Home /News /coronavirus-latest-news /

ਚੀਨ ਦੀ ਲੈਬ ਦਾ ਦਾਅਵਾ-ਕੋਰੋਨਾ ਦਾ ਅੰਤ ਕਰਨ ਵਾਲੀ ਦਵਾਈ ਤਿਆਰ

ਚੀਨ ਦੀ ਲੈਬ ਦਾ ਦਾਅਵਾ-ਕੋਰੋਨਾ ਦਾ ਅੰਤ ਕਰਨ ਵਾਲੀ ਦਵਾਈ ਤਿਆਰ

ਚੀਨ ਦੀ ਲੈਬ ਦਾ ਦਾਅਵਾ-ਕੋਰੋਨਾ ਦਾ ਅੰਤ ਕਰਨ ਵਾਲੀ ਦਵਾਈ ਤਿਆਰ

ਚੀਨ ਦੀ ਲੈਬ ਦਾ ਦਾਅਵਾ-ਕੋਰੋਨਾ ਦਾ ਅੰਤ ਕਰਨ ਵਾਲੀ ਦਵਾਈ ਤਿਆਰ

 • Share this:
  ਇਕ ਚੀਨੀ ਲੈਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਕ ਅਜਿਹੀ ਦਵਾਈ ਤਿਆਰ ਕੀਤੀ ਹੈ ਜੋ ਕੋਰੋਨਾਵਾਇਰਸ ਕੁਝ ਚਿਰ ਵਿਚ ਹੀ ਖਤਮ ਕਰ ਸਕਦੀ ਹੈ। ਇਹ ਲੈਬ ਪੇਕਿੰਗ ਯੂਨੀਵਰਸਿਟੀ ਦੀ ਹੈ। ਚੀਨ ਵਿਚ ਕਈ ਲੈਬਾਂ ਵਿਚ ਕੋਰੋਨਾ ਵੈਕਸੀਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

  ਲੈਬ ਵਿਗਿਆਨੀ ਦਾ ਕਹਿਣਾ ਹੈ ਕਿ ਇਹ ਨਵੀਂ ਦਵਾਈ ਨਾ ਸਿਰਫ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਜਲਦੀ ਠੀਕ ਕਰ ਸਕਦੀ ਹੈ ਬਲਕਿ ਇਸ ਵਾਇਰਸ ਦੇ ਟਾਕਰੇ ਲਈ ਇਮੀਉਨਿਟੀ ਵੀ ਦੇ ਸਕਦੀ ਹੈ। ਚੀਨੀ ਲੈਬ ਦਾ ਮੰਨਣਾ ਹੈ ਕਿ ਇਹ ਦਵਾਈ ਦੁਨੀਆ ਭਰ ਵਿਚ ਕੋਰੋਨਾ ਮਹਾਂਮਾਰੀ ਨੂੰ ਰੋਕ ਦੇਵੇਗੀ। ਲੈਬ ਦੇ ਡਾਇਰੈਕਟਰ ਨੇ ਕਿਹਾ ਕਿ ਉਸ ਨੇ ਪਹਿਲਾਂ ਇਹ ਵੈਕਸੀਨ ਸੰਕਰਮਿਤ ਚੂਹੇ ਨੂੰ ਦਿੱਤੀ ਸੀ। ਸਿਰਫ ਪੰਜ ਦਿਨਾਂ ਵਿਚ, ਉਸ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਲੈਬ ਦੀ ਖੋਜ ਇਕ ਵਿਗਿਆਨ ਰਸਾਲੇ ਵਿਚ ਪ੍ਰਕਾਸ਼ਤ ਕੀਤੀ ਗਈ ਹੈ।

  ਜਾਨਵਰਾਂ 'ਤੇ ਟੈਸਟ ਸਫਲ
  ਲੈਬ ਡਾਇਰੈਕਟਰ ਸੰਨੀ ਸ਼ੀਆ ਅਨੁਸਾਰ ਜਾਨਵਰਾਂ 'ਤੇ ਇਸ ਦਵਾਈ ਦੀ ਜਾਂਚ ਸਫਲ ਰਹੀ ਹੈ। ਇਸ ਦਵਾਈ ਵਿਚ ਉਨ੍ਹਾਂ ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ, ਜੋ ਕੋਰੋਨਾ ਵਾਇਰਸ ਤੋਂ ਉਭਰ ਰਹੇ 60 ਮਰੀਜ਼ਾਂ ਦੇ ਖੂਨ ਵਿਚੋਂ ਕੱਢੇ ਗਏ ਹਨ। ਇਕ ਚੀਨੀ ਸਿਹਤ ਅਧਿਕਾਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਨੇ ਇਸ ਤੋਂ ਪਹਿਲਾਂ ਪੰਜ ਹੋਰ ਟੀਕੇ ਤਿਆਰ ਕੀਤੇ ਸਨ, ਜਿਨ੍ਹਾਂ ਦੀ ਮਨੁੱਖੀ ਅਜ਼ਮਾਇਸ਼ ਚੱਲ ਰਹੀ ਹੈ। ਪਰ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਟੀਕਾ ਤਿਆਰ ਹੋਣ ਵਿਚ 12-18 ਮਹੀਨੇ ਲੱਗ ਸਕਦੇ ਹਨ, ਹਾਲਾਂਕਿ, ਪਲਾਜ਼ਮਾ ਥੈਰੇਪੀ ਦੁਆਰਾ ਚੀਨ ਨੇ ਦੇਸ਼ ਵਿੱਚ 700 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦੇ ਬਹੁਤ ਚੰਗੇ ਨਤੀਜੇ ਮਿਲੇ ਹਨ। ਸ਼ੀ ਨੇ ਕਿਹਾ, ਉਸ ਦੀ ਵਿਗਿਆਨੀਆਂ ਦੀ ਟੀਮ ਨੇ ਐਂਟੀਬਾਡੀਜ਼ ਦੀ ਭਾਲ ਵਿਚ ਦਿਨ ਰਾਤ ਕੰਮ ਕੀਤਾ।

  ਦਸੰਬਰ ਵਿੱਚ ਹੋਈ ਮਹਾਂਮਾਰੀ ਦੀ ਸ਼ੁਰੂਆਤ

  ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਵਿੱਚ ਚੀਨ ਵਿੱਚ ਹੋਈ ਸੀ। ਜਨਵਰੀ ਤੋਂ, ਇਹ ਵਿਸ਼ਵ ਦੇ ਦੂਜੇ ਦੇਸ਼ਾਂ ਵਿੱਚ ਫੈਲਣਾ ਸ਼ੁਰੂ ਹੋਇਆ। ਹੁਣ ਤੱਕ, ਪੂਰੀ ਦੁਨੀਆ ਵਿੱਚ ਇਸ ਵਾਇਰਸ ਦੇ ਸੰਕਰਮਣ ਕਾਰਨ ਤਿੰਨ ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਲਗਭਗ 48 ਲੱਖ ਲੋਕ ਇਸ ਦੀ ਪਕੜ ਵਿਚ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਅਮਰੀਕਾ ਹੈ, ਜਿੱਥੇ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਤੋਂ ਵੱਧ ਹੈ। ਕੁਲ ਮਾਮਲੇ 15 ਲੱਖ ਨੂੰ ਪਾਰ ਕਰ ਗਏ ਹਨ।
  Published by:Gurwinder Singh
  First published:

  Tags: China coronavirus, COVID-19, Lockdown 4.0

  ਅਗਲੀ ਖਬਰ