ਚੀਨੀ ਵਿਗਿਆਨੀਆਂ ਦਾ ਦਾਅਵਾ, ਭਾਰਤ ਤੋਂ ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ

News18 Punjabi | News18 Punjab
Updated: November 28, 2020, 1:13 PM IST
share image
ਚੀਨੀ ਵਿਗਿਆਨੀਆਂ ਦਾ ਦਾਅਵਾ, ਭਾਰਤ ਤੋਂ ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ
ਚੀਨੀ ਵਿਗਿਆਨੀਆਂ ਦਾ ਦਾਅਵਾ, ਭਾਰਤ ਤੋਂ ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ

ਚੀਨੀ ਵਿਗਿਆਨੀਆਂ ਵੱਲੋਂ ਦਾਅਵਾ ਹੈ ਕਿ ਕਿ ਕੋਰੋਨਾ ਵਾਇਰਸ ਜਾਨਵਰਾਂ ਦੇ ਦੂਸ਼ਿਤ ਪਾਣੀ ਰਾਹੀਂ ਮਨੁੱਖਾਂ ਵਿੱਚ ਦਾਖਲ ਹੋਇਆ। ਇਹ ਫਿਰ ਵੁਹਾਨ ਪਹੁੰਚ ਗਿਆ ਜਿੱਥੋਂ ਪਹਿਲਾਂ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਗਈ।

  • Share this:
  • Facebook share img
  • Twitter share img
  • Linkedin share img
ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਕਾਰਨ ਬੁਰੀ ਤਰ੍ਹਾਂ ਘਿਰੇ ਚੀਨ ਨੇ ਹੁਣ ਇਸ ਮਹਾਮਾਰੀ ਦੇ ਸਰੋਤ ਬਾਰੇ ਭੰਬਲਭੂਸਾ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।  ਚੀਨੀ ਸਰਕਾਰ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਮਹਾਂਮਾਰੀ ਮਹਾਂਨਗਰ ਵੁਹਾਨ ਵਿੱਚ ਕੋਵਿਡ -19 ਦੇ ਫੈਲਣ ਤੋਂ ਪਹਿਲਾਂ ਇਟਲੀ ਸਮੇਤ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ ਸੀ। ਹੁਣ ਇੱਕ ਚੀਨੀ ਵਿਗਿਆਨੀ ਨੇ ਦੋਸ਼ ਲਗਾਇਆ ਹੈ ਕਿ ਲੱਦਾਖ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਪਹਿਲੀ ਵਾਰ ਭਾਰਤ ਤੋਂ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲਿਆ। ਹਾਲਾਂਕਿ, ਚੀਨੀ ਦਾਅਵਿਆਂ ਦੇ ਮਾਹਰਾਂ ਨੇ ਫੂਕ ਕੱਢ ਦਿੱਤੀ ਹੈ।

ਚੀਨੀ ਵਿਗਿਆਨੀਆਂ ਵੱਲੋਂ ਦਾਅਵਾ ਹੈ ਕਿ ਕਿ ਕੋਰੋਨਾ ਵਾਇਰਸ ਜਾਨਵਰਾਂ ਦੇ ਦੂਸ਼ਿਤ ਪਾਣੀ ਰਾਹੀਂ ਮਨੁੱਖਾਂ ਵਿੱਚ ਦਾਖਲ ਹੋਇਆ। ਇਹ ਫਿਰ ਵੁਹਾਨ ਪਹੁੰਚ ਗਿਆ ਜਿੱਥੋਂ ਪਹਿਲਾਂ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਗਈ। ਵਿਗਿਆਨੀ ਇਸ ਸਿੱਟੇ ਤੇ ਪੁੱਜੇ ਕਿ ਜਾਨਵਰਾਂ ਤੋਂ ਮਨੁੱਖਾਂ ਵਿੱਚ ਕੋਰੋਨਾ ਵਿਸ਼ਾਣੂ ਫੈਲਣਾ ਅਸਾਧਾਰਣ ਗਰਮੀ ਕਾਰਨ ਫੈਲਿਆ ਹੈ। ਇਸ ਤੋਂ ਬਾਅਦ ਚੀਨੀ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੀ ਮਾੜੀ ਸਿਹਤ ਪ੍ਰਣਾਲੀ ਅਤੇ ਨੌਜਵਾਨ ਆਬਾਦੀ ਕਾਰਨ, ਇਹ ਬਿਮਾਰੀ ਕਈ ਮਹੀਨਿਆਂ ਤਕ ਬਿਨਾਂ ਪਛਾਣ ਦੇ ਫੈਲਦੀ ਰਹੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਚੀਨ ਦੇ ਵੂਹਾਨ, ਦਸੰਬਰ 2019 ਵਿੱਚ ਸਾਹਮਣੇ ਆਇਆ ਸੀ।

ਚੀਨ ਦੇ ਵਿਗਿਆਨੀਆਂ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਬਾਂਦਰ ਵਰਗੇ ਜੰਗਲੀ ਜਾਨਵਰ ਅਕਸਰ ਪਾਣੀ ਲਈ ਬੁਰੀ ਤਰ੍ਹਾਂ ਲੜਦੇ ਹਨ ਅਤੇ ਇਸ ਨਾਲ ਮਨੁੱਖਾਂ ਅਤੇ ਜੰਗਲੀ ਜਾਨਵਰਾਂ ਦੇ ਸੰਪਰਕ ਦਾ ਜੋਖਮ ਜ਼ਰੂਰ ਵੱਧ ਗਿਆ ਹੋਣਾ। ਸਾਡਾ ਅੰਦਾਜ ਹੈ ਕਿ  ਜਾਨਵਰਾਂ ਤੋਂ ਮਨੁੱਖਾਂ ਵਿੱਚ ਕੋਰੋਨਾ ਵਾਇਰਸ ਫੈਲਣਾ ਅਸਾਧਾਰਣ ਗਰਮੀ ਦੇ ਕਾਰਨ ਹੈ।
ਚੀਨ ਵੱਲੋਂ ਕੀਤੇ ਦਾਅਵੇ ਦੀ ਫੂਕ ਥੋੜੇ ਸਮੇਂ ਵਿੱਚ ਹੀ ਨਾਲ ਗਈ। ਚੀਨ ਦੇ ਦਾਅਵੇ ਤੋਂ ਕੁਝ ਦੇਰ ਬਾਅਦ ਬ੍ਰਿਟੇਨ ਦੀ ਗਲਾਸਗੋ ਯੂਨੀਵਰਸਿਟੀ ਦੇ ਮਾਹਰ ਡੇਵਿਡ ਰਾਬਰਟਸਨ ਨੇ ਡੇਲੀ ਮੇਲ ਨੂੰ ਕਿਹਾ ਕਿ ਚੀਨੀ ਖੋਜ ਬਹੁਤ ਦੋਸ਼ਪੂਰਨ ਹੈ ਅਤੇ ਇਹ ਕੋਰੋਨਾ ਵਾਇਰਸ ਬਾਰੇ ਸਾਡੀ ਸਮਝ ਨੂੰ ਬਿਲਕੁਲ ਨਹੀਂ ਵਧਾਉਂਦੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨ ਨੇ ਵੁਹਾਨ ਦੀ ਬਜਾਏ ਕੋਰੋਨਾ ਵਿਸ਼ਾਣੂ ਲਈ ਦੂਜੇ ਦੇਸ਼ਾਂ ਵੱਲ ਉਂਗਲਾਂ ਉਠਾਈਆਂ ਹਨ। ਚੀਨ ਨੇ ਇਟਲੀ ਅਤੇ ਅਮਰੀਕਾ ਉੱਤੇ ਬਿਨਾਂ ਕਿਸੇ ਸਬੂਤ ਦੇ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਇਆ ਹੈ। ਚੀਨੀ ਵਿਗਿਆਨੀਆਂ ਨੇ ਇਸ ਸਮੇਂ ਭਾਰਤ ‘ਤੇ ਦੋਸ਼ ਲਗਾਏ ਹਨ।

ਚੀਨੀ ਵਿਗਿਆਨੀਆਂ ਨੇ ਭਾਰਤ ‘ਤੇ ਅਜਿਹੇ ਸਮੇਂ ਦੋਸ਼ ਲਾਇਆ ਹੈ ਜਦੋਂ ਪੂਰਬੀ ਲੱਦਾਖ ‘ਚ ਮਈ ਤੋਂ ਭਾਰਤ ਅਤੇ ਚੀਨੀ ਫੌਜ ਵਿਚਕਾਰ ਵਿਵਾਦ ਚੱਲ ਰਿਹਾ ਹੈ।  ਵਿਸ਼ਵ ਸਿਹਤ ਸੰਗਠਨ ਇਸ ਸਮੇਂ ਚੀਨ ਵਿਚ ਕੋਰੋਨਾ ਵਾਇਰਸ ਦੇ ਸਰੋਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। WHO ਦੇ ਸਬੂਤ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਵਿੱਚ ਹੋਈ ਸੀ। WHO ਨੇ ਆਪਣੀ ਜਾਂਚ ਟੀਮ ਨੂੰ ਚੀਨ ਭੇਜਿਆ ਹੈ।
Published by: Ashish Sharma
First published: November 28, 2020, 1:13 PM IST
ਹੋਰ ਪੜ੍ਹੋ
ਅਗਲੀ ਖ਼ਬਰ