜ ਗਏ ਹਨ। ਅਮਰੀਕਾ ਦਾ ਦੋਸ਼ ਹੈ ਕਿ ਕੋਰੋਨਾ ਵੁਹਾਨ ਦੀ ਲੈਬ ਤੋਂ ਫੈਲ ਗਈ ਅਤੇ ਚੀਨ ਨੇ ਸ਼ੁਰੂਆਤ ਵਿਚ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਪਰ ਚੀਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਝੇਂਗਲੀ ਨੇ ਅਮਰੀਕਾ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਵਾਇਰਸਾਂ ਦੇ ਜੈਨੇਟਿਕਸ, ਜਿਸ ਤੇ ਉਹ ਕੰਮ ਕਰਦੀ ਹੈ, ਉਹ ਕੋਰੋਨਾ ਵਾਇਰਸ ਨਾਲ ਮੇਲ ਨਹੀਂ ਖਾਂਦਾ।

ਜ਼ੇਂਗਲੀ ਨੇ 2004 ਵਿਚ ਵਾਇਰਸਾਂ 'ਤੇ ਖੋਜ ਸ਼ੁਰੂ ਕੀਤੀ ਸੀ, ਜਦੋਂ ਸਾਰਾਂ ਨੇ ਤਬਾਹੀ ਮਚਾਈ। ਉਦੋਂ ਤੋਂ ਹੀ ਉਸਨੇ ਹਰ ਤਰ੍ਹਾਂ ਦੇ ਚਮਗਿੱਦੜਾ ਦਾ ਅਧਿਐਨ ਕੀਤਾ ਹੈ। 2013 ਵਿਚ, ਉਸ ਨੂੰ ਸਫਲਤਾ ਮਿਲੀ ਜਦੋਂ ਉਸ ਨੂੰ ਪਤਾ ਲੱਗਾ ਕਿ ਚਮਗਿੱਦੜ ਦਾ ਮਲ 96.2 ਪ੍ਰਤੀਸ਼ਤ ਸਾਰਸ ਸੀਓਵੀ -2 ਵਰਗਾ ਹੈ। 2015 ਵਿੱਚ, ਉਸਨੇ ਆਪਣੀ ਖੋਜ ਵਿੱਚ ਪਾਇਆ ਸੀ ਕਿ ਸਾਰਸ ਵਰਗੇ ਵਾਇਰਸ ਮਨੁੱਖ ਵਿੱਚ ਚਮਗਿੱਦੜਾਂ ਤੋਂ ਆ ਸਕਦੇ ਹਨ।

ਕੋਰੋਨਾ ਵਾਇਰਸ ਮਹਾਂਮਾਰੀ ਨੇ ਹੁਣ ਤਕ ਲਗਭਗ 56 ਲੱਖ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ, ਜਿਨ੍ਹਾਂ ਵਿਚੋਂ ਕਰੀਬ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
First published: May 26, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading